ਇਤਿਹਾਸ ਦੀ ਡਾਇਰੀ: ਜਦੋਂ ਛੋਟੇ ਜਿਹੇ ਦੇਸ਼ ਵੀਅਤਨਾਮ ਨੇ ਚੀਨ ਦੀ ਚਲਾਕੀ 'ਤੇ ਆਕੜ ਭੰਨੀ (ਵੀਡੀਓ)

Monday, Feb 17, 2020 - 10:43 AM (IST)

ਜਲੰਧਰ (ਬਿਊਰੋ): ਅੱਜ 17 ਫਰਵਰੀ ਹੈ ਤੇ ਭਾਰਤ ਦਾ ਗੁਆਂਢੀਂ ਮੁਲਕ ਚੀਨ ਅੱਜ ਦੀ ਤਾਰੀਖ 'ਤੇ ਅਫਸੋਸ ਜ਼ਰੂਰ ਕਰ ਰਿਹਾ ਹੋਵੇਗਾ। ਜਾਣਨਾ ਚਾਹੁੰਦੇ ਹੋ ਕਿਉਂ ਤਾਂ ਦੇਖੋ ਜਗ ਬਾਣੀ ਟੀਵੀ ਦਾ ਖਾਸ ਪ੍ਰੋਗਰਾਮ 'ਇਤਿਹਾਸ ਦੀ ਡਾਇਰੀ'। ਇਸਦੇ ਨਾਲ ਹੀ ਹੋਰ ਕਿਹੜੀਆਂ ਇਤਿਹਾਸਕ ਘਟਨਾਵਾਂ ਦੇ ਤਾਰ ਅੱਜ ਦੀ ਤਾਰੀਖ ਨਾਲ ਜੁੜੇ ਹੋਏ ਨੇ ਇਸ 'ਤੇ ਵੀ ਨਜ਼ਰ ਮਾਰਦੇ ਹਾਂ।

ਵੀਅਤਨਾਮ 'ਤੇ ਚੀਨ ਦਾ ਹਮਲਾ
17 ਫਰਵਰੀ 1979 ਇਹ ਉਹ ਤਾਰੀਖ ਹੈ ਜਦੋਂ ਚਾਲਾਕ ਚੀਨ ਦੀ ਚਾਲਾਕੀ ਉਸੇ 'ਤੇ ਭਾਰੀ ਪੈ ਗਈ ਸੀ। ਠੀਕ 41 ਸਾਲ ਪਹਿਲਾਂ ਚੀਨ ਨੇ 17 ਫਰਵਰੀ 1979 ਨੂੰ ਇਕ ਛੋਟੇ ਜਿਹੇ ਮੁਲਕ ਵੀਅਤਨਾਮ 'ਤੇ ਫੌਜੀ ਹਮਲਾ ਕੀਤਾ ਸੀ ਪਰ ਵੀਅਤਨਾਮ  ਨੂੰ ਕਮਜ਼ੋਰ ਤੇ ਨਿੱਕਾ ਸਮਝ ਕੇ ਚੀਨ ਨੇ ਬਹੁੱਤ ਵੱਡੀ ਗਲਤੀ ਕੀਤੀ ਸੀ। ਚੀਨ ਤੇ ਵੀਅਤਨਾਮ ਦੀ ਜੰਗ 1 ਮਹੀਨਾ ਚੱਲੀ ਤੇ ਦੋਵੇਂ ਹੀ ਮੁਲਕ ਆਪਣੀ ਜਿੱਤ ਦਾ ਦਾਅਵਾ ਕਰਦੇ ਨੇ। ਜਿੱਤ ਕਿਸੇ ਦੀ ਵੀ ਹੋਵੇ ਪਰ ਇਸ ਜੰਗ ਨੇ ਦੁਨੀਆ ਅੱਗੇ ਚੀਨ ਦੀ ਕਿਰਕਿਰੀ ਬਹੁਤ ਕਰਵਾਈ। ਕਿਉਂਕਿ ਚੀਨ, ਜਿਸਨੇ ਜੰਗ ਦੀ ਸ਼ੁਰੂਆਤ ਕੀਤੀ ਸੀ, ਉਸਦੇ ਫੌਜੀਆਂ ਨੂੰ ਇੱਕ ਮਹੀਨੇ ਬਾਅਦ ਉਲਟੇ ਪੈਰ ਵਾਪਸ ਆਉਣਾ ਪਿਆ ਤੇ ਜਿਸ ਹਾਲਤ 'ਚ ਚੀਨੀ ਸੈਨਾ ਵੀਅਤਨਾਮ  ਤੋਂ ਵਾਪਸ ਚੀਨ ਪਹੁੰਚੀ ਉਸਦੀ ਹਾਲਤ ਕਾਫੀ ਤਰਸਯੋਗ ਸੀ।

ਚੀਨ–ਵੀਅਤਨਾਮ  ਜੰਗ ਦਾ ਕਾਰਨ?
ਚੀਨ-ਵੀਅਤਨਾਮ  ਜੰਗ ਤੋਂ ਕਈ ਮਹੀਨੇ ਪਹਿਲਾਂ ਹੀ ਦੋਵੇ ਮੁਲਕਾਂ ਦੇ ਬਾਰਡਰਾਂ 'ਤੇ ਤਨਾਅ ਦੀ ਸਥਿਤੀ ਬਣੀ ਹੋਈ ਸੀ। ਵੀਅਤਨਾਮ  ਨੇ ਚੀਨ ਦੇ ਵਿਰੋਧੀ ਸੋਵੀਅਤ ਸੰਘ ਦਾ ਆਪਣੇ ਰਿਸ਼ਤੇ ਮਜਬੂਤ ਕਰ ਲਏ ਸੀ। ਉਸੇ ਦੌਰ 'ਚ ਵੀਅਤਨਾਮ  ਦੇ ਕੰਬੋਡੀਆ ਨਾਲ ਵੀ ਰਿਸ਼ਤੇ ਖਟਾਸ 'ਚ ਸਨ। ਕੰਬੋਡੀਆ ਸਰਕਾਰ ਨੂੰ ਚੀਨ ਦਾ ਸਮਰਥਨ ਹਾਸਲ ਸੀ। ਜਿਵੇਂ ਹੀ 1978 'ਚ ਵੀਅਤਨਾਮ  ਨੇ ਕੰਬੋਡੀਆ 'ਤੇ ਹਮਲਾ ਕਰਕੇ ਉਸਦੀ ਸਰਕਾਰ ਨੂੰ ਡੇਗਿਆ ਤਾਂ ਮੌਕਾ ਪਾ ਕੇ 1979 'ਚ ਚੀਨ ਨੇ ਵੀਅਤਨਾਮ  'ਤੇ ਹਮਲਾ ਕਰ  ਦਿੱਤਾ। ਇਸ ਦੇ ਨਾਲ ਚੀਨ-ਵੀਅਤਨਾਮ  ਜੰਗ ਸ਼ੁਰੂ ਹੋਈ। ਦੋਹਾਂ ਪਾਸੇ ਹਜ਼ਾਰਾਂ ਸੈਨਿਕਾਂ ਦੀ ਮੌਤ ਦੇ ਹਜ਼ਾਰਾਂ ਸੈਨਿਕ ਜ਼ਖਮੀ ਹੋ ਗਏ। ਚੀਨ ਚਾਹੁੰਦਾ ਸੀ ਵੀਅਤਨਾਮ  ਆਪਣੀ ਸੈਨਾ ਕੰਬੋਡੀਆ ਚੋਂ ਵਾਪਸ ਬੁਲਾਵੇ। 1 ਮਹੀਨੇ ਦੀ ਜੰਗ ਤੋਂ ਬਾਅਦ ਚੀਨੀ ਸੈਨਾ ਵਾਪਸ ਆਪਣੇ ਮੁਲਕ ਚਲੀ ਗਈ। ਪਰ ਜੰਗ ਖਤਮ ਹੋਣ ਤੋਂ ਬਾਅਦ ਵੀ ਵੀਅਤਨਾਮ ਦੀ ਸੈਨਾ ਕੰਬੋਡੀਆ 'ਚ 1989 ਤੱਕ ਰਹੀ। ਦੁਨੀਆ ਇਸ ਜੰਗ ਪਿਛੇ ਚੀਨ ਨੂੰ ਗਲਤ ਠਹਿਰਾਉਂਦੀ ਹੈ, ਕਿਉਂਕਿ ਚੀਨ ਨੇ ਵੀਅਤਨਾਮ  ਨਾਲ ਜਿਸ ਮੁੱਦੇ ਦੇ ਵਿਰੋਧ 'ਚ ਜੰਗ ਕੀਤੀ ਉਹ ਤਾਂ ਪੂਰਾ ਹੋਇਆ ਹੀ ਨਹੀਂ ਸੀ।

ਚੀਨ ਆਪਣੀ ਵਿਸਥਾਰਵਾਦੀ ਨੀਤੀ ਕਾਰਨ ਦੁਨੀਆ 'ਚ ਮਸ਼ਹੂਰ ਤੇ ਬਦਨਾਮ ਹੈ। ਚਾਈਨਾ-ਵੀਅਤਨਾਮ  ਜੰਗ ਤੋਂ ਇਲਾਵਾ ਭਾਰਤ-ਚੀਨ ਜੰਗ ਵੀ ਇਸਦੀ ਵੱਡੀ ਉਦਾਹਰਣ ਹੈ। ਖੈਰ 'ਇਤਿਹਾਸ ਦੀ ਡਾਇਰੀ' 'ਚ ਹੋਰ ਕਿਹੜੀਆਂ ਮੁੱਖ ਘਟਨਾਵਾਂ ਦਰਜ ਨੇ ਉਨਾਂ 'ਤੇ ਵੀ ਇੱਕ ਨਜ਼ਰ ਮਾਰ ਲੈਂਦੇ ਹਾਂ।
ਮਹਾਤਮਾ ਗਾਂਧੀ ਨੇ 1915 'ਚ ਬੰਗਾਲ 'ਚ ਪਹਿਲੀ ਵਾਰ ਸ਼ਾਂਤੀਨਿਕੇਤਨ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਮਹਾਤਮਾ ਗਾਂਧੀ ਸੀ ਇਸੇ ਥਾਂ ਰਵਿੰਦਰਨਾਥ ਟੈਗੋਰ ਨਾਲ ਮੁਲਾਕਾਤ ਵੀ ਹੋਈ ਸੀ। 
ਗਵਰਨਰ ਜਨਰਲ ਤੇ ਭਾਰਤ ਦੇ ਵਾਈਸਰਾਏ ਲਾਰਡ ਇਰਵਿਨ ਨੇ ਮਹਾਤਮਾ ਗਾਂਥੀ ਦਾ ਸਵਾਗਤ 1931 'ਚ ਵਾਇਸਰਾਏ ਭਵਨ 'ਚ ਕੀਤਾ ਸੀ। 
1867 'ਚ ਸਵੇਜ਼ ਨਹਿਰ ਚੋਂ ਪਹਿਲਾ ਸਮੁੰਦਰੀ ਜਹਾਜ਼ ਲੰਘਿਆ। ਇਹ ਨਹਿਰ ਲਾਲ ਤੇ ਭੁਮੱਧ ਸਾਗਰ ਨੂੰ ਜੋੜਦੀ ਹੈ।
2017 'ਚ ਅੱਜ ਦੇ ਹੀ ਦਿਨ ਵੇਦ ਪ੍ਰਕਾਸ਼ ਸ਼ਰਮਾ ਦੀ ਲੰਗ-ਕੈਂਸਰ ਨਾਲ ਮੌਤ ਹੋ ਗਈ ਸੀ। ਵੇਦ ਪ੍ਰਕਾਸ਼ ਸ਼ਰਮਾ ਭਾਰਤ ਦੇ ਮਹਾਨ ਲੇਖਕ ਸਨ।
ਫਿਲਾਸਫਰ ਜੇ. ਕ੍ਰਿਸ਼ਨਾਮੂਰਤੀ ਦਾ ਦੇਹਾਂਤ 17 ਫਰਵਰੀ 1986 ਨੂੰ ਹੋਇਆ ਸੀ। ਉਹ ਸਾਰੀ ਉਮਰ ਇਸ ਗੱਲ 'ਤੇ ਜ਼ੋਰ ਦਿੰਦੇ ਰਹੇ ਕਿ ਇਨਸਾਨ ਨੂੰ ਮਾਨਸਿਕ ਕ੍ਰਾਂਤੀ ਦੀ ਜ਼ਰੂਰਤ ਹੈ। 


author

Shyna

Content Editor

Related News