ਪੰਜਾਬ ''ਚ ਰੂਹ ਕੰਬਾਊ ਘਟਨਾ! ਮੁੰਡੇ ਕਹਿੰਦੇ ''ਬੋਰੇ ''ਚ ਅੰਬ ਨੇ...'', ਵਿਚੋਂ ਨਿਕਲੀ ਕੁੜੀ ਦੀ ਲਾਸ਼ (ਵੀਡੀਓ)
Wednesday, Jul 09, 2025 - 02:08 PM (IST)

ਲੁਧਿਆਣਾ (ਤਰੁਣ): ਲੁਧਿਆਣਾ ਤੋਂ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 2 ਨੌਜਵਾਨ ਇਕ ਕੁੜੀ ਦੀ ਲਾਸ਼ ਨੂੰ ਬੋਰੇ ਵਿਚ ਪਾ ਕੇ ਮੇਨ ਚੌਕ ਵਿਚ ਸੜਕ ਕਿਨਾਰੇ ਸੁੱਟ ਗਏ। ਮੌਕੇ 'ਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਰੋਕ ਕੇ ਉੱਥੇ ਬੋਰਾ ਨਾ ਸੁੱਟਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਇਸ ਵਿਚ ਅੰਬ ਹਨ। ਜਦੋਂ ਲੋਕਾਂ ਨੇ ਵਿਚੋਂ ਬਦਬੂ ਆਉਣ 'ਤੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਵਿਚੋਂ ਇਕ ਕੁੜੀ ਦੀ ਲਾਸ਼ ਬਰਾਮਦ ਹੋਈ।
ਇਹ ਖ਼ਬਰ ਵੀ ਪੜ੍ਹੋ - 50 ਰੁਪਏ ਬਦਲੇ ਮਿਲੇ 21,00,000 ਰੁਪਏ! ਰਾਤੋ-ਰਾਤ ਚਮਕ ਗਈ ਪੰਜਾਬੀ ਮੁੰਡੇ ਦੀ ਕਿਸਮਤ
ਜਾਣਕਾਰੀ ਮੁਤਾਬਕ ਅੱਜ ਸਵੇਰੇ 9 ਵਜੇ ਦੇ ਕਰੀਬ ਆਰਤੀ ਚੌਕ ਦੇ ਨੇੜੇ ਇਕ ਮੋਟਰਸਾਈਕਲ 'ਤੇ 2 ਨੌਜਵਾਨ ਸਵਾਰ ਹੋ ਕੇ ਆਏ। ਉਨ੍ਹਾਂ ਨੇ ਮੋਟਰਸਾਈਕਲ 'ਤੇ ਇਕ ਬੋਰਾ ਰੱਖਿਆ ਹੋਇਆ ਸੀ। ਉਨ੍ਹਾਂ ਨੇ ਮੇਨ ਚੌਕ ਵਿਚ ਹੀ ਬੋਰੇ ਨੂੰ ਸੜਕ ਕਿਨਾਰੇ ਸੁੱਟ ਦਿੱਤਾ। ਉੱਥੇ ਮੌਜੂਦ ਅਮਰਜੀਤ ਨਾਂ ਦੇ ਵਿਅਕਤੀ ਨੇ ਉਨ੍ਹਾਂ ਨੂੰ ਬੋਰਾ ਉੱਥੇ ਨਾ ਸੁੱਟਣ ਲਈ ਕਿਹਾ ਤਾਂ ਨੌਜਵਾਨਾਂ ਨੇ ਕਿਹਾ ਕਿ ਬੋਰੇ ਵਿਚ ਅੰਬ ਹਨ। ਉਕਤ ਨੌਜਵਾਨਾਂ ਦੀ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਵੀਡੀਓ ਵੀ ਬਣਾ ਲਈ ਗਈ। ਉਨ੍ਹਾਂ ਨੇ ਨੌਜਵਾਨਾਂ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ, ਪਰ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਨੌਜਵਾਨ ਬੜੀ ਚਾਲਾਕੀ ਦੇ ਨਾਲ ਫ਼ੋਨ 'ਤੇ ਗੱਲ ਕਰਨ ਦੇ ਬਹਾਨੇ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ! ਹੋ ਗਿਆ ਨਵਾਂ ਐਲਾਨ
ਹੱਦਬੰਦੀ 'ਚ ਉਲਝੀ ਰਹੀ ਪੁਲਸ
ਇੱਥੇ ਦੱਸ ਦਈਏ ਕਿ ਲੋਕਾਂ ਨੇ ਬੜੀ ਮੁਸਤੈਦੀ ਨਾਲ ਸਮੇਂ ਸਿਰ ਸ਼ੱਕੀ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਸੀ। ਪਰ ਦੱਸਿਆ ਜਾ ਰਿਹਾ ਹੈ ਕਿ ਥਾਣਾ ਨੰਬਰ 5 ਤੇ 8 ਦੀ ਪੁਲਸ ਹੱਦਬੰਦੀ ਵਿਚ ਹੀ ਉਲਝੀ ਰਹਿ ਗਈ। ਸੂਚਨਾ ਮਿਲਣ ਤੋਂ ਤਕਰੀਬਨ 1 ਘੰਟੇ ਬਾਅਦ ਪੁਲਸ ਮੁਲਾਜ਼ਮ ਉੱਥੇ ਪਹੁੰਚੇ, ਪਰ ਉਦੋਂ ਤਕ ਮੁਲਜ਼ਮ ਉੱਥੋਂ ਫ਼ਰਾਰ ਹੋ ਚੁੱਕੇ ਸਨ। ਜਦੋਂ ਪੁਲਸ ਮੁਲਾਜ਼ਮਾਂ ਨੇ ਬੋਰਾ ਖੋਲ੍ਹ ਕੇ ਵੇਖਿਆ ਤਾਂ ਵਿਚੋਂ ਇਕ ਕੁੜੀ ਦੀ ਲਾਸ਼ ਬਰਾਮਦ ਹੋਈ। ਸ਼ੁਰੂਆਤੀ ਜਾਂਚ ਵਿਚ ਕੁੜੀ ਦੀ ਉਮਰ 28 ਤੋਂ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਸ ਵੱਲੋਂ ਮੋਟਰਸਾਈਕਲ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।