ਘਰ ''ਚੋਂ ਗਹਿਣੇ ਚੋਰੀ

Tuesday, Sep 12, 2017 - 06:27 AM (IST)

ਘਰ ''ਚੋਂ ਗਹਿਣੇ ਚੋਰੀ

ਅੰਮ੍ਰਿਤਸਰ,   (ਜ.ਬ.)-  ਸੁਨਿਆਰੇ ਦੇ ਘਰ 'ਚ ਪਏ ਕੀਮਤੀ ਗਹਿਣੇ ਅਚਾਨਕ ਚੋਰੀ ਹੋ ਗਏ। ਘਰ ਦੇ ਮਾਲਕ ਦਰਸ਼ਨ ਸਿੰਘ ਵੱਲੋਂ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਇਹ ਗਹਿਣੇ ਉਸ ਦੇ ਘਰ ਰੰਗ ਰੋਗਨ ਕਰਨ ਆਏ ਕਾਰੀਗਰਾਂ ਵੱਲੋਂ ਚੋਰੀ ਕਰਨ ਦਾ ਸ਼ੱਕ ਪ੍ਰਗਟਾਇਆ ਹੈ। ਸੁਲਤਾਨਵਿੰਡ ਥਾਣੇ ਦੀ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਮੁਲਜ਼ਮ ਪਵਨ ਕੁਮਾਰ ਪੁੱਤਰ ਰਾਮਪਾਲ ਵਾਸੀ ਫੈਜ਼ਾਬਾਦ ਯੂ.ਪੀ. ਹਾਲ ਗੋਕਲ ਕਾ ਬਾਗ 100 ਫੁੱਟੀ ਸੜਕ ਨੂੰ ਹਿਰਾਸਤ 'ਚ ਲੈ ਲਿਆ। 
ਘਰ ਦੇ ਤਾਲੇ ਤੋੜ ਕੀਮਤੀ ਸਾਮਾਨ ਚੋਰੀ-ਪਿੰਡ ਗੁੱਝਾ ਪੀਰ ਸਥਿਤ ਇਕ ਘਰ ਦੇ ਤਾਲੇ ਤੋੜਦਿਆਂ ਅਣਪਛਾਤੇ ਚੋਰਾਂ ਵੱਲੋਂ ਕੀਮਤੀ ਸਾਮਾਨ ਚੋਰੀ ਕਰ ਲਿਆ। ਘਰ ਦੇ ਮਾਲਕ ਰਵੀ ਕੁਮਾਰ ਦੀ ਸ਼ਿਕਾਇਤ 'ਤੇ ਮਾਮਲ ਦਰਜ ਕਰ ਕੇ ਥਾਣਾ ਅਜਨਾਲਾ ਦੀ ਪੁਲਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ।  


Related News