ਸਾਂਝਾ ਅਧਿਆਪਕ ਮੋਰਚਾ ਨੇ ਸੂਬਾ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਕੀਤਾ ਰੋਸ ਪ੍ਰਦਰਸ਼ਨ
Thursday, Feb 12, 2026 - 02:49 PM (IST)
ਟਾਂਡਾ ਉੜਮੁੜ (ਪਰਮਜੀਤ ਮੋਮੀ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਪਦਉਨਤੀਆਂ ’ਚ ਟੈੱਟ ਪਾਸ ਕਰਨ ਦੀ ਸ਼ਰਤ ਲਾਉਣ ਅਤੇ ਸਾਰੇ ਅਧਿਆਪਕਾਂ ਤੇ ਜਬਰੀ ਟੈੱਟ ਦੀ ਸ਼ਰਤ ਲਗਾਉਣ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ. ਟੀ. ਯੂ. ਹੁਸ਼ਿਆਰਪੁਰ ਦੇ ਵਾਈਸ ਪ੍ਰਧਾਨ ਅਮਰ ਸਿੰਘ ਬਲਾਕ ਟਾਂਡਾ ਦੇ ਪ੍ਰਧਾਨ ਨਰਿੰਦਰ ਮੰਗਲ, ਸਰਬਜੀਤ ਸਿੰਘ,ਸਕੱਤਰ ਗੁਰਚਰਨ ਸਿੰਘ, ਖਜਾਨਚੀ ਦਵਿੰਦਰ ਸਿੰਘ ਅਤੇ ਅਧਿਆਪਕ ਜਥੇਬੰਦੀਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਸਿੱਖਿਆ ਵਿਭਾਗ ਵੱਲੋਂ ਮਿਤੀ 7 ਫਰਵਰੀ 2026 ਨੂੰ ਮਾਸਟਰ ਕਾਡਰ ਦੀਆ ਪਦਉਨਤੀਆਂ ਲਈ ਟੈੱਟ ਲਾਜ਼ਮੀ ਹੋਣ ਦਾ ਪੱਤਰ ਜਾਰੀ ਕਰਕੇ ਆਪਣੇ ਮਿਤੀ 14 ਸਤੰਬਰ 2017 ਨੂੰ ਟੈੱਟ ਤੋਂ ਛੋਟ ਸਬੰਧੀ ਜਾਰੀ ਪੱਤਰ ਨੂੰ ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ਼ ਦੇਣ 'ਚ ਜਾਣਬੁੱਝ ਕੇ ਅੜਿੱਕਾ ਪਾ ਰਹੇ CM ਮਾਨ: ਸੁਖਪਾਲ ਖਹਿਰਾ
ਜਿਸ ਦੇ ਵਿਰੋਧ ’ਚ ਸਾਂਝਾ ਅਧਿਆਪਕ ਮੋਰਚਾ ਨੇ ਜ਼ਿਲ੍ਹਾ ਪੱਧਰ ’ਤੇ ਨਵੇਂ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ ਹੈ। ਇਸ ਦੇ ਤਹਿਤ ਦੱਸਿਆ ਗਿਆ ਕਿ ਅੱਜ 11 ਫਰਵਰੀ ਨੂੰ ਮਿਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਠੀਕ ਸਾਢੇ 3 ਵਜੇ ਅਤੇ ਸਰਕਾਰ ਦੇ ਇਸ ਮਾਰੂ ਫ਼ੈਸਲੇ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਵਿੱਚ ਜੀ. ਟੀ. ਯੂ ਹੁਸ਼ਿਆਰਪੁਰ ਦੇ ਵਾਈਸ ਪ੍ਰਧਾਨ ਅਮਰ ਸਿੰਘ ਬਲਾਕ ਟਾਂਡਾ ਦੇ ਪ੍ਰਧਾਨ ਨਰਿੰਦਰ ਮੰਗਲ, ਸਰਬਜੀਤ ਸਿੰਘ,ਸਕੱਤਰ ਗੁਰਚਰਨ ਸਿੰਘ ਅਤੇ ਖਜਾਨਚੀ ਦਵਿੰਦਰ ਸਿੰਘ ਆਦਿ ਨੇ ਕਿਹਾ ਸਿੱਖਿਆ ਕ੍ਰਾਂਤੀ ਦੇ ਨਾਅਰੇ ਹੇਠ ਬਣੀ 'ਆਪ' ਸਰਕਾਰ ਸੁਪਰੀਮ ਕੋਰਟ ਦੀ ਆੜ ਹੇਠ ਪਹਿਲਾਂ ਹੀ ਅਧਿਆਪਕਾਂ ਤੋਂ ਸੱਖਣੇ ਸਰਕਾਰੀ ਸਕੂਲਾਂ ’ਚ ਸਟਾਫ਼ ਦੀ ਹੋਰ ਗਿਣਤੀ ਘਟਾਉਣ ਦੀਆਂ ਗੋਂਦਾਂ ਗੁੰਦ ਰਹੀ ਹੈ।
ਇਹ ਵੀ ਪੜ੍ਹੋ: ਗੁਰੂਘਰਾਂ 'ਚ ਅਚਾਨਕ ਹੋ ਗਈ ਅਨਾਊਂਸਮੈਂਟ! ਧਿਆਨ ਦੇਣ ਪੰਜਾਬੀ, ਅਗਲੇ 10 ਦਿਨਾਂ ਤੱਕ...
ਸਰਕਾਰ ਦੇ ਇਸ ਫ਼ੈਸਲੇ ਦਾ ਸੂਬੇ ਦੇ ਅਧਿਆਪਕ 22 ਫਰਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕਾ ਆਨੰਦਪੁਰ ਸਾਹਿਬ ’ਚ ਵਿਸ਼ਾਲ ਮੁਜ਼ਾਹਰਾ ਕਰਕੇ ਡਟਵਾਂ ਵਿਰੋਧ ਕਰਨਗੇ। ਇਸ ਮੌਕੇ ਆਗੂਆਂ ਨੇ ਸਮੂਹ ਅਧਿਆਪਕ ਨੂੰ ਇਸ ਹਮਲੇ ਖਿਲਾਫ਼ ਸਾਂਝੇ ਸੰਘਰਸ਼ ’ਚ ਸ਼ਾਮਲ ਹੋਣ ਅਤੇ ਸਰਕਾਰ ਦੇ ਹੱਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਅੱਜ ਬਲਾਕ ਟਾਂਡਾ ਦੀ ਸਰਕਾਰ ਖਿਲਾਫ਼ ਇਸ ਹੰਗਮੀ ਮੀਟਿੰਗ ਵਿੱਚ ਸੋਹਣ ਸਿੰਘ ਨੰਗਲ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਦਲਜੀਤ ਸਿੰਘ, ਦਵਿੰਦਰਜੀਤ ਕੌਰ, ਹਰੀਸ਼, ਮੈਡਮ ਸੀਤਲ ਕੌਰ,ਮੈਡਮ ਸ਼ਾਲੂ, ਅਮਰਜੀਤ, ਮੈਡਮ ਸਤਿੰਦਰ, ਪਰਮਜੀਤ, ਮੈਡਮ ਸ਼ਕੁੰਤਲਾ, ਮੈਡਮ ਅਮਨਦੀਪ ਚੀਮਾ, ਮੀਨੂ ਮੈਡਮ ਪ੍ਰਭਜੋਤ ਆਦਿ ਸ਼ਾਮਲ ਹੋਏ।
ਇਹ ਵੀ ਪੜ੍ਹੋ: Punjab: ਕੁੜੀ ਦਾ ਬੇਰਹਿਮੀ ਨਾਲ ਕਤਲ! ਹੋਟਲ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼, ਜਬਰ-ਜ਼ਿਨਾਹ ਦਾ ਖ਼ਦਸ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
