ਹੋਸਟਲ ਤੋਂ ਪਰਤੀ ਕੁੜੀ ਨੇ ਖੁ਼ਦ ਨੂੰ ਕਮਰੇ 'ਚ ਕੀਤਾ ਬੰਦ, ਖਿੜਕੀ 'ਚੋਂ ਵੇਖਦਿਆਂ ਹੀ ਪਰਿਵਾਰ ਦੇ ਉੱਡੇ ਹੋਸ਼

Monday, May 29, 2023 - 02:14 PM (IST)

ਹੋਸਟਲ ਤੋਂ ਪਰਤੀ ਕੁੜੀ ਨੇ ਖੁ਼ਦ ਨੂੰ ਕਮਰੇ 'ਚ ਕੀਤਾ ਬੰਦ, ਖਿੜਕੀ 'ਚੋਂ ਵੇਖਦਿਆਂ ਹੀ ਪਰਿਵਾਰ ਦੇ ਉੱਡੇ ਹੋਸ਼

ਜਲੰਧਰ (ਵਰੁਣ) : ਸੋਢਲ ਰੋਡ ’ਤੇ ਸਥਿਤ ਪ੍ਰੀਤ ਨਗਰ ’ਚ ਇਕ ਗੂੰਗੇ-ਬੋਲੀ ਵਿਦਿਆਰਥਣ ਨੇ ਗੁੱਸੇ ’ਚ ਆ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਢਾਈ ਮਹੀਨਿਆਂ ਬਾਅਦ ਆਪਣੇ ਘਰ ’ਚ ਆਈ ਸੀ, ਜਿਵੇਂ ਹੀ ਉਹ ਹੋਸਟਲ ਤੋਂ ਆਈ ਤਾਂ ਬੈਗ ਸੁੱਟ ਕੇ ਆਪਣੇ ਆਪ ਨੂੰ ਕਮਰੇ ’ਚ ਬੰਦ ਕਰ ਲਿਆ ਤੇ ਜਦੋਂ ਕਾਫੀ ਸਮੇਂ ਬਾਅਦ ਬਾਹਰ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਕਮਰੇ ਦਾ ਦਰਵਾਜਾ ਖੜਕਾਇਆ ਪਰ ਨਾ ਖੋਲ੍ਹਣ ’ਤੇ ਖਿੜਕੀ ਤੋਂ ਦੇਖਿਆ ਗਿਆ ਤਾਂ ਕੁੜੀ ਦੀ ਲਾਸ਼ ਲਟਕਦੀ ਦੇਖੀ। ਕੁੜੀ ਦੇ ਪਰਿਵਾਰ ਵਾਲਿਆਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਥਾਣਾ 8 ਦੇ ਇੰਚਾਰਜ ਪ੍ਰਦੀਪ ਸਿੰਘ ਮੌਕੇ ’ਤੇ ਪਹੁੰਚ ਗਏ। ਪੁਲਸ ਨੂੰ ਦਿਤੇ ਬਿਆਨਾਂ ’ਚ ਮ੍ਰਿਤਕ ਕੁੜੀ ਦੇ ਪਿਤਾ ਵਿਜੇ ਨੇ ਦੱਸਿਆ ਕਿ ਉਹ ਆਟੋ ਚਲਾਉਂਦੇ ਹਨ। ਉਸ ਦੇ 2 ਬੇਟੇ ਤੇ ਇਕ ਬੇਟੀ ਹੈ ਜੋ ਗੂੰਗੀ-ਬੋਲੀ ਹੈ ਅਤੇ ਉਹ ਡੀ. ਏ.ਵੀ. ਕਾਲਜ ਨਹਿਰ ਕੋਲ ਸਥਿਤ ਰੈੱਡ ਕਰਾਸ ਸਕੂਲ ’ਚ ਪੜ੍ਹਦੀ ਹੈ ਤੇ ਉਥੇ ਹੋਸਟਲ ’ਚ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਉਸ ਦੀ ਭੈਣ ਘਰ ’ਚ ਆਈ ਹੋਈ ਸੀ। ਭੈਣ ਦੇ ਕਹਿਣ ’ਤੇ ਉਨ੍ਹਾਂ ਦਾ ਬੇਟਾ ਆਪਣੀ ਕੁੜੀ ਨੂੰ ਹੋਸਟਲ ਤੋਂ ਲਿਆਉਣ ਲਈ ਚਲਾ ਗਿਆ, ਕਿਉਂਕਿ ਮ੍ਰਿਤਕ ਕੁੜੀ ਦੀ ਭੂਆ ਦਾ ਕਹਿਣਾ ਸੀ ਕਿ ਉਹ ਢਾਈ ਮਹੀਨਿਆਂ ਤੋਂ ਹੋਸਟਲ ’ਚ ਹੀ ਰਹਿ ਰਹੀ ਹੈ ਅਤੇ ਹੁਣ ਉਸ ਨੂੰ ਕੁਝ ਦਿਨਾਂ ਲਈ ਘਰ ਲੈ ਆਓ, ਜਿਵੇਂ ਹੀ ਉਸ ਦਾ ਭਰਾ ਉਸ ਨੂੰ ਹੋਸਟਲ ਤੋਂ ਲੈ ਕੇ ਆਇਆ ਤਾਂ ਕੁੜੀ ਨੇ ਆਪਣਾ ਬੈਗ ਰੱਖ ਕੇ ਗੁੱਸੇ ’ਚ ਕਮਰੇ ’ਚ ਚਲੀ ਗਈ।

ਇਹ ਵੀ ਪੜ੍ਹੋ : ਕੰਮ ਤੋਂ ਛੁੱਟੀ ਹੋਣ ਕਾਰਨ ਦਿਨ ਵੇਲੇ ਸ਼ਰਾਬ ਪੀਣ ਚਲੇ ਗਏ ਦੋਸਤ, ਦੇਰ ਰਾਤ 2 ਨਾਲ ਵਾਪਰ ਗਿਆ ਭਾਣਾ    

ਪਰਿਵਾਰ ਵਾਲਿਆਂ ਨੇ ਮੰਨਿਆ ਕਿ ਜਦੋਂ ਕੁੜੀ ਦਾ ਗੁੱਸਾ ਸ਼ਾਂਤ ਹੋ ਜਾਏਗਾ ਤਾਂ ਉਹ ਪਰਤ ਜਾਏਗੀ ਪਰ ਕਾਫੀ ਸਮੇਂ ਤਕ ਕੁੜੀ ਕਮਰੇ ਤੋਂ ਬਾਹਰ ਨਹੀਂ ਆਈ, ਜਦੋਂ ਕੁੜੀ ਨੂੰ ਲੈਣ ਲਈ ਉਸ ਦੇ ਭਰਾ ਗਏ ਤਾਂ ਕਮਰਾ ਅੰਦਰੋਂ ਲਾਕ ਸੀ। ਕਾਫੀ ਖੜਖੜਕਾਉਣ ਦੇ ਬਾਵਜੂਦ ਅੰਦਰੋਂ ਕਮਰਾ ਨਹੀਂ ਖੁੱਲ੍ਹਿਆ ਤਾਂ ਖਿੜਕੀ ਤੋਂ ਦੇਖਣ ’ਤੇ ਪਤਾ ਲੱਗਾ ਕਿ ਕੁੜੀ ਨੇ ਖੁਦਕੁਸ਼ੀ ਕਰ ਲਈ, ਜਿਵੇਂ ਹੀ ਸੂਚਨਾ ਥਾਣਾ ਨੰਬਰ 8 ਦੀ ਪੁਲਸ ਨੂੰ ਦਿੱਤੀ ਤਾਂ ਐੱਸ. ਐੱਸ. ਓ. ਪ੍ਰਦੀਪ ਸਿੰਘ ਮੌਕੇ ’ਤੇ ਪਹੁੰਚ ਗਏ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੇਤਾ। ਪੁਲਸ ਦਾ ਕਹਿਣਾ ਹੈ ਕਿ ਕੁੜੀ ਦੇ ਬੈਗ ਜਾਂ ਫਿਰ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਢਾਈ ਮਹੀਨਿਆਂ ਤਕ ਕੁੜੀ ਦੇ ਪਰਿਵਾਰ ਵਾਲੇ ਉਸ ਨੂੰ ਹੋਸਟਲ ਤੋਂ ਘਰ ਲੈ ਕੇ ਨਹੀਂ ਆਏ ਸਨ ਅਤੇ ਉਸੇ ਗੱਲ ਤੋਂ ਉਹ ਨਾਰਾਜ਼ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਹੁੱਕਾ ਬਾਰਾਂ ’ਤੇ ਮੁਕੰਮਲ ਪਾਬੰਦੀ, ਉਲੰਘਣਾ ਕਰਨ 'ਤੇ ਹੋ ਸਕਦੀ 3 ਸਾਲ ਦੀ ਸਜ਼ਾ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Anuradha

Content Editor

Related News