ਇਤਿਹਾਸ ਦੀ ਡਾਇਰੀ : ਖੁਸ਼ਵੰਤ ਨੇ ਦੁਨੀਆ ਦੇ ਸਾਰੇ ਜਿਊਂਦੇ-ਮੁਰਦੇ ਵਿਸ਼ਿਆਂ 'ਤੇ ਚਲਾਈ ਆਪਣੀ ਕਲਮ (ਵੀਡੀਓ)

Friday, Mar 20, 2020 - 10:38 AM (IST)

ਜਲੰਧਰ (ਬਿਊਰੋ) - ਇਤਿਹਾਸ ਦੀ ਡਾਇਰੀ ਵਿਚ ਅੱਜ ਅਸੀਂ ਗੱਲ ਕਰਾਂਗੇ, ਉਸ ਪ੍ਰਸਿੱਧ ਭਾਰਤੀ ਨਾਵਲਕਾਰ, ਪੱਤਰਕਾਰ ਤੇ ਇਤਿਹਾਸਕਾਰ ਤੇ ਉਸ ਬੇਬਾਕ ਲੇਖਕ ਬਾਰੇ, ਜਿਨ੍ਹਾਂ ਨੇ ਆਪਣੀ ਲੇਖਣੀ ਨਾਲ ਆਪਣਾ ਨਾਂ ਇਤਿਹਾਸ ਦੇ ਪੰਨਿਆਂ ਵਿਚ ਦਰਜ ਕਰਵਾ ਲਿਆ। ਉਨ੍ਹਾਂ ਨੇ ਦੁਨੀਆ ਦੇ ਲਗਭਗ ਸਾਰੇ ਜਿਊਂਦੇ-ਮੁਰਦੇ ਵਿਸ਼ਿਆਂ 'ਤੇ ਆਪਣੀ ਕਲਮ ਚਲਾਈ। ਧਰਮ, ਰਾਜਨੀਤੀ, ਫਿਲਮਾਂ, ਸ਼ਾਇਰੀ, ਸਿੱਖ ਇਤਿਹਾਸ, ਨਾਵਲ, ਅਨੁਵਾਦ, ਜੀਵਨੀਆਂ, ਵਹਿਮ-ਭਰਮ ਯਾਨੀ ਕਿ ਸਮੇਂ ਦੇ ਦਰਿਆ ਨਾਲ ਜੋ ਕੁਝ ਵੀ ਉਨ੍ਹਾਂ ਦੇ ਦਿਲ ਵਿਚ ਆਇਆ, ਉਨ੍ਹਾਂ ਨੇ ਪੰਨ੍ਹੇ 'ਤੇ ਉਕੇਰ ਕੇ ਰੱਖ ਦਿੱਤਾ। ਅਸੀਂ ਗੱਲ ਕਰ ਰਹੇ ਹਾਂ ਮਹਾਨ ਕਾਲਮ ਨਵੀਸ ਖੁਸ਼ਵੰਤ ਹੁਰਾਂ ਸਿੰਘ ਜੀ ਦੇ ਬਾਰੇ, ਜੋ ਸਾਨੂੰ ਅੱਜ ਦੇ ਦਿਨ ਹੀ 20 ਮਾਰਚ, 2014 ਨੂੰ 99 ਸਾਲ ਦੀ ਉਮਰ 'ਚ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ।   

ਖੁਸ਼ਵੰਤ ਸਿੰਘ ਦਾ ਜਨਮ 2 ਫਰਵਰੀ 1915 ਨੂੰ ਬਰਤਾਨਵੀ ਪੰਜਾਬ ਦੇ ਹਦਾਲੀ ਵਿਖੇ ਇਕ ਸਿੱਖ ਪਰਿਵਾਰ ਦੇ ਘਰ ਹੋਇਆ ਸੀ, ਜੋ ਹੁਣ ਪਾਕਿਸਤਾਨ ਵਿਖੇ ਸਥਿਤ ਹੈ।  20 ਮਾਰਚ 2014 ਨੂੰ ਜੀਵਨ ਕਾਲ ਦੀ ਇਕ ਸਦੀ ਪੂਰੀ ਕਰਨ ਤੋਂ ਕੁਝ ਮਹੀਨੇ ਪਹਿਲਾਂ ਹੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਪਰ ਆਪਣੇ ਜੀਵਨ ਕਾਲ ਵਿਚ ਉਨ੍ਹਾਂ ਜੋ ਕੁਝ ਲਿਖਿਆ, ਉਸ ਦਾ ਅਸਰ ਸਦੀਆਂ ਤੱਕ ਰਹੇਗਾ। ਦੱਸ ਦੇਈਏ ਕਿ ਪੂਰੀ ਦੁਨੀਆ ਖੁਸ਼ਵੰਤ ਸਿੰਘ ਨੂੰ ਦੋ ਰੂਪਾਂ ਵਿਚ ਜਾਣਦੀ ਹੈ, ਇਕ ਉਹ ਖੁਸ਼ਵੰਤ ਸਿੰਘ, ਜੋ ਸ਼ਰਾਬ ਤੇ ਸੈਕਸ ਦਾ ਸ਼ੌਕੀਨ ਸੀ। ਜੋ ਹਮੇਸ਼ਾ ਸੋਹਣੀਆਂ ਕੁੜੀਆਂ ਨਾਲ ਘਿਰਿਆ ਰਹਿੰਦਾ ਸੀ। ਗੱਲ-ਗੱਲ 'ਤੇ ਚੁਟਕਲੇ ਸੁਣਾਉਂਦਾ ਰਹਿੰਦਾ ਸੀ ਅਤੇ ਠਹਾਕੇ ਲਗਾਉਂਦਾ ਰਹਿੰਦਾ ਸੀ। ਦੂਜਾ ਖੁਸ਼ਵੰਤ ਸਿੰਘ ਉਹ ਸੀ, ਜੋ ਇਕ ਗੰਭੀਰ ਲੇਖਕ ਸੀ। ਬੇਹੱਦ ਨਿਮਰ ਤੇ ਖੁਸ਼ਦਿਲ, ਜੋ ਬੇਬਾਕੀ ਨਾਲ ਹਰ ਵਿਸ਼ੇ 'ਤੇ ਲਿਖਦਾ ਸੀ। ਵਿਵਾਦਾਂ ਦੀ ਪਰਵਾਹ ਕੀਤੇ ਬਿਨਾਂ ਉਹ ਉਨ੍ਹਾਂ ਦਾ ਕਾਲਮ 'ਵਿਦ ਮੈਲਿਸ ਟੂਵਾਰਡਜ਼ ਵਨ ਐਂਡ ਆਲ' ਦੇਸ਼ ਦਾ ਸਭ ਤੋਂ ਪੜ੍ਹਿਆ ਜਾਣ ਵਾਲਾ ਕਾਲਮ ਸੀ, ਜੋ ਕਈ ਅੰਗਰੇਜ਼ੀ ਅਖਬਾਰਾਂ ਵਿਚ ਛਪਦਾ ਸੀ। ਉਹ ਪੰਜਾਬ ਦੇ ਕਾਲਮ ਨਵੀਸ ਕਹਾਏ ਜਾਂਦੇ ਹਨ। 

ਪੜ੍ਹੋ ਇਹ ਵੀ ਖਬਰ  -  ਇਤਿਹਾਸ ਦੀ ਡਾਇਰੀ : ਖੁਸ਼ਵੰਤ ਸਿੰਘ ਜਿਸ ਨੇ ਲੇਖਣੀ ਰਾਹੀਂ ਬਣਾਈ ਸੀ ਆਪਣੀ ਵੱਖਰੀ ਪਛਾਣ (ਵੀਡੀਓ)

PunjabKesari

ਖੁਸ਼ਵੰਤ ਸਿੰਘ ਧਾਰਮਿਕ ਰਸਮਾਂ-ਰਿਵਾਜ਼ਾਂ ਵਿਚ ਵਿਸ਼ਵਾਸ ਨਹੀਂ ਸੀ ਰੱਖਦੇ ਪਰ ਫਿਰ ਵੀ ਉਨ੍ਹਾਂ ਨੂੰ ਆਪਣੀ ਸਿੱਖੀ ਪਛਾਣ 'ਤੇ ਬਹੁਤ ਮਾਣ ਸੀ। ਇਤਿਹਾਸਕ ਪੁਸਤਕਾਂ 'ਚ ਖੁਸ਼ਵੰਤ ਸਿੰਘ ਦੀ ਸਿੱਖ ਇਤਿਹਾਸ 'ਤੇ ਲਿਖੀ ਰਚਨਾ 'ਹਿਸਟਰੀ ਆਫ ਸਿੱਖਸ ਕਾਫੀ ਪ੍ਰਮੁੱਖ ਹੈ। ਇਸ ਤੋਂ ਇਲਾਵਾਂ 'ਟਰੇਨ ਟੂ ਪਾਕਿਸਤਾਨ' ਨਾਵਲ ਰਾਹੀਂ ਵੰਡ ਦੇ ਦੁੱਖ ਨੂੰ ਇਸ ਤਰ੍ਹਾਂ ਛੂਹਿਆ, ਜਿਸ ਨੇ ਕਈ ਦਹਾਕਿਆਂ ਤੱਕ ਆਪਣਾ ਪ੍ਰਭਾਵ ਛੱਡਿਆ। ਪੰਜਾਬ ਦੇ ਕਾਲੇ ਦੌਰ ਵਿਚ ਜਦੋਂ ਕਲਮਾਂ ਖਾਮੋਸ਼ ਹੋਈਆਂ ਅਤੇ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਖਿਲਾਫ ਖੁੱਲ੍ਹ ਕੇ ਲਿਖਿਆ। ਸਾਕਾ ਨੀਲਾ ਤਾਰਾ ਵੇਲੇ ਉਨ੍ਹਾਂ ਨੇ ਪਦਮ ਭੂਸ਼ਣ ਐਵਾਰਡ ਵਾਪਸ ਕਰਕੇ ਆਪਣੀ ਨਾਰਾਜ਼ਗੀ ਜਤਾਈ ਤਾਂ ਉਨ੍ਹਾਂ ਦੇ ਕੱਟੜ ਵਿਰੋਧੀ ਵੀ ਉਨ੍ਹਾਂ ਦੇ ਪ੍ਰਸ਼ੰਸਕ ਬਣ ਗਏ। 

ਹੁਣ ਇਕ ਨਜ਼ਰ ਮਾਰਦੇ ਹਾਂ 20 ਮਾਰਚ ਦੀਆ ਹੋਰ ਘਟਨਾਵਾਂ 'ਤੇ

1351 – ਮੁਹੰਮਦ ਸ਼ਾਹ ਤੁਗਲਕ ਦੂਜੀ ਸਾਲ ਦਾ ਸਿੰਧ 'ਚ ਦਿਹਾਂਤ ਹੋਇਆ।
1630 –ਸ਼ਿਵਾ ਜੀ ਮਰਾਠਾ ਦਾ ਜਨਮ ਹੋਇਆ।
1977 – ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚੋਣ ਹਾਰ ਗਈ।
1993 – ਰੂਸੀ ਰਾਸ਼ਟਰਪਤੀ ਬੋਰਿਸ ਯੈਲਤਸਿਨ ਨੇ ਐਮਰਜੰਸੀ ਲਾਈ ਤੇ ਰਾਏਸ਼ੁਮਾਰੀ ਕਰਵਾਈ।
1998 – ਭਾਰਤ ਵਿੱਚ ਵਾਜਪਾਈ ਸਰਕਾਰ ਨੇ ਐਲਾਨ ਕੀਤਾ ਕਿ ਲੋੜ ਪੈਣ ਉੱਤੇ ਭਾਰਤ ਨਿਊਕਲਰ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ।


author

rajwinder kaur

Content Editor

Related News