ਮਾਮਲਾ ਜਗਦੀਸ਼ ਚੰਦਰ ਦੀ ਹੱਤਿਆ ਦਾ, ਮੁਲਜ਼ਮ ਚਾਚੇ ਦੇ ਘਰ ਰੇਡ, ਲੱਗੇ ਤਾਲੇ
Sunday, Feb 25, 2018 - 11:32 AM (IST)
ਜਲੰਧਰ (ਮ੍ਰਿਦੁਲ ਸ਼ਰਮਾ)— ਲਾਂਬੜਾ ਦੇ ਚੁਗਾਵਾਂ ਪਿੰਡ ਦੇ ਕੋਲ ਨਹਿਰ ਵਿਚ ਕੈਸ਼ੀਅਰ ਜਗਦੀਸ਼ ਚੰਦਰ ਦੀ ਹੱਤਿਆ ਕਰਕੇ ਲਾਸ਼ ਸੁੱਟ ਦੇਣ ਦੇ ਮਾਮਲੇ 'ਚ ਪੁਲਸ ਰੁਸਤਮ ਦੇ ਚਾਚੇ ਪਰਮਜੀਤ ਪੰਮਾ ਦੀ ਭਾਲ ਵਿਚ ਕਈ ਥਾਵਾਂ 'ਤੇ ਰੇਡ ਕਰ ਰਹੀ ਹੈ। ਭਾਵੇਂ ਰੇਡ ਦੌਰਾਨ ਪੁਲਸ ਨੂੰ ਪਰਮਜੀਤ ਦੇ ਘਰ ਤਾਲਾ ਲੱਗਾ ਮਿਲਿਆ ਪਰ ਪੁਲਸ ਪੰਮੇ ਦੇ ਰਿਸ਼ਤੇਦਾਰਾਂ 'ਤੇ ਉਸ ਦੇ ਸਰੰਡਰ ਕਰਨ ਦਾ ਦਬਾਅ ਬਣਾ ਰਹੀ ਹੈ ਕਿਉਂਕਿ ਐੱਸ. ਐੱਚ. ਓ. ਸੁਖਜੀਤ ਸਿੰਘ ਮੁਤਾਬਕ ਪੰਮੇ ਦੇ ਫੜੇ ਜਾਣ ਤੱਕ ਕੇਸ ਦੀ ਜਾਂਚ ਅਧੂਰੀ ਹੈ ਕਿਉਂਕਿ ਰੁਸਤਮ ਨੇ ਆਪਣੇ ਬਿਆਨਾਂ ਵਿਚ ਕਈ ਵਾਰ ਵੱਖਰੇ-ਵੱਖਰੇ ਖੁਲਾਸੇ ਕੀਤੇ ਹਨ ਤੇ ਕਈ ਵਾਰ ਬਿਆਨ ਵੀ ਬਦਲੇ ਹਨ, ਜਿਸ ਕਾਰਨ ਮਾਮਲਾ ਅਜੇ ਵੀ ਸ਼ੱਕੀ ਮੰਨਿਆ ਜਾ ਰਿਹਾ ਹੈ। ਮੁਲਜ਼ਮ ਚਾਚੇ ਪੰਮੇ ਦੀ ਗ੍ਰਿਫਤਾਰੀ ਤੋਂ ਬਾਅਦ ਸਹੀ ਖੁਲਾਸਾ ਹੋਣਾ ਸੰਭਾਵਿਤ ਹੈ।