ਬਾਲਣ ਲੈਣ ਗਏ ਬਜ਼ੁਰਗ ਵਿਅਕਤੀ ਦੀ ਟਰੇਨ ਦੀ ਲਪੇਟ ''ਚ ਆਉਣ ਕਾਰਨ ਮੌਤ
Sunday, Jul 13, 2025 - 07:50 PM (IST)

ਬੁਢਲਾਡਾ (ਰਾਮ ਰਤਨ ਬਾਂਸਲ) : ਬੁਢਲਾਡਾ ਨੇੜਲੇ ਪਿੰਡ ਦਾਤੇਵਾਸ ਵਿਖੇ ਅੱਜ ਤੜਕਸਾਰ ਇੱਕ ਬਜ਼ੁਰਗ ਆਪਣੇ ਘਰ ਅੰਦਰ ਆਪਣੇ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਲਈ ਰੋਟੀ ਪਾਣੀ ਬਣਾਉਣ ਲਈ ਖੇਤਾਂ ਵਿੱਚੋਂ ਬਾਲਣ ਇਕੱਠਾ ਕਰਨ ਲਈ ਜਿਉਂ ਹੀ ਘਰੋਂ ਨਿਕਲਿਆ ਪਰ ਘਰ ਵਾਪਸ ਨਾ ਮੁੜਿਆ।
ਪਰਿਵਾਰ ਸੂਤਰਾਂ ਅਨੁਸਾਰ ਰੂਪ ਸਿੰਘ ਬਖਸ਼ੀ ਸਿੰਘ 70 ਸਾਲਾ ਅੱਜ ਤੜਕੇ ਆਪਣੇ ਪਰਿਵਾਰਕ ਮੈਂਬਰਾਂ ਲਈ ਰੋਜ਼ੀ ਰੋਟੀ ਬਣਾਉਣ ਵਾਸਤੇ ਚੁੱਲੇ ਲਈ ਬਾਲਣ ਵਗੈਰਾ ਲੈਣ ਲਈ ਜਦ ਸਵੇਰੇ ਸਾਈਕਲ ਰਾਹੀਂ ਪਿੰਡ ਦੀ ਨਾਲ ਲੱਗਦੀ ਰੇਲਵੇ ਲਾਈਨ ਦੇ ਨਜ਼ਦੀਕ ਪੁੱਜਾ ਤਾਂ ਉਥੋਂ ਰੇਲਵੇ ਲਾਈਨ ਨੂੰ ਪਾਸ ਕਰਨ ਲਈ ਜਦ ਲੰਘਣ ਲੱਗਾ ਤਾਂ ਇੱਕਦਮ ਆ ਰਹੀ ਬਠਿੰਡਾ ਤੋਂ ਦਿੱਲੀ ਜਾਣ ਵਾਲੀ ਰੇਲ ਗੱਡੀ ਦੀ ਚਪੇਟ ਵਿੱਚ ਆ ਗਿਆ ਅਤੇ ਉਕਤ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ। ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਬੁਢਲਾਡਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਕਾਰਵਾਈ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e