ਨਵੇਂ ਬਣ ਰਹੇ ਮਕਾਨ ''ਚੋਂ ਵੱਡੀ ਮਾਤਰਾ ''ਚ ਨਾਜਾਇਜ਼ ਸ਼ਰਾਬ ਬਰਾਮਦ, ਦੋਸ਼ੀ ਗ੍ਰਿਫ਼ਤਾਰ
Monday, Dec 04, 2017 - 04:01 PM (IST)
ਗੁਰਦਾਸਪੁਰ (ਵਿਨੋਦ) - ਤਿੱਬੜ ਪੁਲਸ ਨੇ ਇਕ ਘਰ ਵਿਚ ਛਾਪੇਮਾਰੀ ਕਰਕੇ ਉਥੋਂ ਵੱਡੀ ਮਾਤਰਾ 'ਚ ਅਲਕੋਹਲ ਤੇ ਸ਼ਰਾਬ ਬਰਾਮਦ ਕੀਤੀ ਹੈ, ਜਿਸ ਘਰ 'ਚ ਛਾਪੇਮਾਰੀ ਕੀਤੀ ਜਾ ਰਹੀ ਸੀ ਉੱਥੇ ਨਾਜਾਇਜ਼ ਸ਼ਰਾਬ ਤਿਆਰ ਕਰਨ ਦਾ ਕੰਮ ਚੱਲਦਾ ਸੀ।ਤਿੱਬੜ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਜਸਬੀਰ ਸਿੰਘ ਪੁਲਸ ਪਾਰਟੀ ਨਾਲ ਤਲਵੰਡੀ ਵਿਰਕ ਵੱਲ ਗਸ਼ਤ ਕਰਦੇ ਹੋਏ ਜਾ ਰਹੇ ਸਨ ਕਿ ਰਸਤੇ 'ਚ ਕਿਸੇ ਮੁਖਬਰ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਇਕ ਵਿਅਕਤੀ ਸੰਦੀਪ ਕੁਮਾਰ ਉਰਫ਼ ਬਾਊ ਰਾਮ ਪੁੱਤਰ ਰਾਮ ਪਾਲ ਨਿਵਾਸੀ ਪਿੰਡ ਬੱਬਰੀ ਕਾਲੋਨੀ ਆਪਣੇ ਨਵੇਂ ਬਣ ਰਹੇ ਘਰ 'ਚ ਸ਼ਰਾਬ ਤਿਆਰ ਕਰਨ ਦਾ ਧੰਦਾ ਕਰਦਾ ਹੈ, ਜੇਕਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਦੋਸ਼ੀ ਨੂੰ ਸ਼ਰਾਬ ਤੇ ਅਲਕੋਹਲ ਸਮੇਤ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਸ ਸੂਚਨਾ ਦੇ ਆਧਾਰ 'ਤੇ ਜਦ ਪੁਲਸ ਪਾਰਟੀ ਨੇ ਪਿੰਡ ਬੱਬਰੀ ਕਾਲੋਨੀ ਵਿਚ ਸੰਦੀਪ ਕੁਮਾਰ ਦੇ ਨਵੇਂ ਬਣ ਰਹੇ ਮਕਾਨ 'ਤੇ ਛਾਪਾਮਾਰੀ ਕੀਤੀ ਤਾਂ ਉਥੋਂ 17250 ਮਿ. ਲੀਟਰ ਅਲਕੋਹਲ ਅਤੇ 11250 ਮਿ. ਲੀਟਰ ਤਿਆਰ ਸ਼ਰਾਬ ਬਰਾਮਦ ਹੋਈ। ਦੋਸ਼ੀ ਵਿਰੁੱਧ ਕੇਸ ਦਰਜ ਕੀਤਾ ਹੈ।
