ਦੇਰ ਰਾਤ ਵੱਡਾ ਹਾਦਸਾ! ਖੜ੍ਹੇ ਟਿੱਪਰ ''ਚ ਜਾ ਵੱਜੀ ਜੀਪ, ਇਕ ਦੀ ਮੌਤ ਤੇ ਦੂਜਾ ਗੰਭੀਰ ਜ਼ਖਮੀ
Sunday, Jul 06, 2025 - 10:19 PM (IST)

ਫਤਹਿਗੜ੍ਹ ਸਾਹਿਬ (ਬਿਪਿਨ) : ਪਿੰਡ ਆਦਮਪੁਰ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਇੱਕ ਜੀਪ ਚਾਲਕ ਬਲਵੰਤ ਰਾਮ ਦੀ ਮੌਤ ਹੋ ਜਾਣ ਤੇ ਇੱਕ 12 ਸਾਲਾਂ ਬੱਚਾ ਸਿਕੰਦਰ ਸਿੰਘ ਗੰਭੀਰ ਜ਼ਖਮੀ ਹੈ।
ਥਾਣਾ ਸਰਹਿੰਦ ਦੇ ਸਬ-ਇੰਸਪੈਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੋਂ ਫਲ ਅਤੇ ਸਬਜ਼ੀ ਲੋਡ ਕੇ ਗੁੜਗਾਓਂ ਸਬਜ਼ੀ ਮੰਡੀ ਵਿਖੇ ਛੱਡਣ ਜਾ ਰਹੇ ਸਨ ਜੋ ਕੇ ਪਿੰਡ ਆਦਮਪੁਰ ਨਜ਼ਦੀਕ ਸੜਕ 'ਤੇ ਖੜ੍ਹੇ ਟਿੱਪਰ ਪਿੱਛੇ ਇੱਕ ਬੋਲੈਰੋ ਗੱਡੀ ਜਾ ਟਕਰਾਈ। ਜਿਸ ਕਾਰਨ ਬੋਲੈਰੋ ਗੱਡੀ ਦੇ ਡਰਾਇਵਰ ਬਲਵੰਤ ਰਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਗੱਡੀ 'ਚ ਉਸ ਦੇ ਨਾਲ ਬੈਠੇ ਸਿੰਕਦਰ ਸਿੰਘ ਗੰਭੀਰ ਸੱਟਾਂ ਲੱਗੀਆਂ।
ਸਬ-ਇੰਸਪੈਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਟਿੱਪਰ ਦੇ ਨਾਮਾਲੂਮ ਚਾਲਕ ਵਿਰੁੱਧ ਕੇਸ ਦਰਜ ਕਰਕੇ ਥਾਣਾ ਸਰਹਿੰਦ ਦੀ ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e