PGI ਜਾਣ ਵਾਲਿਆਂ ਲਈ ਅਹਿਮ ਖ਼ਬਰ ; ਕਿਤੇ ਪੈ ਨਾ ਜਾਵੇ ''ਗੇੜਾ''
Friday, Dec 06, 2024 - 06:11 AM (IST)
ਚੰਡੀਗੜ੍ਹ (ਪਾਲ) : ਪੀ.ਜੀ.ਆਈ. ’ਚ ਸਰਦ ਰੁੱਤ ਦੀਆਂ ਛੁੱਟੀਆਂ ਸ਼ਨੀਵਾਰ ਤੋਂ ਸ਼ੁਰੂ ਹੋਣਗੀਆਂ। ਪੀ.ਜੀ.ਆਈ. ਦੇ ਅੱਧੇ ਡਾਕਟਰ 6 ਜਨਵਰੀ ਤੱਕ ਛੁੱਟੀ ’ਤੇ ਰਹਿਣਗੇ। ਪੀ.ਜੀ.ਆਈ. ਨੇ ਰੋਸਟਰ ਵੀ ਜਾਰੀ ਕਰ ਦਿੱਤਾ ਹੈ। ਰੋਸਟਰ ਅਨੁਸਾਰ ਅੱਧੇ ਡਾਕਟਰ 21 ਦਸੰਬਰ ਤੇ ਬਾਕੀ 6 ਜਨਵਰੀ ਤੱਕ ਛੁੱਟੀ ’ਤੇ ਰਹਿਣਗੇ। ਸਾਰੇ ਵਿਭਾਗਾਂ ਦੇ ਐੱਚ.ਓ.ਡੀ. ਨੂੰ ਕਿਹਾ ਕਿ ਉਹ ਆਪੋ-ਆਪਣੇ ਵਿਭਾਗਾਂ ਦਾ ਪ੍ਰਬੰਧ ਕਰਨ ਕਿ ਛੁੱਟੀਆਂ ਦੌਰਾਨ ਕਿਵੇਂ ਮੈਨੇਜ ਕਰਨਾ ਹੈ।
ਹਾਲਾਂਕਿ ਐਮਰਜੈਂਸੀ ’ਚ ਹਰ ਤਰ੍ਹਾਂ ਦੀਆਂ ਡਿਊਟੀਆਂ ਤੇ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ। ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਜਦਕਿ ਹਰ ਵਾਰ ਛੁੱਟੀਆਂ ਦੌਰਾਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਸਰਜਰੀ ਤੇ ਓ.ਪੀ.ਡੀ. ’ਚ ਪਹਿਲਾਂ ਹੀ ਭੀੜ ਹੁੰਦੀ ਸੀ। ਸਰਜਰੀ ਲਈ ਲੰਬਾ ਇੰਤਜ਼ਾਰ ਹੁੰਦਾ ਸੀ। ਵੇਟਿੰਗ ਲਿਸਟ ਤੇ ਛੁੱਟੀਆਂ ਹੋਣ ਕਾਰਨ ਇਹ ਲਿਸਟ ਹੋਰ ਵਧ ਜਾਂਦੀ ਹੈ। ਮਰੀਜਾਂ ਨੂੰ ਤਰੀਕ ’ਤੇ ਤਰੀਕ ਮਿਲਦੀ ਰਹਿੰਦੀ ਹੈ। ਦੂਜੇ ਪਾਸੇ ਸਪੈਸ਼ਲ ਕਲੀਨਿਕਾਂ ’ਚ ਦਿਖਾਉਣ ਵਾਲੇ ਮਰੀਜ਼ਾਂ ਦੀਆਂ ਮੁਸ਼ਕਲਾਂ ਵੀ ਵਧ ਜਾਂਦੀਆਂ ਹਨ।
ਇਹ ਵੀ ਪੜ੍ਹੋ- ਬੱਚੀ ਨੂੰ ਬਾਹੋਂ ਫੜ ਸਕੂਲੋਂ ਕੱਢਣ ਦੇ ਮਾਮਲੇ 'ਚ ਨਵਾਂ ਮੋੜ, ਬਾਲ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ
ਫੈਕਲਟੀ ਮੈਂਬਰਾਂ ਦੀ ਗਿਣਤੀ ਨਾ ਹੋਣ ਦਿੱਤੀ ਜਾਵੇ 50 ਫ਼ੀਸਦੀ ਤੋਂ ਘੱਟ
ਪੀ.ਜੀ.ਆਈ. ਪ੍ਰਸ਼ਾਸਨ ਨੇ ਸਰਦੀਆਂ ਦੀਆਂ ਛੁੱਟੀਆਂ ਲਈ ਦੋ ਭਾਗਾਂ ’ਚ ਛੁੱਟੀਆਂ ਦੇਣ ਦੀ ਯੋਜਨਾ ਬਣਾਈ ਹੈ। ਪਹਿਲੇ ਪੜਾਅ ’ਚ 7 ਤੋਂ 21 ਦਸੰਬਰ ਤੇ ਦੂਜੇ ਪੜਾਅ ’ਚ 23 ਦਸੰਬਰ ਤੋਂ 6 ਜਨਵਰੀ ਤੱਕ ਛੁੱਟੀਆਂ ਹੋਣਗੀਆਂ। ਛੁੱਟੀ ਤੋਂ ਪਹਿਲਾਂ ਵਿਭਾਗ ਮੁਖੀ ਤੇ ਯੂਨਿਟ ਮੁਖੀ ਨੂੰ ਇਹ ਯਕੀਨੀ ਬਣਾਉਣਾ ਸੀ ਕਿ ਛੁੱਟੀ ਸਮੇਂ ਫੈਕਲਟੀ ਮੈਂਬਰਾਂ ਦੀ ਗਿਣਤੀ 50 ਫ਼ੀਸਦੀ ਤੋਂ ਘੱਟ ਨਾ ਹੋਵੇ। ਇਸ ਸਮੇਂ ਸਾਰਾ ਬੋਝ ਸੰਸਥਾ ਦੇ ਜੂਨੀਅਰ ਤੇ ਸੀਨੀਅਰ ਰੈਜ਼ੀਡੈਂਟਸ ’ਤੇ ਰਹਿੰਦਾ ਹੈ, ਉਹੋ ਓ.ਪੀ.ਡੀ. ਦਾ ਕੰਮ ਸੰਭਾਲਦੇ ਹਨ। ਪੀ.ਜੀ.ਆਈ. ਸਾਲ ’ਚ ਦੋ ਵਾਰ ਡਾਕਟਰਾਂ ਨੂੰ ਛੁੱਟੀ ਦਿੰਦਾ ਹੈ। ਇਕ ਗਰਮੀਆਂ ਤੇ ਦੂਜਾ ਸਰਦੀਆਂ ਦੀ। ਗਰਮੀਆਂ ’ਚ ਡਾਕਟਰ ਪੂਰਾ ਇਕ ਮਹੀਨਾ ਛੁੱਟੀ ’ਤੇ ਰਹਿੰਦੇ ਹਨ, ਜਦਕਿ ਸਰਦੀਆਂ ’ਚ 15 ਦਿਨਾਂ ਦੀਆਂ ਛੁੱਟੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸ਼ੁੱਕਰਵਾਰ ਦੀ ਛੁੱਟੀ ਹੋ ਗਈ Cancel
ਬਾਹਰੋਂ ਆਉਂਦੇ ਹਨ 60 ਫ਼ੀਸਦੀ ਮਰੀਜ਼
ਪੀ.ਜੀ.ਆਈ. ’ਚ ਹਰਿਆਣਾ, ਹਿਮਾਚਲ, ਪੰਜਾਬ ਤੇ ਜੰਮੂ ਤੋਂ ਮਰੀਜ਼ ਆਉਂਦੇ ਹਨ। ਇੱਥੇ ਸਭ ਤੋਂ ਵੱਡੀ ਮੁਸ਼ਕਲ ਕਾਰਡ ਬਣਵਾਉਣ ਦੀ ਹੈ। ਕਈ ਘੰਟੇ ਲਾਈਨਾਂ ’ਚ ਖੜ੍ਹਾ ਹੋਣਾ ਪੈਂਦਾ ਹੈ। ਨਵੀਂ ਓ.ਪੀ.ਡੀ. ’ਚ ਹਰੇਕ ਵਿਭਾਗ ਦੇ ਮਰੀਜ਼ਾਂ ਦੀ ਵੱਖੋ-ਵੱਖ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਭੀੜ ਘੱਟ ਨਹੀਂ ਹੁੰਦੀ। ਪੀ.ਜੀ.ਆਈ. ’ਚ ਹਰ ਰੋਜ਼ 10 ਹਜ਼ਾਰ ਮਰੀਜ਼ ਇਲਾਜ ਲਈ ਆਉਂਦੇ ਹਨ। ਇਨ੍ਹਾਂ ’ਚੋਂ 60 ਫ਼ੀਸਦੀ ਮਰੀਜ਼ ਬਾਹਰਲੇ ਸੂਬਿਆਂ ਤੋਂ ਆਉਂਦੇ ਹਨ, 40 ਫ਼ੀਸਦੀ ਮਰੀਜ਼ ਟ੍ਰਾਈਸਿਟੀ ਦੇ ਹੁੰਦੇ ਹਨ।
ਇਹ ਵੀ ਪੜ੍ਹੋ- ਰਾਸ਼ਨ ਡਿਪੂ ਅਲਾਟਮੈਂਟ ਨੂੰ ਲੈ ਕੇ ਵੱਡੀ ਅਪਡੇਟ, ਸਰਕਾਰ ਨੇ ਕਰ'ਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e