ਕਿਸਾਨਾਂ ਨੂੰ ਮੰਦਾ ਬੋਲਣ ਵਾਲਿਆਂ ’ਤੇ ਵਰ੍ਹੇ ਜਸਬੀਰ ਜੱਸੀ, ਕਹਿ ਦਿੱਤੀ ਵੱਡੀ ਗੱਲ

12/14/2020 7:19:31 PM

ਜਲੰਧਰ (ਬਿਊਰੋ)– ਕਿਸਾਨ ਅੰਦੋਲਨ ਨੂੰ ਲੈ ਕੇ ਇਕ ਟਵੀਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਟਵੀਟ ’ਚ ਕਿਸਾਨ ਧਰਨਿਆਂ ਦੌਰਾਨ ਪਿੱਜ਼ਾ ਦਾ ਲੰਗਰ ਵਾਲੀ ਗੱਲ ਤੇ ਕਿਸਾਨਾਂ ਵਲੋਂ ਕਰਵਾਈ ਪੈਰਾਂ ਦੀ ਮਸਾਜ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ।

ਇਸ ਟਵੀਟ ’ਤੇ ਜਿਥੇ ਦਿਲਜੀਤ ਦੋਸਾਂਝ ਆਪਣੀ ਪ੍ਰਤੀਕਿਰਿਆ ਦੇ ਚੁੱਕੇ ਹਨ, ਉਥੇ ਹੁਣ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਆਪਣੀ ਭੜਾਸ ਕੱਢੀ ਹੈ।

ਜਸਬੀਰ ਜੱਸੀ ਨੇ ਭੜਾਸ ਕੱਢਦਿਆਂ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਇਕ ਪਾਸੇ ਫਾਹਾ ਤੇ ਦੂਜੇ ਪਾਸੇ ਪਿੱਜ਼ਾ ਨਜ਼ਰ ਆ ਰਿਹਾ ਹੈ ਤੇ ਇਨ੍ਹਾਂ ਦੇ ਹੇਠਾਂ ਲਿਖਿਆ ਹੈ ‘ਓਕੇ’ ਤੇ ‘ਨਾਟ ਓਕੇ’।

ਕੈਪਸ਼ਨ ’ਚ ਵੀ ਜਸਬੀਰ ਜੱਸੀ ਨੇ ਤਿੱਖੇ ਬੋਲ ਲਿਖੇ ਹਨ। ਜਸਬੀਰ ਲਿਖਦੇ ਹਨ, ‘ਕਿਸਾਨ ਜ਼ਹਿਰ ਖਾਵੇ ਤਾਂ ਤੁਹਾਨੂੰ ਫਰਕ ਨਹੀਂ ਪੈਂਦਾ, ਕਿਸਾਨ ਪਿੱਜ਼ਾ ਖਾਵੇ ਤਾਂ ਬ੍ਰੇਕਿੰਗ ਨਿਊਜ਼ ਬਣਾ ਦਿੰਦੇ ਹੋ। ਕਿਸਾਨ ਦੇ ਨੰਗੇ ਪੈਰਾਂ ’ਤੇ ਕੰਡਾ ਚੁੱਬੇ, ਕੱਚ ਲੱਗੇ ਜਾਂ ਸੱਪ ਡੰਗੇ ਖ਼ਬਰ ਨਹੀਂ, ਪਰ ਕਿਸਾਨ ਨੇ ਪੈਰਾਂ ਦੀ ਮਸਾਜ ਕਰਵਾ ਲਈ ਤਾਂ ਇੰਨੀ ਹਾਏ ਤੌਬਾ। ਜੇਕਰ ਫਸਲਾਂ ਬੀਜਣਾ ਤੇ ਭੁੱਖਿਆਂ ਦਾ ਢਿੱਡ ਭਰਨਾ ਅੱਤਵਾਦ ਹੈ ਤਾਂ ਮੈਂ ਅੱਤਵਾਦੀ ਹਾਂ।’

ਨੋਟ– ਜਸਬੀਰ ਜੱਸੀ ਦੇ ਇਸ ਟਵੀਟ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News