ਵੱਡੀ ਖ਼ਬਰ: ਪੰਜਾਬ ਦੇ ਅਫ਼ਸਰਾਂ ਦੀ ਲੱਗ ਗਈ ਚੋਣ ਡਿਊਟੀ, IAS ਤੇ IPS ਅਫ਼ਸਰਾਂ ਲਈ ਨਵੇਂ ਹੁਕਮ ਜਾਰੀ

Tuesday, Mar 17, 2026 - 02:15 PM (IST)

ਵੱਡੀ ਖ਼ਬਰ: ਪੰਜਾਬ ਦੇ ਅਫ਼ਸਰਾਂ ਦੀ ਲੱਗ ਗਈ ਚੋਣ ਡਿਊਟੀ, IAS ਤੇ IPS ਅਫ਼ਸਰਾਂ ਲਈ ਨਵੇਂ ਹੁਕਮ ਜਾਰੀ

ਚੰਡੀਗੜ੍ਹ: ਪੰਜਾਬ ਦੇ ਵੱਡੇ ਅਫ਼ਸਰਾਂ ਦੀ ਦੂਜੇ ਸੂਬਿਆਂ ਵਿਚ ਹੋਣ ਜਾ ਰਹੀਆਂ ਚੋਣਾਂ ਵਿਚ ਡਿਊਟੀ ਲੱਗ ਗਈ ਹੈ। ਇਹ ਚੋਣ ਡਿਊਟੀ ਲਗਭਗ ਦੋ ਮਹੀਨੇ ਤਕ ਚੱਲੇਗੀ। ਜਾਣਕਾਰੀ ਮੁਤਾਬਕ, ਪੰਜਾਬ ਦੇ 26 IAS ਅਤੇ 7 IPS ਅਫ਼ਸਰਾਂ ਨੂੰ ਪੱਛਮੀ ਬੰਗਾਲ, ਕੇਰਲ, ਅਸਾਮ, ਤਾਮਿਲਨਾਡੂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜਨਰਲ ਅਤੇ ਸੁਰੱਖਿਆ ਨਿਗਰਾਨ ਨਿਯੁਕਤ ਕੀਤਾ ਗਿਆ ਹੈ। 

PunjabKesari

PunjabKesari

ਇਨ੍ਹਾਂ ਸਾਰੇ ਅਫ਼ਸਰਾਂ ਨੂੰ ਚੋਣ ਪ੍ਰਕਿਰਿਆ ਦੇ ਪੂਰਾ ਹੋਣ ਤਕ, ਯਾਨੀ ਨਤੀਜਿਆਂ ਦੇ ਐਲਾਨ ਤੱਕ ਆਪਣੇ-ਆਪਣੇ ਰਾਜਾਂ ਵਿਚ ਤਾਇਨਾਤ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ  ਚੋਣਾਂ ਦੇ ਨਤੀਜਿਆਂ ਦਾ ਐਲਾਨ 4 ਮਈ ਨੂੰ ਹੋਵੇਗਾ। ਚੋਣ ਕਮਿਸ਼ਨ ਵੱਲੋਂ ਇਨ੍ਹਾਂ ਅਫ਼ਸਰਾਂ ਨੂੰ ਨਾਮਜ਼ਦਗੀ ਤੋਂ ਲੈ ਕੇ ਚੋਣ ਪ੍ਰਚਾਰ, ਪੋਲਿੰਗ ਅਤੇ ਵੋਟਾਂ ਦੀ ਗਿਣਤੀ ਤੱਕ ਦੀ ਪੂਰੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੰਜਾਬ ਦੀ ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿੱਤਰਾ ਮੁਤਾਬਕ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਵੀ ਦੂਜੇ ਰਾਜਾਂ ਦੇ ਸੀਨੀਅਰ ਆਈ.ਏ.ਐੱਸ ਅਤੇ ਆਈ.ਪੀ.ਐੱਸ ਅਧਿਕਾਰੀਆਂ ਨੂੰ ਨਿਗਰਾਨ ਵਜੋਂ ਨਿਯੁਕਤ ਕੀਤਾ ਜਾਂਦਾ ਹੈ। 


author

Anmol Tagra

Content Editor

Related News