ਇੰਸਟਾਗ੍ਰਾਮ ’ਤੇ ਪ੍ਰੇਸ਼ਾਨ ਕਰਦਾ ਸੀ ਰਿਸ਼ਤੇਦਾਰ ਦਾ ਮੁੰਡਾ, ਵਿਆਹੁਤਾ ਨੇ ਖਾ ਲਿਆ ਜ਼ਹਿਰ

Sunday, Oct 09, 2022 - 04:19 PM (IST)

ਇੰਸਟਾਗ੍ਰਾਮ ’ਤੇ ਪ੍ਰੇਸ਼ਾਨ ਕਰਦਾ ਸੀ ਰਿਸ਼ਤੇਦਾਰ ਦਾ ਮੁੰਡਾ, ਵਿਆਹੁਤਾ ਨੇ ਖਾ ਲਿਆ ਜ਼ਹਿਰ

ਗੁਰਦਾਸਪੁਰ (ਵਿਨੋਦ) : ਇਕ ਵਿਆਹੁਤਾ ਨੇ ਇਕ ਲੜਕੇ ਵੱਲੋਂ ਉਸ ਦੇ ਇੰਸਟਾਂਗ੍ਰਾਂਮ ’ਤੇ ਤੰਗ ਪ੍ਰੇਸ਼ਾਨ ਕਰਨ ਕਾਰਣ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਦੀ ਹਾਲਤ ਗੰਭੀਰ ਹੋਣ ਕਾਰਣ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ। ਪੀੜਤਾਂ ਦੇ ਪਤੀ ਬੋਧਰਾਜ ਵਾਸੀ ਜੰਗਲ ਬ੍ਰਾਹਮਣ ਨੇ ਦੱਸਿਆ ਕਿ ਸਾਡੇ ਰਿਸ਼ਤੇਦਾਰਾਂ ਦਾ ਹੀ ਇਕ ਲੜਕਾ ਮੇਰੀ ਪਤਨੀ ਨੂੰ ਕੁਝ ਸਮੇਂ ਤੋਂ ਇੰਸਟਾਗ੍ਰਾਮ ’ਤੇ ਉਲਟੇ ਸਿੱਧੇ ਸੰਦੇਸ਼ ਭੇਜ ਕੇ ਪ੍ਰੇਸ਼ਾਨ ਕਰਦਾ ਸੀ। ਉਹ ਗੁਜਰਾਤ ਵਿਚ ਨੌਕਰੀ ਕਰਦਾ ਹੈ ਅਤੇ ਜਦ ਪਿੰਡ ਵਾਪਸ ਆਇਆ ਤਾਂ ਉਸ ਦੀ ਪਤਨੀ ਨੇ ਮੈਨੂੰ ਸਾਰੀ ਜਾਣਕਾਰੀ ਦਿੱਤੀ। ਜਿਸ ’ਤੇ ਮੈਂ ਉਸ ਲੜਕੇ ਦੇ ਘਰ ਜਾ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਕਤ ਸਾਡਾ ਰਿਸ਼ਤੇਦਾਰ ਉਸ ਦੇ ਬਾਵਜੂਦ ਬਾਜ਼ ਨਹੀਂ ਆਇਆ।

ਬੋਧਰਾਜ ਨੇ ਦੱਸਿਆ ਕਿ ਅੱਜ ਉਸ ਦੀ ਪਤਨੀ ਰਿੰਪੀ ਨੇ ਉਕਤ ਲੜਕੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਖਾ ਲਈ। ਉਸ ਦੀ ਹਾਲਤ ਵੇਖ ਕੇ ਅਸੀਂ ਉਸ ਨੂੰ ਹਸਪਤਾਲ ਲੈ ਕੇ ਆਏ ਪਰ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰਨ ਦੇ ਬਾਵਜੂਦ ਕੋਈ ਕਰਮਚਾਰੀ ਪਤਨੀ ਦਾ ਬਿਆਨ ਲੈਣ ਨਹੀਂ ਆਇਆ।


author

Gurminder Singh

Content Editor

Related News