ਨਾਜਾਇਜ਼ ਰੇਤ ਸਣੇ 2 ਰੇਹੜੇ ਕਾਬੂ

Saturday, Jan 20, 2018 - 11:09 AM (IST)

ਤਰਨਤਾਰਨ (ਰਾਜੂ)-ਥਾਣਾ ਵੈਰੋਵਾਲ ਦੀ ਪੁਲਸ ਨੇ ਨਾਜਾਇਜ਼ ਰੇਤ ਸਣੇ 2 ਰੇਹੜੇ ਕਾਬੂ ਕਰ ਕੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। 
ਜਾਣਕਾਰੀ ਅਨੁਸਾਰ ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਗੇਟ ਅੱਡਾ ਪਿੰਡ ਵੈਰੋਵਾਲ ਬਾਵਿਆ ਵਿਖੇ ਮੌਜੂਦ ਸਨ। ਇਸ ਦੌਰਾਨ ਮੁਖਬਰ ਖਾਸ ਦੀ ਇਤਲਾਹ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਮੰਡ ਦਰਿਆ 'ਚੋਂ ਰੇਤ ਚੋਰੀ ਕਰ ਕੇ ਲੈ ਜਾਂਦੇ 2 ਰੇਹੜੇ ਕਾਬੂ ਕੀਤੇ ਗਏ। ਇਸ ਸਬੰਧੀ ਜਾਂਚ ਅਫਸਰ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਰੇਤ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।


Related News