ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੀ ਲੋੜ ਨਾ ਕਿ ਸਿਰਫ ਦਾਅਵਿਆਂ ਦੀ: ਸੁਖਪਾਲ ਖਹਿਰਾ
Friday, Mar 06, 2026 - 10:59 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ 'ਤੇ ਤਿੱਖਾ ਹਮਲਾ ਕਰਦਿਆਂ ਅਧਿਆਪਕਾਂ ਦੀ ਭਰਤੀ ਸਬੰਧੀ ਕੀਤੇ ਜਾ ਰਹੇ ਦਾਅਵਿਆਂ 'ਤੇ ਸਵਾਲ ਖੜ੍ਹੇ ਕੀਤੇ ਹਨ। ਖਹਿਰਾ ਨੇ ਦੋਸ਼ ਲਾਇਆ ਹੈ ਕਿ ਸਿੱਖਿਆ ਵਿਭਾਗ ਦੀ ਹਕੀਕਤ ਸਰਕਾਰ ਦੇ ਦਾਅਵਿਆਂ ਤੋਂ ਬਿਲਕੁਲ ਉਲਟ ਹੈ।
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਜਾਣਕਾਰੀ ਵਿੱਚ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ 50,000 ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਦਾ ਦਾਅਵਾ ਸਿਰਫ਼ ਇੱਕ ਭੁਲੇਖਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਸਿੱਖਿਆ ਵਿਭਾਗ ਵਿੱਚ ਇੱਕ ਵੀ ਨਵਾਂ ਅਧਿਆਪਕ ਭਰਤੀ ਨਹੀਂ ਕੀਤਾ ਗਿਆ ਅਤੇ ਕਾਂਗਰਸ ਸਰਕਾਰ ਵੇਲੇ ਸ਼ੁਰੂ ਕੀਤੀਆਂ ਗਈਆਂ ਕਈ ਭਰਤੀਆਂ ਨੂੰ ਵੀ ਅਜੇ ਤੱਕ ਪੂਰੀ ਤਰ੍ਹਾਂ ਮੁਕੰਮਲ ਨਹੀਂ ਕੀਤਾ ਗਿਆ। ਖਹਿਰਾ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਰਤੀਆਂ ਸਿਰਫ਼ ਇਸ਼ਤਿਹਾਰਾਂ ਅਤੇ ਸੋਸ਼ਲ ਮੀਡੀਆ ਉੱਤੇ ਹੀ ਦਿੱਤੀਆਂ ਹਨ।
ਕਾਂਗਰਸ ਵੇਲੇ ਦੀਆਂ ਭਰਤੀਆਂ ਦਾ ਸਿਹਰਾ ਲੈ ਰਹੀ 'ਆਪ' ਸਰਕਾਰ:
ਖਹਿਰਾ ਖਹਿਰਾ ਨੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ 20,000 ਅਧਿਆਪਕ ਭਰਤੀ ਕਰਨ ਦੇ ਕੀਤੇ ਜਾ ਰਹੇ ਦਾਅਵੇ ਅਸਲ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਕੱਢੀਆਂ ਗਈਆਂ ਭਰਤੀਆਂ ਹਨ।
ਉਨ੍ਹਾਂ ਨੇ ਹੇਠ ਲਿਖੀਆਂ ਭਰਤੀਆਂ ਦਾ ਵੇਰਵਾ ਸਾਂਝਾ ਕੀਤਾ:
ETT ਭਰਤੀਆਂ (ਕਾਂਗਰਸ ਸਰਕਾਰ ਦੌਰਾਨ):
ETT-2364 (2020)
ETT-6635 (2021)
ETT-5994 (2022)
ਮਾਸਟਰ ਕਾਡਰ ਭਰਤੀਆਂ (ਕਾਂਗਰਸ ਸਰਕਾਰ ਦੌਰਾਨ)
3582 (2017)
3704 (2020)
4161 (2022)
ਸਵਾਲ ਪੁੱਛਣ ਵਾਲਿਆਂ ਦੇ ਟਵਿੱਟਰ ਹੈਂਡਲ ਕੀਤੇ ਜਾ ਰਹੇ ਬਲੋਕ
ਕਾਂਗਰਸੀ ਆਗੂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਵੀ ਮਾਸਟਰ ਕਾਡਰ ਯੂਨੀਅਨ ਜਾਂ ਕੋਈ ਉਮੀਦਵਾਰ ਸਿੱਖਿਆ ਮੰਤਰੀ ਤੋਂ ਭਰਤੀਆਂ ਬਾਰੇ ਸਵਾਲ ਪੁੱਛਦਾ ਹੈ, ਤਾਂ ਉਨ੍ਹਾਂ ਦਾ ਟਵਿੱਟਰ ਹੈਂਡਲ ਬਲੋਕ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਰਕਾਰ ਨੇ ਸੱਚਮੁੱਚ ਨਵੀਆਂ ਭਰਤੀਆਂ ਕੀਤੀਆਂ ਹਨ, ਤਾਂ ਉਨ੍ਹਾਂ ਦੀ ਪੂਰੀ ਜਾਣਕਾਰੀ ਜਨਤਕ ਕਿਉਂ ਨਹੀਂ ਕੀਤੀ ਜਾ ਰਹੀ?
ਨੌਜਵਾਨਾਂ ਨੂੰ ਪ੍ਰਚਾਰ ਦੀ ਨਹੀਂ, ਨੌਕਰੀਆਂ ਦੀ ਲੋੜ
ਸੁਖਪਾਲ ਖਹਿਰਾ ਨੇ ਅਖੀਰ ਵਿੱਚ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਿਰਫ਼ ਦਾਅਵਿਆਂ ਅਤੇ ਪ੍ਰਚਾਰ ਦੀ ਲੋੜ ਨਹੀਂ ਹੈ, ਸਗੋਂ ਉਨ੍ਹਾਂ ਨੂੰ ਅਸਲ ਵਿੱਚ ਰੁਜ਼ਗਾਰ ਚਾਹੀਦਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਵੱਡੇ ਦਾਅਵੇ ਕਰਕੇ ਬੇਵਕੂਫ ਬਣਾਉਣਾ ਬੰਦ ਕੀਤਾ ਜਾਵੇ।
• ਪੰਜਾਬ ਦੇ ਮੁੱਖ ਮੰਤਰੀ @BhagwantMann ਅਤੇ ਸਿੱਖਿਆ ਮੰਤਰੀ @harjotbains ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਵਿੱਚ 50,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਪਰ ਜੇ ਸਿੱਖਿਆ ਵਿਭਾਗ ਦੀ ਹਕੀਕਤ ਵੇਖੀ ਜਾਵੇ ਤਾਂ ਤਸਵੀਰ ਕੁਝ ਹੋਰ ਹੀ ਨਜ਼ਰ ਆਉਂਦੀ ਹੈ।
— Sukhpal Singh Khaira (@SukhpalKhaira) March 6, 2026
• ਪਿਛਲੇ ਚਾਰ ਸਾਲਾਂ ਦੌਰਾਨ ਸਿੱਖਿਆ ਵਿਭਾਗ ਵਿੱਚ… pic.twitter.com/bZWnsYEhgf
