7 ਪੇਟੀਆਂ ਸਣੇ ਸ਼ਰਾਬ ਸਮੱਗਲਰ ਕਾਬੂ

03/16/2019 5:01:30 AM

ਜਲੰਧਰ (ਜ.ਬ.)-ਥਾਣਾ ਇਕ ਦੀ ਪੁਲਸ ਨੇ ਨੂਰਪੁਰ ਗੇਟ ’ਤੇ ਛਾਪੇਮਾਰੀ ਕਰ ਕੇ ਸ਼ਰਾਬ ਸਮੱਗਲਰ ਨੂੰ 7 ਪੇਟੀਆਂ ਸ਼ਰਾਬ ਨਾਲ ਗ੍ਰਿਫਤਾਰ ਕੀਤਾ ਹੈ। ਬਰਾਮਦ ਹੋਈ ਸ਼ਰਾਬ ਅਰੁਣਾਚਲ ਪ੍ਰਦੇਸ਼ ਦੀ ਹੈ। ਜਿਸ ਨੂੰ ਵੇਚਣ ਲਈ ਸਮੱਗਲਰ ਗਾਹਕ ਦਾ ਇੰਤਜ਼ਾਰ ਕਰ ਰਿਹਾ ਸੀ।ਥਾਣਾ ਇਕ ਦੇ ਮੁਖੀ ਸਤਵੰਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਗੁਪਤ ਸੂਚਨਾ ’ਤੇ ਨੂਰਪੁਰ ਅੱਡੇ ’ਤੇ ਖੜ੍ਹੇ ਜਗਤਾਰ ਮਸੀਹ ਉਰਫ ਵਿੱਕੀ ਪੁੱਤਰ ਡੇਨੀਅਲ ਮਸੀਹ ਵਾਸੀ ਨੰਦਨਪੁਰ ਨੂੰ ਕਾਬੂ ਕੀਤਾ। ਮੁਲਜ਼ਮ ਨੇ ਸੜਕ ਦੇ ਕੰਢੇ ਹੀ 7 ਪੇਟੀਆਂ ਸ਼ਰਾਬ ਲੁਕਾ ਕੇ ਰੱਖੀ ਸੀ।

Related News