ਵਿਦੇਸ਼ੀ ਜਾਇਦਾਦ ਮਾਮਲਾ : ਇਨਕਮ ਟੈਕਸ ਵਿਭਾਗ ਨੇ ਕੈਪਟਨ ਖਿਲਾਫ ਦਰਜ ਕੀਤੀ ਸ਼ਿਕਾਇਤ

12/03/2016 5:23:54 AM

ਜਲੰਧਰ : ਵਿਦੇਸ਼ੀ ਜਾਇਦਾਦ ਤੇ ਟੈਕਸ ਚੋਰੀ ਕਰਨ ਦੇ ਸੰਬੰਧ ''ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ ਇਨਕਮ ਟੈਕਸ ਵਿਭਾਗ ਨੇ ਸ਼ਿਕਾਇਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਈ. ਡੀ. ਵਲੋਂ ਕੈਪਟਨ ਦੇ ਬੇਟੇ ਰਣਇੰਦਰ ਸਿੰਘ ਨੂੰ ਕਥਿਤ ਤੌਰ ''ਤੇ ਵਿਦੇਸ਼ੀ ਬੈਂਕਾਂ ''ਚ ਖਾਤਿਆਂ ਦੇ ਚਲਦਿਆਂ ਸੰਮਨ ਜਾਰੀ ਕੀਤੇ ਗਏ ਸਨ।
ਇਨਕਮ ਟੈਕਸ ਵਿਭਾਗ ਵਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੀਤੀ ਕਾਰਵਾਈ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਭਖ ਗਿਆ ਹੈ। ਪੰਜਾਬ ''ਚ ਜਾਰੀ ਚੋਣ ਪ੍ਰਚਾਰ ਦੌਰਾਨ ਵਿਰੋਧੀ ਧਿਰਾਂ ਨੂੰ ਕਾਂਗਰਸ ਖਿਲਾਫ ਇਕ ਨਵਾਂ ਮੁੱਦਾ ਮਿਲ ਗਿਆ ਹੈ। ਇਸ ਤੋਂ ਪਹਿਲਾਂ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਵਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਵਿਦੇਸ਼ੀ ਬੈਂਕਾਂ ''ਚ ਕਾਲੇ ਧਨ ਰੱਖੇ ਜਾਣ ਦੇ ਦੋਸ਼ ਲਗਾਏ ਸਨ, ਉਥੇ ਹੀ ਪਿਛਲੇ ਦਿਨੀਂ ਪੰਜਾਬ ਦੌਰੇ ''ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਵੀ ਇਕ ਰੈਲੀ ਦੌਰਾਨ ਕੈਪਟਨ ਪਰਿਵਾਰ ਅਜਿਹੇ ਦੋਸ਼ ਦੁਹਰਾਏ ਸਨ।


Gurminder Singh

Content Editor

Related News