ਢਿੱਲੋਂ ਬ੍ਰਦਰਜ਼ ਦੀ ਮੌਤ ਦੇ ਮਾਮਲੇ 'ਚ ਖੁੱਲ੍ਹੀਆਂ ਵੱਡੀਆਂ ਪਰਤਾਂ, ਖੜ੍ਹੇ ਹੋਣ ਲੱਗੇ ਵੱਡੇ ਸਵਾਲ
Friday, Nov 15, 2024 - 01:22 PM (IST)
ਜਲੰਧਰ (ਵਰੁਣ)–ਢਿੱਲੋਂ ਬ੍ਰਦਰਜ਼ ਦੀ ਮੌਤ ਦੇ ਮਾਮਲੇ ’ਚ ਜਿਸ ਮਾਨਵਦੀਪ ਉੱਪਲ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਸੀ, ਉਹ ਹੁਣ ਕਪੂਰਥਲਾ ਪੁਲਸ ਦੇ ਨਾਲ-ਨਾਲ ਢਿੱਲੋਂ ਪਰਿਵਾਰ ’ਤੇ ਵੀ ਸਵਾਲ ਖੜ੍ਹਾ ਕਰ ਰਿਹਾ ਹੈ। ਪਹਿਲਾਂ ਤਾਂ ਮਾਨਵਦੀਪ ਉੱਪਲ ਨੇ ਕਿਹਾ ਕਿ ਜਸ਼ਨਬੀਰ ਸਿੰਘ ਤੋਂ ਉਸ ਦੇ ਜਿਸ ਕਮਰੇ ਦੀ ਚਾਬੀ ਮਿਲੀ, ਪੁਲਸ ਨੇ ਉਸ ਕਮਰੇ ਵਿਚ ਸਰਚ ਤਕ ਨਹੀਂ ਕੀਤੀ। ਜੇਕਰ ਕੀਤੀ ਤਾਂ ਉਸ ਦੀ ਵੀਡੀਓ ਕਿਉਂ ਲੁਕਾਈ ਜਾ ਰਹੀ ਹੈ। ਇਸ ਦੇ ਇਲਾਵਾ ਜਿਸ ਸਕੋਡਾ ਕਾਰ ਰਾਹੀਂ ਉਹ ਆਖਰੀ ਵਾਰ ਬਿਆਸ ਦਰਿਆ ’ਤੇ ਗਿਆ, ਉਸ ਨੂੰ ਮੌਕੇ ’ਤੇ ਕੌਣ ਲਿਆਇਆ ਸੀ ਅਤੇ ਕਾਰ ਦੀ ਵੀ ਤਲਾਸ਼ੀ ਲਈ ਗਈ ਸੀ ਜਾਂ ਨਹੀਂ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਘਰ 'ਚ ਅੱਗ ਲੱਗਣ ਕਾਰਨ ਮੈਡੀਕਲ ਸਟੋਰ ਮਾਲਕ ਦੀ ਮੌਤ
ਮਾਨਵਦੀਪ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਮਰੇ ਜਾਂ ਗੱਡੀ ਵਿਚ ਕੋਈ ਸੁਸਾਈਡ ਨੋਟ ਜਾਂ ਫਿਰ ਅਜਿਹੇ ਸਬੂਤ ਹੋਣ ਜੋ ਸਾਬਕਾ ਇੰਸ. ਨਵਦੀਪ ਸਿੰਘ ਖ਼ਿਲਾਫ਼ ਜਾ ਸਕਦੇ ਹੋਣ। ਇਸ ਦੇ ਇਲਾਵਾ ਮਾਨਵਦੀਪ ਉੱਪਲ ਨੇ ਇਹ ਵੀ ਕਿਹਾ ਕਿ ਬੀਤੇ ਸਾਲ ਦੀ 16 ਅਗਸਤ ਨੂੰ ਜਦੋਂ ਥਾਣਾ ਨੰਬਰ 1 ਵਿਚ ਸਾਰਾ ਵਿਵਾਦ ਹੋਇਆ, ਉਦੋਂ ਉਹ ਮੌਕੇ ’ਤੇ ਨਹੀਂ ਸੀ, ਫਿਰ ਵੀ ਢਿੱਲੋਂ ਪਰਿਵਾਰ ਨੇ ਉਸ ਦੇ ਬਿਆਨਾਂ ’ਤੇ ਐੱਫ਼. ਆਈ. ਆਰ. ਦਰਜ ਕਰਵਾਈ। ਉਸ ਤੋਂ ਉਹ ਬਿਆਨ ਦਿਵਾਏ ਗਏ ਜੋ ਸੱਚ ਸਨ ਹੀ ਨਹੀਂ। ਜੇਕਰ ਇਸ ਮਾਮਲੇ ਵਿਚ ਸਾਬਕਾ ਇੰਸ. ਨਵਦੀਪ ਸਿੰਘ ’ਤੇ ਲੱਗਾ ਇਕ ਵੀ ਦੋਸ਼ ਸਾਬਿਤ ਨਾ ਹੋਇਆ ਤਾਂ ਕੀ ਨਵਦੀਪ ਸਿੰਘ ਉਸਦੇ ਉੱਪਰ ਕਾਰਵਾਈ ਕਰਵਾਉਣ ਲਈ ਕੋਰਟ ਦੇ ਰਸਤੇ ਨਹੀਂ ਜਾ ਸਕਦਾ ਅਤੇ ਉਦੋਂ ਉਸ ਨਾਲ ਕੌਣ ਖੜ੍ਹਾ ਹੋਵੇਗਾ?
ਇਹ ਵੀ ਪੜ੍ਹੋ- ਇਕ ਵਾਰ ਫਿਰ ਵੱਡੀ ਮੁਸੀਬਤ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ
ਮਾਨਵਦੀਪ ਨੇ ਕਿਹਾ ਕਿ ਨਵਦੀਪ ਸਿੰਘ ਧਿਰ ਵੱਲੋਂ ਕੋਰਟ ਵਿਚ ਜੋ ਦਸਤਾਵੇਜ਼ ਲਾਏ ਗਏ ਹਨ, ਉਨ੍ਹਾਂ ਦਸਤਾਵੇਜ਼ਾਂ ਦੀ ਇਕ ਕਾਪੀ ਮਾਣਯੋਗ ਅਦਾਲਤ ਨੇ ਉਸ ਨੂੰ ਵੀ ਦਿੱਤੀ ਹੈ, ਜਿਸ ਨੂੰ ਵੇਖ ਸਾਬਿਤ ਹੁੰਦਾ ਹੈ ਕਿ ਹਰੇਕ ਦੋਸ਼ ਸਬੂਤਾਂ ਦੇ ਆਧਾਰ ’ਤੇ ਗਲਤ ਹੈ ਅਤੇ ਉਨ੍ਹਾਂ ਦੇ ਗਲਤ ਦੋਸ਼ਾਂ ਕਾਰਨ ਨਵਦੀਪ ਸਿੰਘ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਗਿਆ ਪਰ ਨਵਦੀਪ ਦੇ ਬਰੀ ਹੋਣ ’ਤੇ ਉਨ੍ਹਾਂ ਖ਼ਿਲਾਫ਼ ਐਕਸਨ ਲਾਜ਼ਮੀ ਲਿਆ ਜਾਵੇਗਾ।
ਕਦੀ ਸੋਚਿਆ ਨਹੀਂ ਸੀ ਕਿ ਮਾਨਵ ਉੱਪਲ ਨਵਦੀਪ ਸਿੰਘ ਦਾ ਸਪੋਕਸਪਰਸਨ ਬਣ ਜਾਵੇਗਾ : ਜਤਿੰਦਰ ਢਿੱਲੋਂ
ਓਧਰ ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਪ੍ਰੀਤ ਸਿੰਘ ਢਿੱਲੋਂ ਦੇ ਪਿਤਾ ਜਤਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੀ ਸੋਚਿਆ ਨਹੀਂ ਸੀ ਕਿ ਮਾਨਵਦੀਪ ਉੱਪਲ ਨਵਦੀਪ ਸਿੰਘ ਦਾ ਸਪੋਕਸਪਰਸਨ ਬਣ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਖੇਡਦੇ-ਖੇਡਦੇ ਬੱਚੀ ਨਾਲ ਵਾਪਰੀ ਅਣਹੋਣੀ, ਹਾਲ ਵੇਖ ਧਾਹਾਂ ਮਾਰ ਰੋਈ ਮਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8