ਔਰਤ ਦੇ ਹੋਏੇ ਅੰਨ੍ਹੇ ਕਤਲ ਨੂੰ 4 ਘੰਟਿਆਂ ’ਚ ਕੀਤਾ ਟਰੇਸ, ਮੁਲਜ਼ਮ ਕਾਬੂ

Monday, Nov 11, 2024 - 05:13 AM (IST)

ਔਰਤ ਦੇ ਹੋਏੇ ਅੰਨ੍ਹੇ ਕਤਲ ਨੂੰ 4 ਘੰਟਿਆਂ ’ਚ ਕੀਤਾ ਟਰੇਸ, ਮੁਲਜ਼ਮ ਕਾਬੂ

ਟਾਂਡਾ ਉੜਮੁੜ (ਪੰਡਿਤ) - ਸੁਰਿੰਦਰ ਲਾਂਬਾ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਸ, ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ’ਤੇ ਸ਼ਿਕੰਜਾ ਕੱਸਦੇ ਹੋਏ ਸਰਬਜੀਤ ਸਿੰਘ ਬਾਹੀਆ ਪੀ.ਪੀ.ਐੱਸ, ਕਪਤਾਨ ਪੁਲਸ, ਤਫਤੀਸ਼ ਹੁਸ਼ਿਆਰਪੁਰ, ਦਵਿੰਦਰ ਸਿੰਘ ਬਾਜਵਾ ਉੱਪ ਕਪਤਾਨ ਪੁਲਸ ਸਬ-ਡਵੀਜ਼ਨ ਟਾਂਡਾ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਮੁੱਖ ਅਫਸਰ ਥਾਣਾ ਟਾਂਡਾ ਵੱਲੋਂ ਮਿਤੀ 8/9 ਦੀ ਦਰਮਿਆਨੀ ਰਾਤ ਨੂੰ ਪਿੰਡ ਸਲੇਮਪੁਰ ਹੋਏ ਅੰਨ੍ਹੇ ਕਤਲ ਸਬੰਧੀ ਦੀ ਗੁੱਥੀ ਸੁਲਝਾਉਣ ਤੋਂ ਬਾਅਦ ਮੁਲਜ਼ਮ ਦੀ ਗ੍ਰਿਫ਼ਤਾਰੀ ਕਰ ਲਈ ਗਈ | 

ਅੱਜ ਜ਼ਿਲਾ ਪੁਲਸ ਮੁਖੀ ਸੁਰਿੰਦਰ ਲਾਂਬਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੁਲਜ਼ਮ ਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ, ਤਲਵੰਡੀ ਡੱਡੀਆਂ ਦੀ ਗ੍ਰਿਫ਼ਤਾਰੀ ਅਤੇ ਉਸਦੇ ਖੁਲਾਸਿਆਂ ਬਾਰੇ ਜਾਣਕਾਰੀ ਦਿੱਤੀ | ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮ੍ਰਿਤਕ ਬਲਵਿੰਦਰ ਕੌਰ ਦੀ ਲੜਕੀ ਪਰਮਜੀਤ ਕੌਰ ਦੋਸ਼ੀ ਮਨਦੀਪ ਸਿੰਘ ਦੇ ਸਕੇ ਭਰਾ ਬਲਜੀਤ ਸਿੰਘ ਨਾਲ ਵਿਆਹੀ ਹੋਈ ਹੈ ਅਤੇ ਦੋਵੇਂ ਇਸ ਸਮੇਂ ਆਪਣੇ ਬੱਚਿਆਂ ਸਮੇਤ ਵਿਦੇਸ਼ ਆਸਟ੍ਰੇਲੀਆ ਵਿਖੇ ਰਹਿ ਰਹੇ ਹਨ। ਦੋਹਾਂ ਪਤੀ-ਪਤਨੀ ਦਾ ਵਿਦੇਸ਼ ਵਿਚ ਆਪਸੀ ਘਰੇਲੂ ਕਲੇਸ਼ ਚੱਲ ਰਿਹਾ ਹੈ। 

ਦੋਸ਼ੀ ਮਨਦੀਪ ਸਿੰਘ ਨੂੰ ਇਹ ਸ਼ੱਕ ਸੀ ਕਿ ਮ੍ਰਿਤਕ ਬਲਵਿੰਦਰ ਕੌਰ ਆਪਣੀ ਲੜਕੀ ਪਰਮਜੀਤ ਕੌਰ ਨੂੰ ਚੁੱਕ ਦੇ ਕੇ ਉਸਦੇ ਸਕੇ ਭਰਾ ਬਲਜੀਤ ਸਿੰਘ ਨਾਲ ਝਗੜਾ ਕਰਵਾਉਂਦੀ ਹੈ ਅਤੇ ਉਸਦਾ ਘਰ ਨਹੀਂ ਵੱਸਣ ਦਿੰਦੀ। ਇਸ ਰੰਜਿਸ਼ ਤਹਿਤ ਹੀ ਉਸ ਵੱਲੋਂ ਆਪਣਾ ਹੁਲੀਆ ਬਦਲ ਕੇ ਮ੍ਰਿਤਕਾ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ  ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ, ਚਾਕੂ ਅਤੇ ਆਪਣਾ ਹੁਲੀਆ ਬਦਲਣ ਲਈ ਵਰਤੇ ਕੱਪੜੇ ਬਰਾਮਦ ਕੀਤੇ ਗਏ ਹਨ | 


author

Inder Prajapati

Content Editor

Related News