ਆਟੋ ਚਾਲਕਾਂ ਲਈ ਅਹਿਮ ਖ਼ਬਰ, ਜਾਰੀ ਹੋਈਆਂ ਸਖ਼ਤ ਹਦਾਇਤਾਂ, ਉਲੰਘਣਾ ਕਰਨ ''ਤੇ ਹੋਵੇਗਾ ਚਲਾਨ
Friday, Apr 05, 2024 - 01:00 AM (IST)
ਜਲੰਧਰ (ਵਰੁਣ)- ਏ.ਡੀ.ਸੀ.ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਬੱਸ ਸਟੈਂਡ ਨੇੜੇ ਆਟੋ ਚਾਲਕਾਂ ਨਾਲ ਮੀਟਿੰਗ ਕਰ ਕੇ ਸਖ਼ਤ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਚਾਲਕ ਆਪਣੇ-ਆਪਣੇ ਆਟੋ ਰਿਕਸ਼ਾ ਦੇ ਫਰੰਟ ਤੇ ਬੈਕ ’ਤੇ ਨਾਂ-ਪਤਾ ਸਮੇਤ ਹੋਰ ਜ਼ਰੂਰੀ ਜਾਣਕਾਰੀਆਂ ਲਿਖਵਾਉਣ। ਇਸ ਤੋਂ ਇਲਾਵਾ ਗ੍ਰੇ ਰੰਗ ਦੀ ਵਰਦੀ ਪਹਿਨਣੀ ਵੀ ਜਲਦ ਹੀ ਜ਼ਰੂਰੀ ਹੋਵੇਗੀ।
ਏ.ਡੀ.ਸੀ.ਪੀ. ਅਮਨਦੀਪ ਕੌਰ ਨੇ ਦੱਸਿਆ ਕਿ ਆਟੋ ਚਾਲਕ ਆਟੋ ਦੇ ਅੱਗੇ-ਪਿੱਛੇ ਪੁਲਸ ਕੰਟਰੋਲ ਰੂਮ ਤੇ ਮਹਿਲਾ ਹੈਲਪ ਲਾਈਨ ਨੰਬਰ ਵੀ ਲਿਖਵਾਉਣ। ਇਸ ਤੋਂ ਇਲਾਵਾ ਸਟੈਂਡ ਦੀ ਡਿਟੇਲ ਲਿਖਵਾਉਣਾ ਵੀ ਜ਼ਰੂਰੀ ਹੈ। ਉਨ੍ਹਾਂ ਆਟੋ ਚਾਲਕਾਂ ਨੂੰ ਖਾਸ ਹਦਾਇਤ ਦਿੱਤੀ ਹੈ ਕਿ ਸਵਾਰੀ ਚੁੱਕਣ ਲਈ ਸੜਕ ਦੇ ਕੰਢੇ ਆਟੋ ਖੜ੍ਹਾ ਕੀਤਾ ਜਾਵੇ ਤਾਂ ਕਿ ਆਉਣ-ਜਾਣ ਵਾਲੇ ਟ੍ਰੈਫਿਕ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਆਟੋ ਚਾਲਕ ਹਰ ਇਕ ਟ੍ਰੈਫਿਕ ਨਿਯਮ ਨੂੰ ਫਾਲੋ ਕਰੇ, ਜੇਕਰ ਕਿਸੇ ਨੇ ਵੀ ਸੜਕ ’ਚ ਆਟੋ ਰੋਕ ਕੇ ਸਵਾਰੀ ਚੁੱਕੀ ਤੇ ਟ੍ਰੈਫਿਕ ਨਿਯਮ ਵੀ ਤੋੜੇ ਤਾਂ ਉਨ੍ਹਾਂ ਦੇ ਤੁਰੰਤ ਚਾਲਾਨ ਕੀਤੇ ਜਾਣਗੇ।
ਇਹ ਵੀ ਪੜ੍ਹੋ- ਦਿੱਗਜ ਵਾਹਨ ਨਿਰਮਾਤਾ ਕੰਪਨੀ Hero Motocorp ਨੂੰ ਆਮਦਨ ਕਰ ਵਿਭਾਗ ਨੇ ਭੇਜਿਆ 605 ਕਰੋੜ ਦਾ ਨੋਟਿਸ
ਏ.ਡੀ.ਸੀ.ਪੀ. ਅਮਨਦੀਪ ਕੌਰ ਨੇ ਉਨ੍ਹਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਸਵਾਰੀ ਸ਼ੱਕੀ ਲੱਗੇ ਜਾਂ ਫਿਰ ਉਨ੍ਹਾਂ ਕੋਲ ਕਿਸੇ ਤਰ੍ਹਾਂ ਦੇ ਹਥਿਆਰ ਦਿਖਾਈ ਦੇਣ ਤਾਂ ਤੁਰੰਤ ਪੁਲਸ ਕੰਟਰੋਲ ਰੂਮ ’ਚ ਸੂਚਨਾ ਦੇਣ, ਜੇਕਰ ਰੋਡ ’ਤੇ ਵੀ ਕੋਈ ਅਪਰਾਧਿਕ ਗਤੀਵਿਧੀ ਹੁੰਦੀ ਦਿਖਾਈ ਦੇਵੇ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰ ਕੇ ਪੁਲਸ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ ਤਾਂ ਕਿ ਲਾਅ ਐਂਡ ਆਰਡਰ ਦੀ ਸਥਿਤੀ ਬਣਾਈ ਰੱਖੀ ਜਾ ਸਕੇ।
ਇਹ ਵੀ ਪੜ੍ਹੋ- 20 ਰੁਪਏ ਦੀ ਟਿਕਟ ਨੂੰ ਲੈ ਕੇ ਨੌਜਵਾਨ ਤੇ ਬੱਸ ਕੰਡਕਟਰ ਵਿਚਾਲੇ ਹੋਈ ਬਹਿਸ, ਫਿਰ ਸਾਥੀ ਬੁਲਾ ਕੇ ਕੀਤੀ ਮਾਰ-ਕੁੱਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e