'50 ਲੀਟਰ ਦੁੱਧ ਦਿੰਦੀ ਐ ਮੱਝ..!', YouTube 'ਤੇ ਵੀਡੀਓ ਵੇਖ ਕਾਰੋਬਾਰੀ ਨੇ ਕਰਵਾਈ ਮੱਝਾਂ ਦੀ ਬੁਕਿੰਗ, ਫਿਰ ਹੋਇਆ...
Sunday, Nov 09, 2025 - 02:03 PM (IST)
ਜਲੰਧਰ-ਸਾਈਬਰ ਡੱਗ ਹੁਣ ਭੋਲੇ-ਭਾਲੇ ਡੇਅਰੀ ਮਾਲਕਾਂ ਨੂੰ ਵੀ ਨਹੀਂ ਬਖ਼ਸ਼ ਰਹੇ ਹਨ। ਤਾਜ਼ਾ ਮਾਮਲਾ ਡੇਅਰੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨਾਲ ਜੁੜਿਆ ਸਾਹਮਣੇ ਆਇਆ ਹੈ। ਜਿਸ ਨਾਲ ਯੂ-ਟਿਊਡ ਤੋਂ ਵੇਖੀ ਐਡ ਤੋਂ ਬਾਅਦ 5 ਵਧੀਆ ਨਸਲ ਦੀਆਂ ਮੱਝਾਂ ਜੋਕਿ 50 ਕਿਲੋ ਤੱਕ ਦੁੱਧ ਦਿੰਦੀਆਂ ਹਨ, ਖ਼ਰੀਦਣ ਦੇ ਚੱਕਰ ਵਿਚ 3 ਲੱਖ ਰੁਪਏ ਗੁਆ ਦਿੱਤੇ।
ਇਹ ਵੀ ਪੜ੍ਹੋ: Punjab: ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਨੇ ਖਿੱਚੀ ਤਿਆਰੀ, ਕਰ ਰਿਹੈ ਵੱਡੀ ਕਾਰਵਾਈ
ਇੰਨਾ ਹੀ ਨਹੀਂ ਬੁਕਿੰਗ ਕਰਵਾਉਣ ਤੋਂ ਬਾਅਦ ਡੇਅਰੀ ਮਾਲਕ ਨੇ ਆਪਣੇ ਦੋਸਤ ਨੂੰ ਇਸ ਆਫਰ ਬਾਰੇ ਦੱਸਿਆ। ਦੋਸਤ ਨੇ ਉਸ 'ਤੇ ਭਰੋਸਾ ਕੀਤਾ ਅਤੇ ਬੁਕਿੰਗ ਕਰਨ ਲਈ 3 ਲੱਖ ਰੁਪਏ ਦਿੱਤੇ। ਜਦੋਂ ਮੱਝਾਂ ਨਹੀਂ ਆਈਆਂ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਜਦੋਂ ਮੱਝਾਂ ਵੇਚਣ ਦਾ ਦਾਅਵਾ ਕਰਨ ਵਾਲਾ ਵਿਅਕਤੀ ਉਸ ਦੇ ਫ਼ੋਨ ਦਾ ਜਵਾਬ ਵੀ ਨਹੀਂ ਦਿੰਦਾ ਸੀ ਤਾਂ ਡੇਅਰੀ ਮਾਲਕ ਆਪਣੀ ਸ਼ਿਕਾਇਤ ਲੈ ਕੇ ਸਾਈਬਰ ਕ੍ਰਾਈਮ ਦਫ਼ਤਰ ਪਹੁੰਚਿਆ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ 'ਚ ਹੋਣ ਜਾ ਰਿਹੈ ਵੱਡਾ ਬਦਲਾਅ, ਲਿਸਟ ਹੋ ਗਈ ਤਿਆਰ
ਡੇਅਰੀ ਮਾਲਕ ਸਰਬਜੀਤ ਸਿੰਘ ਨੇ ਕਿਹਾ ਕਿ ਮੈਂ ਯੂਟਿਊਬ 'ਤੇ ਇਕ ਐਡ ਵੇਖੀ ਜਿਸ ਵਿੱਚ ਇਕ ਆਦਮੀ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਇਕ ਮੱਝ ਇਕ ਦਿਨ ਵਿੱਚ 50 ਲੀਟਰ ਤੱਕ ਦੁੱਧ ਪੈਦਾ ਕਰਦੀ ਹੈ। ਜਦੋਂ ਮੈਂ ਐਡ ਵਿੱਚ ਦਿੱਤੇ ਨੰਬਰ 'ਤੇ ਫ਼ੋਨ ਕੀਤਾ ਤਾਂ ਧੋਖੇਬਾਜ਼ ਨੇ ਮੈਨੂੰ ਬੁਕਿੰਗ ਕਰਨ ਲਈ ਸਿਰਫ਼ 50,000 ਰੁਪਏ ਦੇਣ ਨੂੰ ਕਿਹਾ। ਬਾਕੀ ਰਕਮ ਡਿਲੀਵਰੀ 'ਤੇ ਅਦਾ ਕੀਤੀ ਜਾਵੇਗੀ। ਮੈਂ ਉਸ 'ਤੇ ਵਿਸ਼ਵਾਸ ਕੀਤਾ ਅਤੇ 50,000 ਰੁਪਏ ਭੇਜ ਦਿੱਤੇ।
ਇਹ ਵੀ ਪੜ੍ਹੋ: ਗੁਰਪੁਰਬ ਮੌਕੇ ਹੁੱਲੜਬਾਜਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ਕੀਤੇ ਖ਼ਤਰਨਾਕ ਸਟੰਟ, ਵੀਡੀਓ ਵਾਇਰਲ
ਇਸ ਦੌਰਾਨ ਮੈਂ ਆਪਣੇ ਇਕ ਦੋਸਤ ਨੂੰ ਵੀ ਇਹ ਵੀਡੀਓ ਵਿਖਾਈ। ਉਸ ਨੇ ਬੁਕਿੰਗ ਕਰਵਾਉਣ ਦੀ ਗੱਲ ਕਹੀ। ਉਸ ਨੇ ਤਿੰਨ ਲੱਖ ਰੁਪਏ ਵਿੱਚ ਪੰਜ ਮੱਝਾਂ ਬੁੱਕ ਕਰ ਲਈਆਂ। ਥੋੜ੍ਹੀ ਦੇਰ ਬਾਅਦ ਮੈਨੂੰ ਇਕ ਧੋਖੇਬਾਜ਼ ਦਾ ਫ਼ੋਨ ਆਇਆ ਕਿ ਗੱਡੀ ਮੱਝਾਂ ਨਾਲ ਭਰੀ ਹੋਈ ਹੈ। ਇਹ ਕਿਤੇ ਫਸੀ ਹੋਈ ਹੈ। ਕਿਰਪਾ ਕਰਕੇ 50,000 ਰੁਪਏ ਦਿਓ ਤਾਂ ਜੋ ਉਹ ਇਸ ਨੂੰ ਅੱਗੇ ਭੇਜ ਸਕਣ। ਫਿਰ ਮੈਨੂੰ ਇਕ ਫ਼ੋਨ ਆਇਆ ਕਿ ਟੈਕਸ ਅਧਿਕਾਰੀ ਨੇ ਗੱਡੀ ਜ਼ਬਤ ਕਰ ਲਈ ਹੈ ਅਤੇ ਛੁਡਵਾਉਣ ਲਈ ਪੈਸੇ ਭੇਜੋ। ਇਸ ਤੋਂ ਬਾਅਦ ਜਦੋਂ ਉਹ ਵਾਰ-ਵਾਰ ਫ਼ੋਨ ਕਰਨ ਅਤੇ ਪੈਸੇ ਮੰਗਣ ਲੱਗਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਨਾਲ ਧੋਖਾ ਹੋਇਆ ਹੈ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸ਼ਿਵ ਸੈਨਾ ਆਗੂ 'ਤੇ ਹਮਲਾ, ਇਕ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
