ਕੈਨੇਡਾ ਦਾ ਕਹਿ ਪਤਨੀ ਤੋਂ ਠੱਗੇ ਲੱਖਾਂ ਰੁਪਏ, ਪਹਿਲਾਂ ਕਰਵਾਇਆ ਗਰਭਪਾਤ ਫਿਰ ਰਚੀ ਕਿਡਨੈਪਿੰਗ ਦੀ ਸਾਜਿਸ਼

Thursday, Nov 09, 2023 - 06:28 PM (IST)

ਕੈਨੇਡਾ ਦਾ ਕਹਿ ਪਤਨੀ ਤੋਂ ਠੱਗੇ ਲੱਖਾਂ ਰੁਪਏ, ਪਹਿਲਾਂ ਕਰਵਾਇਆ ਗਰਭਪਾਤ ਫਿਰ ਰਚੀ ਕਿਡਨੈਪਿੰਗ ਦੀ ਸਾਜਿਸ਼

ਜਲੰਧਰ (ਕਸ਼ਿਸ਼)- ਪਤਨੀ ਨੂੰ ਵਿਦੇਸ਼ ਭੇਜਣ ਦੇ ਬਹਾਨੇ ਅਤੇ ਦਾਜ ਦੀ ਮੰਗ ਕਰਨ 'ਤੇ ਪਤੀ ਅਤੇ ਸੱਸ ਖ਼ਿਲਾਫ਼ ਥਾਣਾ ਮਹਿਲਾ ਪੁਲਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਮਨਦੀਪ ਸੁਮਨ ਪੁੱਤਰੀ ਚੰਨਣ ਰਾਮ ਸੁਮਨ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਅਸ਼ੀਸ਼ ਕੁਮਾਰ ਪੁੱਤਰ ਸਵ. ਫੂਲ ਚੰਦ ਅਤੇ ਉਸ ਦੀ ਸੱਸ ਕਾਂਤਾ ਦੇਵੀ ਵਾਸੀ ਗੁਰੂ ਨਾਨਕ ਪੁਰਾ ਜਲੰਧਰ ਨੇ ਉਸ ਦੇ ਪਰਿਵਾਰ ਨਾਲ ਝੂਠ ਬੋਲ ਕੇ ਇਕ ਸਾਜ਼ਿਸ਼ ਤਹਿਤ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਦਾਜ ਦੀ ਮੰਗ ਨੂੰ ਲੈ ਕੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਹੈ। ਜਿਸ ਦੇ ਚਲਦਿਆਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਘਰੋਂ ਕੱਢ ਦਿੱਤਾ ਗਿਆ।

ਇਸ ਸ਼ਿਕਾਇਤ ਸਬੰਧੀ ਜਾਣਕਾਰੀ ਦਿੰਦੇ ਮਹਿਲਾ ਥਾਣੇ ਦੀ ਇੰਸਪੈਕਟਰ ਅਨੂ ਪਲਿਆਲ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਦਸੰਬਰ 2018 ਵਿੱਚ ਹੋਇਆ ਸੀ। ਵਿਆਹ ਤੋਂ ਇਕ ਹਫ਼ਤਾ ਬਾਅਦ ਹੀ ਉਸ ਦਾ ਪਤੀ ਅਤੇ ਸੱਸ ਨੇ ਉਸ ਨੂੰ ਤਾਅਨੇ ਦੇਣੇ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉਸ ਨੂੰ 2019 ਵਿੱਚ ਟੀ. ਬੀ. ਦੀ ਬੀਮਾਰੀ ਹੋ ਗਈ ਅਤੇ ਉਸ ਦੇ ਪਤੀ ਨੇ ਉਸ ਦੀ ਬੀਮਾਰੀ ਦੀ ਆੜ ਵਿਚ ਕਈ ਵਾਰ ਉਸ ਦੇ ਮਾਪਿਆਂ ਤੋਂ ਪੈਸੇ ਲਏ। ਟੀ. ਬੀ. ਦੀ ਬੀਮਾਰੀ ਕਾਰਨ ਉਸ ਦੇ ਪਤੀ ਅਤੇ ਸੱਸ ਨੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸ਼ਿਕਾਇਤ ਕਰਤਾ ਅਨੁਸਾਰ ਉਸ ਦੇ ਪਿਤਾ ਨੇ ਵਿਆਹ ਤੋਂ ਪਹਿਲਾਂ ਉਸ ਦੇ ਨਾਂ 'ਤੇ ਐੱਫ਼. ਡੀ. ਕੀਤੀ ਹੋਈ ਸੀ, ਜਿਸ ਨੂੰ ਉਸ ਦੇ ਪਤੀ ਨੇ ਆਸਟ੍ਰੇਲੀਆ ਜਾਣ ਦੇ ਬਹਾਨੇ ਉਸ ਦੇ ਖ਼ਾਤੇ ਵਿੱਚੋਂ 3 ਲੱਖ 96 ਹਜ਼ਾਰ ਰੁਪਏ ਕੱਢਵਾ ਲਏ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਗੰਨ ਪੁਆਇੰਟ 'ਤੇ ਕਿਡਨੈਪ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

ਪਤੀ ਤੇ ਸੱਸ ਨੇ ਕਰਵਾ ਦਿੱਤਾ ਗਰਭਪਾਤ
ਬਾਅਦ ਵਿੱਚ ਜਦੋਂ ਮਨਦੀਪ ਸੁਮਨ ਗਰਭਵਤੀ ਸੀ ਤਾਂ ਉਸ ਦੇ ਪਤੀ ਅਤੇ ਸੱਸ ਨੇ ਧੋਖੇ ਨਾਲ ਉਸ ਦਾ ਗਰਭਪਾਤ ਕਰਵਾ ਦਿੱਤਾ। ਉਸ ਦੇ ਪਤੀ ਨੇ ਉਸ ਤੋਂ 5 ਲੱਖ ਰੁਪਏ ਦੀ ਮੰਗ ਕਰਦਿਆਂ ਕਿਹਾ ਕਿ ਇਹ ਅਮਰਜੀਤ ਜੋਲੀ ਨਾਂ ਦੇ ਵਿਅਕਤੀ ਨੂੰ ਦੇਣੇ ਹਨ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਦੇ ਪਤੀ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਘਰ ਵਸਾਉਣ ਦੇ ਚੱਕਰ ਵਿਚ ਪੀੜਤਾ ਦੇ ਮਾਪਿਆਂ ਨੇ ਅਮਰਜੀਤ ਜੋਲੀ ਦੇ ਨਾਂ ’ਤੇ 5 ਲੱਖ ਰੁਪਏ ਦਾ ਚੈੱਕ ਉਸ ਦੇ ਸਹੁਰੇ ਨੂੰ ਦਿੱਤਾ। ਕੁਝ ਮਹੀਨਿਆਂ ਬਾਅਦ ਉਸ ਦੇ ਮਾਪਿਆਂ ਨੇ ਉਸ ਦੇ ਪਤੀ ਨੂੰ ਕੈਨੇਡਾ ਜਾਣ ਲਈ 2 ਲੱਖ 70 ਹਜ਼ਾਰ ਰੁਪਏ ਦਿੱਤੇ ਸਨ। ਜੁਲਾਈ 2021 'ਚ ਉਸ ਦਾ ਪਤੀ ਉਸ ਨੂੰ ਜ਼ਬਰਦਸਤੀ ਬੈਂਕ ਲੈ ਗਿਆ ਅਤੇ ਉਸ ਦੇ ਨਾਂ 'ਤੇ 2 ਲੱਖ ਰੁਪਏ ਦਾ ਗੋਲਡ ਲੋਨ ਲੈ ਲਿਆ। ਉਸ ਦੇ ਪਤੀ ਨੇ ਨਾ ਤਾਂ ਗੋਲਡ ਲੋਨ 'ਤੇ ਵਿਆਜ ਦਿੱਤਾ ਅਤੇ ਨਾ ਹੀ ਕਰਜ਼ਾ ਵਾਪਸ ਕੀਤਾ। ਪੀੜਤਾ ਦੇ ਪਿਤਾ ਨੇ ਸੋਨੇ ਦਾ ਕਰਜ਼ਾ ਵਿਆਜ ਸਮੇਤ ਵਾਪਸ ਕਰ ਦਿੱਤਾ।

ਪੀੜਤਾ ਦੇ ਪਤੀ ਨੇ ਕਿਹਾ ਕਿ ਦੋਵਾਂ ਦਾ ਕੈਨੇਡਾ ਜਾਣ ਦਾ ਕੰਮ ਬਣ ਗਿਆ ਹੈ, ਜਿਸ ਕਾਰਨ ਟਿਕਟਾਂ ਦੇ ਖ਼ਰਚੇ ਲਈ ਉਸ ਨੂੰ 3 ਲੱਖ 20 ਹਜ਼ਾਰ ਰੁਪਏ ਦੀ ਲੋੜ ਹੈ। ਉਸ ਦੇ ਜਾਲ ਵਿਚ ਫਸ ਕੇ ਪੀੜਤਾ ਦੇ ਮਾਪਿਆਂ ਨੇ ਉਸ ਨੂੰ 3 ਲੱਖ 20 ਹਜ਼ਾਰ ਰੁਪਏ ਦੇ ਦਿੱਤੇ। ਫਰਵਰੀ 2022 ਵਿਚ ਉਸ ਦਾ ਪਤੀ ਅਸ਼ੀਸ਼ ਕੁਮਾਰ ਘਰੋਂ ਲਾਪਤਾ ਹੋ ਗਿਆ ਸੀ, ਜਿਸ ਦੀ ਰਿਪੋਰਟ ਉਸ ਦੀ ਪਤਨੀ ਨੇ ਰਾਮਾਂਮੰਡੀ ਥਾਣੇ ਵਿਚ ਦਰਜ ਕਰਵਾਈ ਸੀ। ਜਦੋਂ ਉਸ ਦਾ ਪਤੀ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਪਤੀ ਨੇ ਇਥੋਂ ਹਵਾਈ ਟਿਕਟ ਬੁੱਕ ਕਰਵਾਈ ਸੀ, ਜਦੋਂ ਉਸ ਨੇ ਉੱਥੇ ਜਾ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਥੇ ਮਨਦੀਪ ਜਾਂ ਆਸ਼ੀਸ਼ ਦੇ ਨਾਂ ਦੀ ਕੋਈ ਟਿਕਟ ਬੁੱਕ ਨਹੀਂ ਹੋਈ।

ਮਨਦੀਪ ਨੂੰ ਇਕ ਫੋਨ ਆਇਆ, ਜਿਸ ਵਿੱਚ ਉਸ ਦੇ ਪਤੀ ਨੇ ਕਿਹਾ ਕਿ ਉਸ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ, ਉਸ ਨੂੰ ਗੰਜਾ ਕਰ ਦਿੱਤਾ ਹੈ ਅਤੇ ਉਹ ਕਰਤਾਰਪੁਰ ਹਾਈਵੇਅ ਉੱਤੇ ਖੜ੍ਹਾ ਹੈ। ਘਰ ਪਰਤਣ 'ਤੇ ਉਸ ਦੇ ਪਤੀ ਨੇ ਉਸ ਤੋਂ 10 ਲੱਖ ਰੁਪਏ ਅਤੇ ਲੈਪਟਾਪ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਨੇ ਉਸ ਨੂੰ ਸਰੀਰਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਪੀੜਤਾ ਫਿਲਹਾਲ ਆਪਣੇ ਪੇਕੇ ਪਰਿਵਾਰ ਵਿਚ ਰਹਿ ਰਹੀ ਹੈ। ਪੀੜਤਾ ਦਾ ਪਤੀ ਉਸ ਨੂੰ ਆਪਣੇ ਕੋਲ ਰੱਖਣ ਲਈ ਬਹਾਨੇ ਬਾਜ਼ੀ ਕਰ ਰਿਹਾ ਹੈ। ਜਿਸ ਦੇ ਆਧਾਰ 'ਤੇ ਮਹਿਲਾ ਥਾਣੇ 'ਚ ਉਸ ਦੇ ਪਤੀ ਆਸ਼ੀਸ਼ ਅਤੇ ਸੱਸ ਕਾਂਤਾ ਦੇਵੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 16 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਦਫ਼ਤਰ ਤੇ ਵਿਦਿਅਕ ਅਦਾਰੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News