ਪੰਜਾਬ ''ਚ ਕਾਨੂੰਨ ਵਿਵਸਥਾ ਡਗਮਗਾਈ, ਕਾਰੋਬਾਰੀ ਦੇ ਘਰ ''ਤੇ ਚੱਲੀਆਂ ਗੋਲੀਆਂ
Sunday, Jan 18, 2026 - 05:39 PM (IST)
ਖਮਾਣੋਂ (ਜਟਾਣਾ): ਸ਼ਰਮਾ ਗਾਰਮੈਂਟਸ ਖਮਾਣੋਂ ਦੇ ਮਾਲਕ ਦੇ ਘਰ ਦੇ ਬਾਹਰ ਬੀਤੀ ਰਾਤ ਕਰੀਬ 9 ਵਜੇ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਗੋਲੀ ਚਲਾ ਕੇ ਦਹਿਸ਼ਤ ਫੈਲਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਾਤ ਦੇ ਸਮੇਂ ਇੱਕ ਅਣਪਛਾਤਾ ਵਿਅਕਤੀ ਮੋਟਰਸਾਈਕਲ ‘ਤੇ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਗੇੜੇ ਮਾਰ ਰਿਹਾ ਸੀ।
ਇਹ ਵੀ ਪੜ੍ਹੋ- ਖੁਸ਼ੀਆਂ ਮਾਤਮ 'ਚ ਬਦਲੀਆਂ, 4 ਮਹੀਨੇ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਮੌਤ, ਭੈਣ ਦੀ ਮੰਗਣੀ 'ਤੇ ਆਉਣਾ ਸੀ ਘਰ
ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵਾਰ-ਵਾਰ ਆਪਣੇ ਰਿਵਾਲਵਰ ਨੂੰ ਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਗੋਲੀ ਨਾ ਚੱਲਣ ਕਾਰਨ ਉਹ ਉਨ੍ਹਾਂ ਦੇ ਘਰ ਅੱਗੋਂ ਲੰਘ ਗਿਆ। ਲਗਭਗ ਪੰਜ ਮਿੰਟ ਬਾਅਦ ਉਹ ਮੁੜ ਵਾਪਸ ਆਇਆ ਅਤੇ ਫਿਰ ਤੋਂ ਘਰ ਦੇ ਸਾਹਮਣੇ ਖੜਾ ਹੋ ਕੇ ਰਿਵਾਲਵਰ ਲੋਡ ਕੀਤਾ। ਇਸ ਦੌਰਾਨ ਇੱਕ ਗੋਲੀ ਰਿਵਾਲਵਰ ਵਿੱਚੋਂ ਥੱਲੇ ਡਿੱਗ ਗਈ, ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਘਰ ਦੀ ਕੰਧ ‘ਤੇ ਸਿੱਧੀ ਗੋਲੀ ਚਲਾਈ ਅਤੇ ਤੁਰੰਤ ਮੋਟਰਸਾਈਕਲ ‘ਤੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ-ਸੰਘਣੀ ਧੁੰਦ ਬਣੀ ਮੌਤ ਦੀ ਵਜ੍ਹਾ, ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਨੌਜਵਾਨ ਦੀ ਮੌਤ
ਜਸਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੋਕਲ ਸ਼ਰਮਾ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਡੀ.ਐਸ.ਪੀ. ਖਮਾਣੋਂ ਗੁਰਮੀਤ ਸਿੰਘ ਅਤੇ ਐਸ.ਐਚ.ਓ. ਸੁਰੇਸ਼ ਕੁਮਾਰ ਭਾਰੀ ਪੁਲਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ-ਸ਼ਿਫਟਾਂ ਦੇ ਹਿਸਾਬ ਨਾਲ ਖੁੱਲ੍ਹਣਗੇ ਸਕੂਲ, ਚੰਡੀਗੜ੍ਹ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਖਮਾਣੋਂ ਸ਼ਹਿਰ ਦੇ ਕਈ ਨਾਮੀ ਕਾਰੋਬਾਰੀਆਂ ਨੂੰ ਇੰਟਰਨੈਸ਼ਨਲ ਨੰਬਰਾਂ ਤੋਂ ਧਮਕੀ ਭਰੇ ਫੋਨ ਆਉਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਸ਼ਹਿਰ ਵਿੱਚ ਪਹਿਲਾਂ ਹੀ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ। ਹਾਲਾਂਕਿ ਜਦੋਂ ਇੱਕ ਕਾਰੋਬਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਆਪਣੇ ਕੋਲ ਧਮਕੀ ਆਉਣ ਤੋਂ ਇਨਕਾਰ ਕੀਤਾ।ਪਰ ਬੀਤੀ ਰਾਤ ਗੋਲੀ ਚਲਣ ਦੀ ਘਟਨਾ ਤੋਂ ਬਾਅਦ ਸ਼ਹਿਰ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਕਈ ਨਾਮੀ ਕਾਰੋਬਾਰੀਆਂ ਨੂੰ ਪਿਛਲੇ ਕਈ ਦਿਨਾਂ ਤੋਂ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਹਾਦਸੇ ਮਗਰੋਂ ਸਕੂਲਾਂ ਦਾ ਸਮਾਂ ਬਦਲਣ ਦੀ ਉੱਠੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
