ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਬਣੀ ਵਿਸ਼ਵ ਦੀ ਨੰਬਰ-1 ਜੂਨੀਅਰ ਸ਼ਟਲਰ, CM ਮਾਨ ਨੇ ਦਿੱਤੀਆਂ ਵਧਾਈਆਂ
Wednesday, Jul 02, 2025 - 02:09 PM (IST)

ਹੁਸ਼ਿਆਰਪੁਰ- ਹੁਸ਼ਿਆਰਪੁਰ ਦੀ ਰਹਿਣ ਵਾਲੀ ਤਨਵੀ ਸ਼ਰਮਾ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਤਨਵੀ ਸ਼ਰਮਾ ਬੈਡਮਿੰਟਨ 'ਚ ਜੂਨੀਅਰ ਵਿਸ਼ਵ ਨੰਬਰ 1 ਬਣ ਗਈ ਹੈ। ਉਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਅੰਤਰਰਾਸ਼ਟਰੀ ਬੈਡਮਿੰਟਨ ਸਰਕਟ ਵਿੱਚ ਹਲਚਲ ਮਚਾ ਦਿੱਤੀ। 16 ਸਾਲਾ ਤਨਵੀ ਸ਼ਰਮਾ ਬੀ. ਡਬਲਿਊ. ਐੱਫ਼. ਸੁਪਰ 300 ਯੂ. ਐੱਸ. ਓਪਨ 2025 ਵਿੱਚ ਮਹਿਲਾ ਸਿੰਗਲ ਵਰਗ ਵਿੱਚ ਉਪ ਜੇਤੂ ਰਹੀ ਹੈ।
ਇਹ ਵੀ ਪੜ੍ਹੋ: ਫਿਰ ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸੈਰ ਕਰ ਰਹੇ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ
ਤਨਵੀ ਦਾ ਯੂ. ਐੱਸ. ਓਪਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਉਸ ਦੇ ਉਭਰਦੇ ਕਰੀਅਰ ਵਿੱਚ ਇਕ ਮਹੱਤਵਪੂਰਨ ਮੀਲ ਪੱਥਰ ਹੈ ਕਿਉਂਕਿ ਦੁਨੀਆ ਵਿੱਚ 66ਵੇਂ ਸਥਾਨ 'ਤੇ ਰਹਿਣ ਵਾਲੀ ਨੌਜਵਾਨ ਭਾਰਤੀ ਸ਼ਟਲਰ ਜੂਨੀਅਰ ਵਿਸ਼ਵ ਨੰਬਰ 1 ਖਿਡਾਰਣ ਬਣ ਗਈ ਹੈ ਅਤੇ ਵਿਸ਼ਵ ਬੈਡਮਿੰਟਨ ਰੈਂਕਿੰਗ ਵਿੱਚ ਚੋਟੀ ਦੇ 50 ਵਿੱਚ ਦਾਖ਼ਲ ਹੋ ਗਈ ਹੈ। ਉਥੇ ਹੀ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਨਵੀ ਸ਼ਰਮਾ ਨੂੰ ਵਧਾਈਆਂ ਦਿੱਤੀਆਂ ਹੈ। ਉਨ੍ਹਾਂ ਟਵੀਟ ਕਰਦੇ ਲਿਖਿਆ ਕਿ ਪੰਜਾਬ ਲਈ ਇਤਿਹਾਸਕ ਤੇ ਮਾਣ ਵਾਲੇ ਪਲ਼। ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਨੇ 16 ਸਾਲ ਦੀ ਉਮਰ ‘ਚ ਵਿਸ਼ਵ ਪੱਧਰ ‘ਤੇ ਪੰਜਾਬ ਸਮੇਤ ਦੇਸ਼ ਦਾ ਨਾਮ ਹੋਰ ਉੱਚਾ ਕੀਤਾ ਹੈ। ਤਨਵੀ ਨੇ ਬੈਡਮਿੰਟਨ ਦੇ Junior Women’s Singles ਦੇ ਫਾਈਨਲ ‘ਚ ਅਮਰੀਕਾ ਦੀ ਖਿਡਾਰਣ ਨੂੰ ਹਰਾ ਕੇ ਨੰਬਰ 1 ਦਾ ਖਿਤਾਬ ਆਪਣੇ ਨਾਮ ਕੀਤਾ। ਸ਼ਾਨਦਾਰ ਪ੍ਰਾਪਤੀ ਲਈ ਤਨਵੀ ਦੇ ਨਾਲ-ਨਾਲ ਕੋਚ ਅਤੇ ਮਾਪਿਆਂ ਨੂੰ ਵੀ ਬਹੁਤ-ਬਹੁਤ ਵਧਾਈਆਂ। ਪਰਮਾਤਮਾ ਕਰੇ ਤੁਹਾਡੀ ਕਾਮਯਾਬੀ ਦਾ ਸਫ਼ਰ ਹੋਰ ਵੀ ਲੰਬਾ ਹੋਵੇ ਅਤੇ ਪੰਜਾਬ ਦਾ ਨਾਮ ਇਸੇ ਤਰ੍ਹਾਂ ਦੁਨੀਆ ਪੱਧਰ ‘ਤੇ ਚਮਕਾਉਂਦੇ ਰਹੋ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਹਾਦਸਾ! ਇਕ ਦਿਨ ਪਹਿਲਾਂ ਛੁੱਟੀ ਆਏ ਫ਼ੌਜੀ ਸਮੇਤ ਦੋ ਦੀ ਦਰਦਨਾਕ ਮੌਤ
ਦੱਸਣਯੋਗ ਹੈ ਕਿ ਤਨਵੀ ਨੇ ਬੀ. ਡਬਲਿਊ. ਐੱਫ਼. ਸੁਪਰ 300 ਵਿੱਚ ਆਪਣੀ ਨਿਡਰ ਮੁਹਿੰਮ ਨਾਲ ਵਿਸ਼ਵ ਬੈਡਮਿੰਟਨ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਸੀ। ਵਿਸ਼ਵ ਨੰਬਰ 23 ਖਿਡਾਰਣ ਸਮੇਤ ਕਈ ਉੱਚ ਦਰਜੇ ਦੇ ਵਿਰੋਧੀਆਂ ਨੂੰ ਹਰਾ ਕੇ ਫ਼ਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਤਨਵੀ ਦੀ ਸਫ਼ਲਤਾ ਤੋਂ ਖੁਸ਼ ਹੋ ਕੇ ਉਸ ਦੀ ਮਾਂ ਅਤੇ ਕੋਚ ਮੀਨਾ ਸ਼ਰਮਾ ਨੇ ਕਿਹਾ ਕਿ ਇਹ ਸਭ ਤੋਂ ਖ਼ੁਸ਼ਹਾਲ ਪਲਾਂ ਵਿੱਚੋਂ ਇੱਕ ਹੈ ਅਤੇ ਉਨ੍ਹਾਂ ਨੂੰ ਆਪਣੀ ਖ਼ੁਸ਼ੀ ਪ੍ਰਗਟ ਕਰਨ ਲਈ ਸ਼ਬਦ ਨਹੀਂ ਮਿਲ ਰਹੇ ਹਨ। ਕੈਲੀਫ਼ੋਰਨੀਆ ਵਿੱਚ ਹੋਏ ਚੈਂਪੀਅਨਸ਼ਿਪ ਮੈਚ ਵਿੱਚ, ਤਨਵੀ ਟੂਰਨਾਮੈਂਟ ਦੀ ਚੋਟੀ ਦੀ ਦਰਜਾ ਪ੍ਰਾਪਤ ਅਤੇ ਸੰਯੁਕਤ ਰਾਜ ਅਮਰੀਕਾ ਦੀ ਓਲੰਪੀਅਨ ਬੀਵੇਨ ਝਾਂਗ ਤੋਂ ਤਿੰਨ ਗੇਮਾਂ ਦਾ ਸਖ਼ਤ ਮੁਕਾਬਲਾ ਹਾਰ ਗਈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਸਕਾਰਪੀਓ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਕੁੜੀ ਦੀ ਦਰਦਨਾਕ ਮੌਤ
ਆਪਣੀਆਂ ਸਭ ਤੋਂ ਵਧੀਆ ਕੋਸ਼ਿਸ਼ਾਂ ਦੇ ਬਾਵਜੂਦ, ਉਹ ਤੀਜੀ ਗੇਮ 10-21 ਨਾਲ ਹਾਰ ਗਈ, ਅਤੇ ਉਸ ਨੂੰ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ। ਉਸ ਨੇ ਕਿਹਾ ਕਿ ਉਹ ਫ਼ਾਈਨਲ ਦੌਰਾਨ ਕੋਰਟ 'ਤੇ ਥੋੜ੍ਹੀ ਘਬਰਾ ਗਈ ਸੀ ਅਤੇ ਕਈ ਗ਼ਲਤੀਆਂ ਕੀਤੀਆਂ, ਜਿਸ ਕਾਰਨ ਉਸ ਨੂੰ ਫ਼ਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਉਹ ਆਪਣੀਆਂ ਗ਼ਲਤੀਆਂ 'ਤੇ ਕੰਮ ਕਰਨਾ ਅਤੇ ਉਨ੍ਹਾਂ ਨੂੰ ਸੁਧਾਰਨਾ ਚਾਹੁੰਦੀ ਹੈ ਅਤੇ ਅਗਲੇ ਮਹੀਨੇ ਹੋਣ ਵਾਲੀ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਤਮਗ਼ਾ ਜਿੱਤਣ ਦਾ ਟੀਚਾ ਰੱਖਦੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, 15 ਜ਼ਿਲ੍ਹਿਆਂ ਲਈ Alert ਹੋਇਆ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e