3 ਬੱਚਿਆਂ ਦੀ ਮਾਂ ਨੂੰ ਲੈ ਕੇ ਫਰਾਰ ਹੋਇਆ ਨੌਜਵਾਨ, ਤੈਸ਼ ''ਚ ਆਏ ਰਿਸ਼ਤੇਦਾਰਾਂ ਨੇ ਫੁੱਕ''ਤਾ ਘਰ
Thursday, Jan 08, 2026 - 04:45 PM (IST)
ਅਜਨਾਲਾ(ਜ.ਬ.)- ਅਜਨਾਲਾ ਦੇ ਪਿੰਡ ਤਲਵੰਡੀ ਰਾਏਦਾਦੂ ਵਿਖੇ ਦੇਰ ਰਾਤ ਉਸ ਵੇਲੇ ਮਾਹੌਲ ਕਾਫੀ ਹਫੜਾ ਦਫੜੀ ਵਾਲਾ ਬਣ ਗਿਆ, ਜਦੋਂ ਇੱਕ ਘਰ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾ ਦਿੱਤੀ ਗਈ। ਜਿਸ ਕਰਕੇ ਘਰ ਵਿੱਚ ਵਿਆਹ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ- ਨਗਰ ਨਿਗਮ ਅੰਮ੍ਰਿਤਸਰ ਨੇ ਚੁੱਕਿਆ ਵੱਡਾ ਕਦਮ, ਹੁਣ ਘਰ-ਘਰ ਕੂੜਾ ਚੁੱਕਣ ਦੀ ਨਿਗਰਾਨੀ ਹੋਵੇਗੀ ਡਿਜੀਟਲ
ਇਸ ਮੌਕੇ ਪੂਰੇ ਘਰ ਨੂੰ ਹੀ ਅੱਗ ਲਗਾਈ ਗਈ, ਉੱਥੇ ਹੀ ਸ਼ਰਾਰਤੀ ਅੰਸਰਾਂ ਵੱਲੋਂ ਇੱਕ ਨੌਜਵਾਨ ਨੂੰ ਸੱਟਾਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਵੀ ਕੀਤਾ। ਜਾਣਕਾਰੀ ਮੁਤਾਬਕ ਤਲਵੰਡੀ ਰਾਏ ਦਾਦੂ ਦਾ ਨੌਜਵਾਨ ਤਿੰਨ ਬੱਚਿਆਂ ਦੀ ਇੱਕ ਮਾਂ ਨੂੰ ਘਰੋਂ ਲੈਕੇ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਔਰਤ ਦੇ ਰਿਸ਼ਤੇਦਾਰਾਂ ਵੱਲੋਂ ਮੁੰਡੇ ਦੇ ਘਰ ਆ ਕੇ ਅੱਗ ਲਗਾ ਦਿੱਤੀ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਨਸ਼ੇ ’ਚ 4 ਕੁੜੀਆਂ ਨੇ ਸੜਕ ’ਤੇ ਕੀਤਾ ਹੰਗਾਮਾ, ਧੀ ਨੂੰ ਵਾਲਾਂ ਤੋਂ ਫੜ ਕੇ ਲਿਜਾਣ ’ਤੇ ਪਿਤਾ ਨੂੰ...
ਇਸ ਮੌਕੇ ਮੁੰਡੇ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਨਾਂ ਲੋਕਾਂ ਨੇ ਉਨ੍ਹਾਂ ਦੇ ਘਰ ਆ ਕੇ ਅੱਗ ਲਗਾਈ ਹੈ । ਉਨ੍ਹਾਂ ਕਿਹਾ ਕਿ ਅੱਗ ਲਗਾਉਣ ਕਰਕੇ ਉਨ੍ਹਾਂ ਦੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।
ਇਹ ਵੀ ਪੜ੍ਹੋ- ਠੰਡ ਦਾ ਅਸਰ: ਅੰਮ੍ਰਿਤਸਰ 'ਚ ਸੈਲਾਨੀਆਂ ਦੀ ਆਮਦ ਘਟੀ, ਵੱਡੇ ਘਾਟੇ 'ਚ ਜਾ ਰਹੇ ਹੋਟਲ ਮਾਲਕ
ਇਸ ਸਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਕਾਲ ਆਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਹੈ ਕਿ ਘਰ ਵਿੱਚ ਸਾਰਾ ਸਾਮਾਨ ਸੜ ਕੇ ਸੁਆਹ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਵਿਰੋਧੀ ਧਿਰ ਤੋਂ ਰਾਂਝਾ ਨੇ ਦੱਸਿਆ ਕਿ ਉਨ੍ਹਾਂ 'ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਉਨ੍ਹਾਂ ਨੂੰ ਜਾਣ ਬੁਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
