ਲੈਬਾਰਟਰੀ ਖੁੱਲ੍ਹੀ ਤੇ ਸਿਵਲ ਸਰਜਨ ਨੇ ਕੀਤਾ ਹਸਪਤਾਲ ਦਾ ਦੌਰਾ

Wednesday, Jan 31, 2018 - 10:42 AM (IST)

ਲੈਬਾਰਟਰੀ ਖੁੱਲ੍ਹੀ ਤੇ ਸਿਵਲ ਸਰਜਨ ਨੇ ਕੀਤਾ ਹਸਪਤਾਲ ਦਾ ਦੌਰਾ


ਗੁਰੂਹਰਸਹਾਏ (ਆਵਲਾ) - ਸਿਵਲ ਹਸਪਤਾਲ ਗੁਰੂਹਰਸਹਾਏ 'ਚ ਬੰਦ ਪਈ ਲੈਬਾਰਟਰੀ ਦੀ ਖਬਰ 30 ਜਨਵਰੀ ਨੂੰ 'ਜਗ ਬਾਣੀ' 'ਚ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਸਬੰਧੀ ਲੈਬ. ਟੈਕਨੀਸ਼ੀਅਨਾਂ ਨੇ ਕਿਹਾ ਕਿ ਸੀ ਕਿ ਸਾਡੀ ਡਿਊਟੀ ਐੱਸ. ਐੱਮ. ਓ. ਨੇ ਪਲਸ ਪੋਲੀਓ ਮੁਹਿੰਮ 'ਚ ਲਾਈ ਹੈ ਤੇ ਲੈਬਾਰਟਰੀ ਤਿੰਨ ਦਿਨ ਬੰਦ ਰਹੇਗੀ। ਜਦ ਪੱਤਰਕਾਰਾਂ ਨੇ ਹਸਪਤਾਲ ਦਾ ਦੌਰਾ ਕੀਤਾ ਤਾਂ ਪਤਾ ਲੱਗਾ ਕਿ ਲੈਬ. ਬੰਦ ਹੋਣ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮਰੀਜ਼ਾਂ ਨੂੰ ਮਹਿੰਗੇ ਰੇਟਾਂ 'ਚ ਬਾਹਰੋਂ ਟੈਸਟ ਕਰਵਾਉਣੇ ਪੈ ਰਹੇ ਹਨ ਪਰ ਖਬਰ ਪ੍ਰਕਾਸ਼ਿਤ ਹੋਣ ਉਪਰੰਤ ਅੱਜ ਸਵੇਰੇ ਲੈਬਾਰਟਰੀ ਖੋਲ੍ਹ ਦਿੱਤੀ ਗਈ ਤੇ ਫਿਰੋਜ਼ਪੁਰ ਦੇ ਸਿਵਲ ਸਰਜਨ ਡਾਕਟਰ ਗੁਰਮਿੰਦਰ ਸਿੰਘ ਵੱਲੋਂ ਹਸਪਤਾਲ ਦਾ ਦੌਰਾ ਵੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ 'ਚ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News