ਪਿਆਕੜਾਂ ਲਈ ਅਹਿਮ ਖ਼ਬਰ, ਰਾਤ 12 ਵਜੇ ਤਕ ਵਿਕੇਗੀ ਸ਼ਰਾਬ, ਇੰਝ ਨਿਕਲਣਗੇ ਠੇਕੇ

03/14/2024 5:38:14 PM

ਜਲੰਧਰ (ਪੁਨੀਤ)–ਨਵੀਂ ਐਕਸਾਈਜ਼ ਪਾਲਿਸੀ ਨੂੰ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਸ ਕਾਰਨ ਹੁਣ ਠੇਕੇ ਡਰਾਅ ਸਿਸਟਮ ਰਾਹੀਂ ਕੱਢੇ ਜਾਣਗੇ। ਇਸ ਸਬੰਧੀ ਪ੍ਰਕਿਰਿਆ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਵਿੱਤੀ ਸਾਲ 2024-25 ਲਈ ਬਣਾਈ ਗਈ ਐਕਸਾਈਜ਼ ਪਾਲਿਸੀ ਤੋਂ 10145 ਕਰੋੜ ਮਾਲੀਆ ਜੁਟਾਉਣ ਦਾ ਟੀਚਾ ਰੱਖਿਆ ਗਿਆ ਹੈ, ਜੋਕਿ ਹੁਣ ਤਕ ਦਾ ਸਭ ਤੋਂ ਜ਼ਿਆਦਾ ਟੀਚਾ ਰਹੇਗਾ।

ਇਸ ਵਾਰ ਸ਼ਰਾਬ ਦੀਆਂ ਕੀਮਤਾਂ ਵਿਚ ਕੋਈ ਵੱਡਾ ਵਾਧਾ ਨਹੀਂ ਹੋਇਆ ਹੈ। ਸ਼ਰਾਬ ਦੀ ਵਿਕਰੀ ਸਵੇਰੇ 9 ਵਜੇ ਤੋਂ ਰਾਤ 12 ਵਜੇ ਤਕ ਹੋਵੇਗੀ। ਐਕਸਾਈਜ਼ ਵੱਲੋਂ ਪੰਜਾਬ ਦੀਆਂ 3 ਰੇਂਜਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿਚ ਪਟਿਆਲਾ, ਫਿਰੋਜ਼ਪੁਰ ਅਤੇ ਜਲੰਧਰ ਰੇਂਜ ਸ਼ਾਮਲ ਹੈ। ਇਸੇ ਲੜੀ ਵਿਚ ਜਲੰਧਰ ਰੇਂਜ ਦੇ 6 ਜ਼ਿਲ੍ਹਿਆਂ ਤੋਂ ਵਿਭਾਗ ਨੇ 76 ਗਰੁੱਪਾਂ ਰਾਹੀਂ 2882.78 ਕਰੋੜ ਰੁਪਏ ਕਮਾਉਣ ਦਾ ਟੀਚਾ ਰੱਖਿਆ ਹੈ। ਇਸੇ ਰੇਂਜ ਤਹਿਤ ਆਉਂਦੇ ਜਲੰਧਰ-1-2 ਦੀ ਰਿਜ਼ਰਵ ਪ੍ਰਾਈਸ 988.05 ਕਰੋੜ ਰੁਪਏ ਰਹੇਗੀ। ਜਲੰਧਰ 1-2 ਅਧੀਨ 13-13 ਗਰੁੱਪ ਰੱਖੇ ਗਏ ਹਨ। ਇਸ ਮੁਤਾਬਕ 17 ਮਾਰਚ ਤਕ ਅਪਲਾਈ ਕੀਤਾ ਜਾਵੇਗਾ, ਜਦਕਿ 22 ਮਾਰਚ ਨੂੰ ਡਰਾਅ ਕੱਢੇ ਜਾਣਗੇ।

ਇਹ ਵੀ ਪੜ੍ਹੋ: ਪਤੀ ਨੇ ਪਤਨੀ ਨੂੰ ਦਿੱਤੀ ਬੇਰਹਿਮ ਮੌਤ, ਕਤਲ ਕਰਨ ਮਗਰੋਂ ਲਾਸ਼ ਖੇਤਾਂ 'ਚ ਮੋਟਰ 'ਤੇ ਸੁੱਟੀ

ਠੇਕਿਆਂ ਲਈ ਅਪਲਾਈ ਕਰਨ ਵਾਲਿਆਂ ਨੂੰ ਪ੍ਰਤੀ ਅਰਜ਼ੀ ਲਈ 75 ਹਜ਼ਾਰ ਰੁਪਏ ਦਾ ਡਰਾਫਟ ਲਾਉਣਾ ਹੋਵੇਗਾ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਠੇਕਿਆਂ ਦੀ ਤਾਜ਼ਾ ਅਲਾਟਮੈਂਟ ਡਰਾਅ ਵੱਲੋਂ ਕੀਤੀ ਜਾਵੇਗੀ। ਵਿਭਾਗ ਵੱਲੋਂ ਸਕਿਓਰਿਟੀ ਦੀ ਰਾਸ਼ੀ ਵੀ 17 ਫ਼ੀਸਦੀ ਤੋਂ ਘਟਾ ਕੇ 15 ਫ਼ੀਸਦੀ ਕੀਤੀ ਗਈ ਹੈ, ਜਿਸ ਨਾਲ ਠੇਕੇਦਾਰਾਂ ਨੂੰ ਰਾਹਤ ਮਿਲੇਗੀ। ਵਿੱਤੀ ਸਾਲ 2024-25 ਵਿਚ ਪੀ. ਐੱਮ. ਐੱਲ. (ਦੇਸੀ ਸ਼ਰਾਬ) ਦੇ ਕੋਟੇ ਵਿਚ ਪਿਛਲੇ ਸਾਲ ਦੇ ਮੁਕਾਬਲੇ 3 ਫ਼ੀਸਦੀ ਦੇ ਨਾਲ 8.286 ਕਰੋੜ ਪਰੂਫ ਲਿਟਰ ਵਿਸਥਾਰ ਹੋਇਆ ਹੈ। ਇਸ ਪਾਲਿਸੀ ਵਿਚ ਗਰੁੱਪਾਂ ਦੀ ਗਿਣਤੀ ਘੱਟ ਕਰਦੇ ਹੋਏ 15 ਫ਼ੀਸਦੀ ਜਾਂ 35 ਕਰੋੜ ਰੱਖੀ ਗਈ ਹੈ। ਵਸੂਲੀ ਪ੍ਰਕਿਰਿਆ ਨੂੰ ਆਸਾਨ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਲੋਕ ਰਾਤ ਨੂੰ ਘਰਾਂ 'ਚੋਂ ਨਾ ਨਿਕਲਣ ਬਾਹਰ, ਜਾਰੀ ਹੋ ਗਿਆ ਅਲਰਟ (ਵੀਡੀਓ)

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News