ਪੰਜਾਬ ''ਚ ਨੈਸ਼ਨਲ ਹਾਈਵੇਅ ''ਤੇ ਬਣਿਆ ਭਿਆਨਕ ਮੰਜ਼ਰ! ਆਪ ਹੀ ਵੇਖ ਲਓ ਮੌਕੇ ਦੇ ਹਾਲਾਤ (ਵੀਡੀਓ)
Tuesday, Nov 11, 2025 - 03:40 PM (IST)
ਖੰਨਾ (ਬਿਪਨ): ਖੰਨਾ ਵਿਚ ਅੱਜ ਸਵੇਰੇ ਰਾਸ਼ਟਰੀ ਰਾਜਮਾਰਗ 'ਤੇ ਇਕ ਭਿਆਨਕ ਹਾਦਸਾ ਵਾਪਰਿਆ। ਆਲੂਆਂ ਨਾਲ ਭਰਿਆ ਇਕ ਟਰਾਲਾ ਅਤੇ ਝੋਨੇ ਦੀ ਟਰੈਕਟਰ-ਟਰਾਲੀ ਪੁਲ਼ ਤੋਂ ਡਿੱਗਣ ਕਾਰਨ ਅੱਗ ਲੱਗ ਗਈ। ਬਚਾਅ ਰਿਹਾ ਕਿ ਡਰਾਈਵਰ ਅਤੇ ਕਲੀਨਰ ਸਮੇਂ ਸਿਰ ਬਾਹਰ ਨਿਕਲ ਗਏ ਤੇ ਆਪਣੀ ਜਾਨ ਬਚਾ ਲਈ। ਹਾਦਸੇ ਵਿਚ ਇਕ ਕਿਸਾਨ ਵੀ ਜ਼ਖ਼ਮੀ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਰਚੀ ਗਈ ਸੀ ਪੰਜਾਬ 'ਚ ਹੋਏ ਕਾਂਡ ਦੀ ਸਾਜ਼ਿਸ਼! ਮਾਮਲੇ 'ਚ ਹੋਏ ਸਨਸਨੀਖੇਜ਼ ਖ਼ੁਲਾਸੇ
ਜਾਣਕਾਰੀ ਅਨੁਸਾਰ, ਫਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਟਰੱਕ ਡਰਾਈਵਰ ਯੂਸਫ਼ ਆਪਣੇ ਕਲੀਨਰ ਹਰਦੀਪ ਸਿੰਘ ਨਾਲ ਜਲੰਧਰ ਤੋਂ ਪੱਛਮੀ ਬੰਗਾਲ ਵੱਲ ਆਲੂ ਲੋਡ ਕਰਕੇ ਲਿਜਾ ਰਿਹਾ ਸੀ। ਸਵੇਰੇ ਖੰਨਾ ਨੇੜੇ ਬਾਹੋਮਾਜਰਾ ਪਿੰਡ ਦੇ ਫਲਾਈਓਵਰ 'ਤੇ ਅਚਾਨਕ ਇਕ ਕਾਰ ਟਰੱਕ ਦੇ ਅੱਗੇ ਆ ਗਈ। ਕਾਰ ਨਾਲ ਟੱਕਰ ਤੋਂ ਬਚਣ ਲਈ ਡਰਾਈਵਰ ਨੇ ਤੇਜ਼ ਬ੍ਰੇਕ ਲਗਾਈ, ਜਿਸ ਕਾਰਨ ਟਰੱਕ ਦਾ ਸੰਤੁਲਨ ਬਿਗੜ ਗਿਆ ਤੇ ਸਿੱਧਾ ਅੱਗੇ ਜਾ ਰਹੀ ਟਰੈਕਟਰ-ਟ੍ਰਾਲੀ ਨਾਲ ਟਕਰਾ ਗਿਆ। ਟੱਕਰ ਨਾਲ ਟਰੈਕਟਰ ਤੇ ਟਰਾਲੀ ਅਤੇ ਟਰਾਲਾ ਪੁਲ ਤੋਂ ਹੇਠਾਂ ਡਿੱਗ ਗਏ। ਟਰਾਲਾ ਵਿਚੋਂ ਡੀਜ਼ਲ ਸੜਕ 'ਤੇ ਡੁੱਲ ਗਿਆ ਤੇ ਉਸ ਨੇ ਅੱਗ ਫੜ ਲਈ। ਕੁਝ ਹੀ ਪਲਾਂ ਵਿੱਚ ਟਰਾਲਾ ਅੱਗ ਦੀ ਲਪੇਟ 'ਚ ਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਸੜਕ ਸੁਰੱਖਿਆ ਦਲ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੱਡੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਹਾਦਸੇ ਵਿਚ ਸ਼ਾਹਪੁਰ ਪਿੰਡ ਦਾ ਰਹਿਣ ਵਾਲਾ ਕਿਸਾਨ ਰੁਪਿੰਦਰ ਸਿੰਘ, ਜੋ ਆਪਣੀ ਟਰੈਕਟਰ-ਟ੍ਰਾਲੀ ਵਿਚ ਝੋਨਾ ਲੈ ਕੇ ਖੰਨਾ ਮੰਡੀ ਜਾ ਰਿਹਾ ਸੀ, ਜਖਮੀ ਹੋ ਗਿਆ। ਟਰੱਕ ਡਰਾਈਵਰ ਯੂਸਫ਼ ਤੇ ਉਸਦਾ ਕਲੀਨਰ ਹਰਦੀਪ ਸਿੰਘ ਵੀ ਜਖ਼ਮੀ ਹੋਏ। ਜਖਮੀਆਂ ਨੂੰ ਖੰਨਾ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - PRTC ਬੱਸ ਦੇ ਡਰਾਈਵਰ ਦੀ ਵਾਇਰਲ ਵੀਡੀਓ ਨਾਲ ਮਚੀ ਤਰਥੱਲੀ! 20 ਮਿੰਟ ਤਕ...
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਕਾਰਨ ਕੁਝ ਸਮੇਂ ਲਈ ਹਾਈਵੇ 'ਤੇ ਟਰੈਫਿਕ ਪ੍ਰਭਾਵਿਤ ਰਿਹਾ। ਪੁਲਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਅਨੁਸਾਰ ਹਾਦਸਾ ਕਾਰ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਖੁਸ਼ਕਿਸਮਤੀ ਨਾਲ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਬਾਕੀ ਜਾਂਚ ਕੀਤੀ ਜਾ ਰਹੀ ਹੈ ਕਿ ਟਰਾਲਾ ਡਰਾਈਵਰ ਦਾ ਕੀ ਕਸੂਰ ਰਿਹਾ।
