ਪੰਜਾਬ: ਗੈਸ ਸਿਲੰਡਰਾਂ ''ਚੋਂ ਨਿਕਲੀ ਸ਼ਰਾਬ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

Friday, Jan 09, 2026 - 06:38 PM (IST)

ਪੰਜਾਬ: ਗੈਸ ਸਿਲੰਡਰਾਂ ''ਚੋਂ ਨਿਕਲੀ ਸ਼ਰਾਬ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਲੁਧਿਆਣਾ (ਅਨਿਲ): ਥਾਣਾ ਲਾਡੋਵਾਲ ਦੇ ਇਲਾਕੇ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਪੈਸ਼ਲ ਸੈੱਲ ਦੀ ਪੁਲਸ ਨੇ ਗੈਸ ਸਿਲੰਡਰਾਂ ਵਿਚ ਭਰ ਕੇ ਨਾਜਾਇਜ਼ ਸ਼ਰਾਬ ਸਪਲਾਈ ਕਰਨ ਜਾ ਰਹੇ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। 

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਇਨਵੈਸਟਿਗੇਸ਼ਨ ਹਰਪਾਲ ਸਿੰਘ ਤੇ ਏ. ਡੀ. ਸੀ. ਪੀ. ਇਨਵੈਸਟਿਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸਪੈਸ਼ਲ ਸੈੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਦੇਹਲ ਦੀ ਪੁਲਸ ਟੀਮ ਗਸ਼ਤ ਦੌਰਾਨ ਥਾਣਾ ਲਾਡੋਵਾਲ ਦੇ ਇਲਾਕੇ ਵਿਚ ਮੌਜੂਦ ਸੀ। ਇਸ ਦੌਰਾਨ ਬਾਈਪਾਸ ਰੋਡ 'ਤੇ ਪੁਲਸ ਟੀਮ ਨੇ ਇਕ ਕੈਂਟਰ ਚਾਲਕ ਨੂੰ ਚੈਕਿੰਗ ਲਈ ਰੋਕਿਆ। ਜਦੋਂ ਪੁਲਸ ਟੀਮ ਨੇ ਉਕਤ ਕੈਂਟਰ ਦੀ ਤਲਾਸ਼ੀ ਲਈ ਤਾਂ ਗੱਡੀ ਅੰਦਰ 6 ਕਰਮਸ਼ੀਅਲ ਗੈਸ ਸਿਲੰਡਰ ਪਏ ਸਨ। ਜਦੋਂ ਪੁਲਸ ਟੀਮ ਨੇ ਉਕਤ ਗੈਸ ਸਿਲੰਡਰਾਂ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ ਦੇ ਅੰਦਰੋਂ ਵੱਖ-ਵੱਖ ਕੰਪਨੀ ਦੀਆਂ 122 ਪੇਟੀਆਂ ਸ਼ਰਾਬ ਬਰਾਮਦ ਹੋਈਆਂ। ਇਸ ਮਗਰੋਂ ਪੁਲਸ ਨੇ ਤੁਰੰਤ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਪ੍ਰਕਾਸ਼ ਸਿੰਘ ਪੁੱਤਰ ਰਤਨਲਾਲ ਵਾਸੀ ਪਿੰਡ ਜਾਟੋਂ ਕਾ ਵਿਹੜਾ ਬਾੜਮੇਰ ਰਾਜਸਥਾਨ ਵਜੋਂ ਹੋਈ ਹੈ। ਇਸ ਮਗਰੋਂ ਪੁਲਸ ਨੇ ਉਕਤ ਮੁਲਜ਼ਮ ਦੇ ਖ਼ਿਲਾਫ਼ ਥਾਣਾ ਲਾਡੋਵਾਲ ਵਿਚ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਮੁਲਜ਼ਮ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਸਕੇ। ਇਸ ਦਾ ਖ਼ੁਲਾਸਾ ਪੁਲਸ ਆਉਣ ਵਾਲੇ ਦਿਨਾਂ ਵਿਚ ਕਰ ਸਕਦੀ ਹੈ।

ਮੁਲਜ਼ਮ 'ਤੇ ਗੁਜਰਾਤ ਤੇ ਰਾਜਸਥਾਨ 'ਚ ਵੀ ਮਾਮਲੇ ਦਰਜ

ਡੀ. ਸੀ. ਪੀ. ਹਰਪਾਲ ਸਿੰਘ ਤੇ ਏ. ਡੀ. ਸੀ. ਪੀ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੇ ਨਾਲ ਜਿਸ ਮੁਲਜ਼ਮ ਪ੍ਰਕਾਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ 'ਤੇ ਪਹਿਲਾਂ ਤੋਂ ਹੀ ਗੁਜਰਾਤ ਤੇ ਰਾਜਸਥਾਨ ਵਿਚ ਨਾਜਾਇਜ਼ ਸ਼ਰਾਬ ਦੇ ਚਾਰ ਮਾਮਲੇ ਦਰਜ ਹਨ, ਜਿਸ ਵਿਚ ਮੁਲਜ਼ਮ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵੱਲੋਂ ਜਿਸ ਤਰ੍ਹਾਂ ਕਮਰਸ਼ੀ੍ਲ ਗੈਸ ਸਿਲੰਡਰਾਂ ਅੰਦਰ ਨਾਜਾਇਜ਼ ਸ਼ਰਾਬ ਸਪਲਾਈ ਕੀਤੀ ਜਾ ਰਹੀ ਹੈ, ਇਸ ਬਾਰੇ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਅਜਿਹੇ ਗੈਸ ਸਿਲੰਡਰ ਕਿੱਥੋਂ ਲਿਆਂਦੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਸ ਗਿਰੋਹ ਦਾ ਅਗਲਾ ਪਿਛਲਾ ਸਾਰਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ। 


author

Anmol Tagra

Content Editor

Related News