ਫ਼ੌਜੀ ਨੌਜਵਾਨ ਜਸਵੰਤ ਸਿੰਘ ਚੀਨ ਸਰਹੱਦ ''ਤੇ ਸ਼ਹੀਦ, ਪਿੰਡ ''ਚ ਸੋਗ ਦੀ ਲਹਿਰ
Saturday, Sep 26, 2020 - 06:15 PM (IST)
ਮਾਨਸਾ/ਭੀਖੀ (ਸੰਦੀਪ ਮਿੱਤਲ/ਵੇਦ ਤਾਇਲ ): ਸਥਾਨਕ ਵਾਰਡ ਨੰਬਰ 8 ਦੇ ਵਾਸੀ ਅਤੇ ਅਰੁਣਾਚਲ ਪ੍ਰਦੇਸ਼ ਦੇ ਚੀਨ ਸਰਹੱਦ ਤੇ ਤਾਇਨਾਤ ਫੌਜੀ ਜਸਵੰਤ ਸਿੰਘ ਪੁੱਤਰ ਘੁੱਕਰ ਸਿੰਘ ਦੇ ਸ਼ਹੀਦ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਆਪਣੀ ਡਿਊਟੀ ਉਪਰੰਤ ਫੌਜ ਦੀ ਗੱਡੀ ਲੈ ਕੇ ਵਾਪਸ ਆ ਰਿਹਾ ਸੀ ਕਿ ਅਚਾਨਕ ਗੱਡੀ ਇਕ ਖੱਡ 'ਚ ਜਾ ਡਿੱਗੀ, ਜਿਸ 'ਚ ਜਸਵੰਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਤ ਦਾ ਪਤਾ ਚੱਲਦਿਆਂ ਹੀ ਭੀਖੀ ਖੇਤਰ 'ਚ ਸੋਗ ਦੀ ਲਹਿਰ ਦੌੜ ਗਈ ਹੈ। ਜਸਵੰਤ ਸਿੰਘ ਦੀ ਮ੍ਰਿਤਕ ਦੇਹ ਐਤਵਾਰ ਤੱਕ ਭੀਖੀ ਪੁੱਜਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਦੁਖਦ ਖ਼ਬਰ: ਰਜਬਾਹੇ 'ਚ ਨਹਾਉਣ ਗਏ 14 ਸਾਲਾ ਬੱਚੇ ਨਾਲ ਵਾਪਰਿਆ ਭਾਣਾ,ਸਦਮੇ 'ਚ ਪਰਿਵਾਰ
ਦੱਸ ਦੇਈਏ ਜਸਵੰਤ ਸਿੰਘ ਇੰਡੀਅਨ ਤਿੱਬਤ ਬਾਰਡਰ ਪੁਲਸ 'ਚ 11 ਸਾਲ ਪਹਿਲਾਂ ਭਰਤੀ ਹੋਇਆ ਸੀ। ਪਿਛਲੇ ਸਾਲ ਤੋਂ ਉਹ ਇਸ ਬਾਰਡਰ 'ਤੇ ਤਾਇਨਾਤ ਸੀ।ਮਹੀਨਾ ਕੁ ਪਹਿਲਾਂ ਉਹ ਤਿੰਨ ਮਹੀਨੇ ਛੁੱਟੀ ਕੱਟ ਕੇ ਡਿਊਟੀ 'ਤੇ ਗਿਆ ਸੀ। ਹੁਣ ਉਸ ਨੇ ਛੁੱਟੀ ਆਉਣਾ ਸੀ। ਡਿਊਟੀ ਕਰਕੇ ਉਹ ਆਪਣੀ ਬਟਾਲੀਅਨ ਦੀ ਗੱਡੀ ਲੈ ਕੇ ਵਾਪਸ ਆ ਰਿਹਾ ਸੀ। ਰਸਤੇ ਵਿੱਚ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ: ਕਿਸਾਨ ਸੰਘਰਸ਼ 'ਚ ਸ਼ੁਰੂ ਤੋਂ ਡਟੇ ਬਾਪੂ ਲਾਹੌਰ ਸਿੰਘ ਦਾ ਸੁਨੇਹਾ, ਪੁੱਤ ਹੁਣ ਏ.ਸੀ. ਛੱਡੋ ਤੇ ਸੰਘਰਸ਼ ਕਰੋ