ਪਤੀ ਤੋਂ ਦੁਖੀ ਹੋ ਕੇ ਪਤਨੀ ਨੇ ਕੀਤੀ ਖ਼ੁਦਕੁਸ਼ੀ
Monday, Oct 13, 2025 - 01:11 PM (IST)

ਹਾਜੀਪੁਰ (ਜੋਸ਼ੀ) : ਹਾਜੀਪੁਰ ਪੁਲਸ ਸਟੇਸ਼ਨ ਵਿਖੇ ਪਤੀ ਤੋਂ ਦੁਖੀ ਹੋ ਕੇ ਪਤਨੀ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਹਾਜੀਪੁਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਇੱਛਿਆ ਦੇਵੀ ਪਤਨੀ ਪ੍ਰਭਾਤ ਸਿੰਘ ਵਾਸੀ ਉਪਰਲੀ ਪੱਤੀ ਹਰਸੇ ਮਾਨਸਰ ਪੁਲਸ ਸਟੇਸ਼ਨ ਮੁਕੇਰੀਆਂ ਨੇ ਦੱਸਿਆ ਕਿ ਉਸਦੀ ਲੜਕੀ ਅਨੀਤਾ ਦੇਵੀ ਦਾ ਵਿਆਹ ਕਰੀਬ 8 ਸਾਲ ਪਹਿਲਾਂ ਮੁਕੇਸ਼ ਕੁਮਾਰ ਪੁੱਤਰ ਜਗੀਰ ਸਿੰਘ ਵਾਸੀ ਗੋਇੰਵਾਲ ਪੁਲਸ ਸਟੇਸ਼ਨ ਤਲਵਾੜਾ ਨਾਲ ਹੋਇਆ ਸੀ ।
ਮੁਕੇਸ਼ ਕੁਮਾਰ ਜੋ ਸਿਹਤ ਵਿਭਾਗ’ਚ ਕੰਮ ਕਰਦਾ ਹੈ ਅਤੇ ਹਾਜੀਪੁਰ ਦੇ ਸਰਕਾਰੀ ਹਸਪਤਾਲ ਦੇ ਕਵਾਟਰਾਂ ਵਿਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ ਜੋ ਉਸਦੀ ਲੜਕੀ ਨਾਲ ਕਾਫੀ ਮਾਰ ਕੁਟਾਈ ਅਤੇ ਗਾਲੀ ਗਲੋਚ ਕਰਦਾ ਸੀ। ਇਸ ਸਬੰਧੀ ਸਾਡੇ ਉਸ ਨਾਲ ਕਈ ਵਾਰ ਪੰਚਾਇਤੀ ਸਮਝੌਤੇ ਹੋਏ ਸਨ। ਇਹ ਅਕਸਰ ਅਨੀਤਾ ਦੀ ਮਾਰ ਕੁਟਾਈ ਕਰਦਾ ਸੀ । ਉਸ ਨੇ ਅੱਗੇ ਦੱਸਿਆ ਕਿ ਸਾਨੂੰ ਫੋਨ ਆਇਆ ਕਿ ਉਸਦੀ ਲੜਕੀ ਦਾ ਪਤੀ ਮੁਕੇਸ਼ ਕੁਮਾਰ ਉਸ ਨਾਲ ਮਾਰ ਕੁਟਾਈ ਕਰ ਰਿਹਾ ਹੈ । ਸ਼ਾਮ ਵਕਤ ਕਰੀਬ 3:30 ਵਜੇ ਮੁਕੇਸ਼ ਕੁਮਾਰ ਨੇ ਫੋਨ ਕਰਕੇ ਦੱਸਿਆ ਕਿ ਅਨੀਤਾ ਦੇਵੀ ਨੇ ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਅਨੀਤਾ ਦੇਵੀ ਨੇ ਮੁਕੇਸ਼ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਹੈ। ਹਾਜੀਪੁਰ ਪੁਲਸ ਵਿਖੇ ਇੱਛਿਆ ਦੇਵੀ ਦੇ ਬਿਆਨਾਂ 'ਤੇ ਜਵਾਈ ਮੁਕੇਸ਼ ਕੁਮਾਰ ਖਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।