ਨਕਦੀ ਚੋਰੀ ਕਰਕੇ ਭੱਜਣ ਲੱਗੇ ਦੋ ਨੌਜਵਾਨ ਲੋਕਾਂ ਨੇ ਦਬੋਚੇ,ਖੰਬੇ ਨਾਲ ਬੰਨ ਕੀਤੀ ਛਿੱਤਰ ਪਰੇਡ

Tuesday, Sep 15, 2020 - 11:09 AM (IST)

ਨਕਦੀ ਚੋਰੀ ਕਰਕੇ ਭੱਜਣ ਲੱਗੇ ਦੋ ਨੌਜਵਾਨ ਲੋਕਾਂ ਨੇ ਦਬੋਚੇ,ਖੰਬੇ ਨਾਲ ਬੰਨ ਕੀਤੀ ਛਿੱਤਰ ਪਰੇਡ

ਜਲਾਲਾਬਾਦ (ਸੇਤੀਆ,ਟੀਨੂੰ,ਸੁਮਿਤ): ਬੀਤੀ ਸ਼ਾਮ ਸ਼ਹਿਰ ਦੇ ਰਾਮ ਲੀਲਾ ਚੌਂਕ ਨਜਦੀਕ ਡਾ. ਬੰਗਾਲੀ ਦੇ ਕਲੀਨਿਕ ਤੋਂ ਗੱਲੇ ਦਾ ਲੋਕ ਤੋੜ ਕੇ ਨਕਦੀ ਚੋਰੀ ਕਰ ਦੋ ਨੌਜਵਾਨਾਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਰਾਮ ਲੀਲਾ ਚੌਂਕ ਨਜਦੀਕ ਹੀ ਦੋਹਾਂ ਬਾਈਕ ਸਵਾਰਾਂ ਨੂੰ ਲੋਕਾਂ ਨੇ ਦਬੋਚ ਲਿਆ ਅਤੇ ਖੰਬੇ ਨਾਲ ਬੰਨ ਕੇ ਛਿੱਤਰ ਪਰੇਡ ਕਰਨ ਤੋਂ ਬਾਅਦ ਥਾਣਾ ਸਿਟੀ ਪੁਲਿਸ ਹਵਾਲੇ ਕਰ ਦਿੱਤਾ। 

ਇਹ ਵੀ ਪੜ੍ਹੋ: ਬਰਗਾੜੀ ਬੇਅਦਬੀ ਕਾਂਡ : ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੀੜਤ ਪਰਿਵਾਰ ਅੱਜ ਵੀ ਹੋ ਰਹੇ ਜਲੀਲ

ਜਾਣਕਾਰੀ ਦਿੰਦੇ ਹੋਏ ਡਾ.ਤੱਪਨ ਬੰਗਾਲੀ ਨੇ ਦੱਸਿਆ ਕਿ ਉਹ ਸ਼ਾਮ ਕਰੀਬ 7 ਵਜੇ ਆਪਣੇ ਕਲੀਨਿੰਕ ਤੇ ਮੌਜੂਦ ਸੀ ਅਤੇ ਇਸ ਦੌਰਾਨ ਬਾਹਰ ਥੜੇ ਉਪਰ ਦੋ ਨੌਜਵਾਨ ਕੁੱਝ ਖਾ ਰਹੇ ਸਨ। ਇਸ ਦੌਰਾਨ ਹੀ ਜਦ ਉਹ ਕਲੀਨਿੰਗ ਦੀ ਉਪਰਲੀ ਰਿਹਾਇਸ਼ ਵਾਲੀ ਮੰਜ਼ਿਲ ਤੇ ਗਿਆ ਤਾਂ ਪਿੱਛੋਂ ਨੌਜਵਾਨਾਂ ਨੇ ਗੱਲੇ ਨੂੰ ਪੇਜ਼ਕਸ ਨਾਲ ਖੋਲ ਕੇ ਅੰਦਰੋ 1 ਹਜਾਰ ਤੋਂ ਵੱਧ ਨਗਦੀ ਕੱਡ ਲਈ ਅਤੇ ਬਿਨਾ ਨੰਬਰ ਵਾਲੇ ਸਪਲੈਂਡਰ ਮੋਟਰਸਾਇਕਲ ਤੇ ਫਰਾਰ ਹੋਣ ਦੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਹੀ ਹੇਠਾਂ ਆ ਗਿਆ ਤੇ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਰੌਲਾ ਸੁਣ ਕੇ ਆਸ-ਪਾਸ ਲੋਕਾਂ ਨੇ ਮੋਟਰਸਾਇਕਲ ਸਵਾਰ ਚੋਰਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਕੋਲੋਂ ਚੋਰੀ ਦੀ ਨਗਦੀ ਵੀ ਬਰਾਮਦ ਕਰ ਲਈ। ਉਧਰ ਇਸ ਸਬੰਧੀ ਜਦੋਂ ਥਾਣਾ ਸਿਟੀ ਜਲਾਲਾਬਾਦ ਦੇ ਮੁਖੀ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਕੱਲ੍ਹ ਰੇਡ ਤੇ ਸੀ ਅਤੇ ਇਹ ਮਾਮਲਾ ਮੇਰੇ ਧਿਆਨ 'ਚ ਨਹੀਂ ਹੈ ਅਤੇ ਉਹ ਸੰਬੰਧੀ ਮੁਨਸ਼ੀ ਤੋਂ ਜਾਣਕਾਰੀ ਲੈਣਗੇ ਕਿ ਇਸ ਸਬੰਧੀ ਕੋਈ ਸ਼ਿਕਾਇਤ ਆਈ ਹੈ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ,ਪੁੱਤ ਦੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਪਿਓ ਦੀ ਸੜਕ ਹਾਦਸੇ 'ਚ ਮੌਤ


author

Shyna

Content Editor

Related News