ਜਲਾਲਾਬਾਦ ਦੇ ਪਿੰਡ ਢਾਣੀ ਪ੍ਰੇਮ ਸਿੰਘ ਚੱਕ ਬਲੋਚਾ ਦੇ ਸਾਬਕਾ ਸਰਪੰਚ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ
Monday, Feb 09, 2026 - 06:37 PM (IST)
ਜਲਾਲਾਬਾਦ (ਆਦਰਸ਼,ਜਤਿੰਦਰ)- ਥਾਣਾ ਵੈਰੋ ਕਾ ਅਧੀਨ ਪੈਂਦੇ ਪਿੰਡ ਢਾਣੀ ਪ੍ਰੇਮ ਸਿੰਘ ਵਾਲੀ ਅੱਜ ਬੀਤੀ ਦੁਪਹਿਰ ਨੂੰ ਖਾਦ ਨਾਲ ਭਰੀ ਚਾਲਕ ਦੇ ਵੱਲੋਂ ਐਕਟਿਵਾ ਸਵਾਰ ਸਾਬਕਾ ਸਰਪੰਚ ਨੂੰ ਬੇਰਹਿਮੀ ਦੇ ਨਾਲ ਦਰੜ ਦੇਣ ਦੇ ਕਾਰਨ ਮੌਕੇ ’ਤੇ ਦਰਦਨਾਕ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਵੈਰੋ ਕਾ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਖਾਦ ਨਾਲ ਭਰੀ ਟਰਾਲੀ ਨੂੰ ਕਬਜ਼ੇ ’ਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਸਾਬਕਾ ਸਰਪੰਚ ਦੇ ਪਾਲ ਸਿੰਘ ਪੁੱਤਰ ਪ੍ਰੇਮ ਸਿੰਘ ਦੇ ਪੁੱਤਰ ਹੁਸ਼ਿਆਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਿਤਾ ਅੱਜ ਸਵੇਰੇ ਘਰ ਤੋਂ ਪਿੰਡ ਚੱਕ ਬਲੋਚਾ ਮਾਹਲਮ ਤੋਂ ਐਕਟਿਵਾ ’ਤੇ ਸਵਾਰ ਹੋ ਕੇ ਘਰ ਨੂੰ ਆ ਰਿਹਾ ਸੀ ਤਾਂ ਪਿਛੇ ਤੋਂ ਖਾਦ ਨਾਲ ਓਵਰਲੋਡ ਹੋ ਕੇ ਆ ਰਹੀ ਟਰੈਕਟਰ ਟਰਾਲੀ ਚਾਲਕ ਦੇ ਵੱਲੋਂ ਲਾਪ੍ਰਵਾਹੀ ਦੇ ਨਾਲ ਐਕਟਿਵਾ ਨੂੰ ਟੱਕਰ ਮਾਰ ਦੇਣ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ ਜਿਸ ਤੋਂ ਬਾਅਦ ਪੁਲਸ ਦੇ ਵੱਲੋਂ ਟਰਾਲੀ ਚਾਲਕ ਦਾ ਪਿੱਛਾ ਕਰਕੇ ਟਰੈਕਟਰ ਟਰਾਲੀ ਨੂੰ ਕਬਜੇ ’ਚ ਲੈ ਲਿਆ ਗਿਆ ਹੈ। ਮ੍ਰਿਤਕ ਸਾਬਕਾ ਸਰਪੰਚ ਦੇ ਬੇਟੇ ਨੇ ਕਿਹਾ ਕਿ ਮੈਂ ਅੰਗਹੀਣ ਹਾਂ ਅਤੇ ਮੇਰੇ ਪਿਤਾ ਦੇ ਸਾਹਰੇ ਹੀ ਘਰ ਚੱਲਦਾ ਸੀ ਅਤੇ ਮੇਰੀਆਂ 4 ਛੋਟੀਆਂ ਬੇਟੀਆਂ ਹਨ। ਮ੍ਰਿਤਕ ਦੇ ਪੁੱਤਰ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋ ਮੰਗ ਕੀਤੀ ਹੈ ਕਿ ਓਵਰਲੋਡ ਖਾਦ ਨਾਲ ਭਰੀ ਟਰੈਕਟਰ ਟਰਾਲੀ ਚਾਲਕ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇੰਨਸਾਫ ਦੁਵਾਇਆ ਜਾਵੇ।
ਪੁਲਸ ਵੱਲੋਂ ਟਰੈਕਟਰ ਟਰਾਲੀ ਨੂੰ ਲਿਆ ਕਬਜ਼ੇ ’ਚ – ਜਾਂਚ ਅਧਿਕਾਰੀ
ਇਸ ਮਾਮਲੇ ਸਬੰਧੀ ਥਾਣਾ ਵੈਰੋ ਕਾ ਜਾਂਚ ਅਧਿਕਾਰੀ ਸਵਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਸਾਬਕਾ ਸਰਪੰਚ ਪਾਲਾ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਲਾਸ਼ ਦਾ ਪੋਸਟਮਾਰਟ ਕਰਵਾ ਕੇ ਵਾਰਸਾਂ ਦੇ ਹਾਵਲੇ ਕਰ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪੁਲਸ ਦੇ ਵੱਲੋਂ ਟਰੈਕਟਰ ਟਰਾਲੀ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ।
