ਪੰਜਾਬ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਲੰਬੇ ਚਿਰਾਂ ਦੀ DEMAND ਨੂੰ ਕਰਾ ''ਤਾ ਪੂਰਾ (ਵੀਡੀਓ)
Wednesday, Jul 09, 2025 - 04:11 PM (IST)

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਹਰਦੀਪ ਸਿੰਘ ਮੁੰਡੀਆਂ ਵਲੋਂ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰੋਬਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਉਦਯੋਗਿਕ ਕ੍ਰਾਂਤੀ ਨੂੰ ਲੈ ਕੇ ਅਸੀਂ 12 ਮੁੱਦਿਆਂ ਦਾ ਹੱਲ ਕਰਾਂਗੇ। ਇਨ੍ਹਾਂ 'ਚੋਂ 2 ਮੁੱਦੇ ਹੱਲ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿੰਨੇ ਵੀ ਲੀਜ਼ ਹੋਲਡ ਦੇ ਪਲਾਟ ਹਨ, ਉਨ੍ਹਾਂ ਦੀ ਇਕ ਮੁਕੰਮਲ ਪਾਲਿਸੀ ਲਿਆਂਦੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 9 ਤੇ 10 ਜੁਲਾਈ ਲਈ ਵੱਡੀ ਭਵਿੱਖਬਾਣੀ! ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ
ਉਨ੍ਹਾਂ ਨੂੰ ਫਰੀ ਹੋਲਡ 'ਚ ਬਦਲਿਆ ਗਿਆ ਹੈ। ਇਸ ਦੀ ਫ਼ੀਸ ਨੂੰ ਲੈ ਕੇ 50 ਫ਼ੀਸਦੀ ਡਿਸਕਾਊਂਟ ਦਿੱਤਾ ਗਿਆ ਹੈ। ਜਿਹੜੇ ਪਲਾਟ ਵਿਕ ਚੁੱਕੇ ਹਨ, ਉਨ੍ਹਾਂ 'ਚ ਸਿਰਫ 5 ਫ਼ੀਸਦੀ ਕੁਲੈਕਟਰ ਰੇਟ ਲੱਗੇਗਾ। ਇਹ ਕਾਰੋਬਾਰੀਆਂ ਦੀ ਪੁਰਾਣੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਹੈ। ਮਿਸਾਲ ਦੇ ਤੌਰ 'ਤੇ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ ਲੁਧਿਆਣਾ 'ਚ ਫੋਕਲ ਪੁਆਇੰਟ 'ਤੇ 500 ਗਜ਼ ਦਾ ਪਲਾਟ ਸੀ ਤਾਂ ਉਹ ਅੱਜ ਦੀ ਡੇਟ 'ਚ ਲੀਜ਼ ਹੋਲਡ ਤੋਂ ਫਰੀ ਹੋਲਡ ਕਰਵਾਉਂਦਾ ਸੀ ਤਾਂ ਉਸ ਨੂੰ ਭਾਰੀ ਫ਼ੀਸ ਦੇਣੀ ਪੈਂਦੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ! ਵਿਗੜੇ ਹਾਲਾਤ, ਬਚ ਕੇ ਰਹਿਣ ਦੀ ਲੋੜ (ਵੀਡੀਓ)
ਨਵੀਂ ਪਾਲਿਸੀ 'ਚ ਸਿਰਫ 10 ਲੱਖ ਰੁਪਿਆ ਦੇ ਕੇ ਉਸ ਦਾ ਪਲਾਟ ਲੀਜ਼ ਹੋਲਡ ਤੋਂ ਫਰੀ ਹੋਲਡ 'ਚ ਤਬਦੀਲ ਹੋ ਜਾਵੇਗਾ। ਇਸ ਪਾਲਿਸੀ ਨਾਲ ਕੋਈ ਵੀ ਤਰੁੱਟੀ ਨਹੀਂ ਰਹੀ। ਇਸ ਮੌਕੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਸਰਕਾਰ ਵਲੋਂ ਬਣਾਈ ਇਕ ਕਮੇਟੀ ਨੇ ਫਰੀ ਹੋਲਡ ਪਲਾਟਾਂ 'ਤੇ ਲਾਗੂ ਹੋਣ ਵਾਲੀਆਂ ਤਬਦੀਲੀਆਂ ਦੀ ਤਜਵੀਜ਼ ਕੀਤੀ। ਸੋਧੀ ਨੀਤੀ ਮੁਤਾਬਕ ਸਨਅਤੀ ਪਲਾਟਾਂ ਦੀ ਰਾਖਵੀਂ ਕੀਮਤ 12.5 ਫ਼ੀਸਦੀ ਤਬਾਦਲਾ ਖ਼ਰਚਾ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਵੀਂ ਨੀਤੀ ਦਾ ਮੰਤਵ ਸਨਅਤੀ ਪਲਾਟਾਂ ਦੇ ਪ੍ਰਬੰਧਾਂ ਨੂੰ ਸੁਚਾਰੂ ਬਣਾਉਣਾ, ਅਲਾਟੀਆ ਵਿਚਾਲੇ ਮੁਕੱਦਮੇਬਾਜ਼ੀ ਘਟਾਉਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8