Punjab : ਸਲਾਈ-ਕਢਾਈ ਕਰਨ ਵਾਲੀ ਬੀਬੀ ਦੀ ਕਿਸਮਤ ਨੇ ਮਾਰੀ ਪਲਟੀ, ਰਾਤੋਂ-ਰਾਤ ਬਣੀ ਕਰੋੜਾਂ ਦੀ ਮਾਲਕ
Tuesday, Jul 08, 2025 - 05:17 PM (IST)

ਮਾਨਸਾ : ਕਹਿੰਦੇ ਨੇ ਕਿਸਮਤ ਕਦੋਂ ਪਲਟੀ ਮਾਰ ਜਾਵੇ ਇਸ ਦਾ ਕਿਸੇ ਨੂੰ ਨਹੀਂ ਪਤਾ। ਅਜਿਹਾ ਹੀ ਕੁਝ ਹੋਇਆ ਹੈ ਮਾਨਸਾ ਦੀ ਵੀਰਪਾਲ ਕੌਰ ਨਾਲ। ਜਿਸ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਵੀਰਪਾਲ ਕੌਰ ਜਿਸ ਨੇ ਦੋ ਦਿਨ ਪਹਿਲਾਂ ਇਕ ਲਾਟਰੀ ਪਾਈ ਸੀ ਜਿਸ ਵਿਚ ਉਸਨੂੰ ਡੇਢ ਕਰੋੜ ਦਾ ਇਨਾਮ ਲੱਗਿਆ ਹੈ। ਵੀਰਪਾਲ ਕੌਰ ਸਲਾਈ ਕਢਾਈ ਕਰਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਦੀ ਹੈ। ਡੇਢ ਕਰੋੜ ਦੀ ਲਾਟਰੀ ਲੱਗਣ ਤੋਂ ਬਾਅਦ ਉਸ ਦਾ ਢੋਲ-ਢਮੱਕਿਆਂ ਨਾਲ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਮੁਲਾਜ਼ਮਾਂ ਲਈ ਵੱਡਾ ਐਲਾਨ, ਕੈਬਨਿਟ ਨੇ ਲਿਆ ਫ਼ੈਸਲਾ
ਜਾਣਕਾਰੀ ਦਿੰਦਿਆਂ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਅਕਸਰ ਹੀ ਲਾਟਰੀ ਪਾਉਂਦੀ ਰਹਿੰਦੀ ਸੀ ਜਿਸ ਵਿਚ ਛੋਟੇ-ਮੋਟੇ ਇਨਾਮ ਨਿਕਲਦੇ ਰਹਿੰਦੇ ਸੀ ਪਰ ਇਸ ਵਾਰ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ, ਇਸ ਨਾਲ ਹੁਣ ਉਸ ਦੇ ਬੱਚਿਆਂ ਦਾ ਭਵਿੱਖ ਚੰਗਾ ਬਣ ਸਕੇਗਾ। ਉਨ੍ਹਾਂ ਕਿਹਾ ਕਿ ਮੈਂ ਸਲਾਈ ਕਢਾਈ ਕਰਕੇ ਆਪਣੇ ਘਰ ਦਾ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ। ਡੇਢ ਕਰੋੜ ਦੀ ਲਾਟਰੀ ਜਿੱਤਣ ਮਗਰੋਂ ਵੀਰਪਾਲ ਨੇ ਕਿਹਾ ਕਿ ਹੁਣ ਉਸ ਦੇ ਸਾਰੇ ਸੁਫਨੇ ਪੂਰੇ ਹੋਣਗੇ ਅਤੇ ਜ਼ਿੰਦਗੀ ਸੌਖੀ ਹੋ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜਾਰੀ ਕੀਤੀ ਸਿੱਧੀ ਚਿਤਾਵਨੀ, ਕੰਮ ਕਰੋ ਜਾਂ ਕਾਰਵਾਈ ਲਈ ਤਿਆਰ ਰਹੋ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e