ਹਸਪਤਾਲ ’ਚੋਂ ਸਾਮਾਨ ਚੋਰੀ

08/29/2018 5:05:38 AM

ਪੱਟੀ,   (ਪਾਠਕ)-  ਪੱਟੀ ਦੀ ਗੁਰੂ ਨਾਨਕ ਕਾਲੋਨੀ ਵਿਖੇ ਚੋਰਾਂ ਨੇ ਇਕ ਹਸਪਤਾਲ ’ਚ ਦਾਖਲ ਹੋ ਕੇ ਚੋਰੀ ਦੀ ਵਾਰਤਾਦ ਨੂੰ ਅੰਜਾਮ ਦਿੱਤਾ। ਜਾਣਕਾਰੀ ਦਿੰਦੇ ਹੋਏ ਸੁਰੇਸ਼ ਗੋਇਲ ਨੇ ਦੱਸਿਆ ਕਿ ਗੋਇਲ ਫਿਜੀਓਥੈਰੇਪੀ ਹਸਪਤਾਲ ਵਿਖੇ  ਚੋਰ ਬੀਤੀ ਰਾਤ ਇਕ ਇਨਵਰਟਰ, ਸਿਲੰਡਰ ਅਤੇ ਅੰਦਰ ਲੱਗੀਆਂ ਟੂਟੀਆ ਲਾਹ ਕੇ ਲੈ ਗਏ। ਇਸ  ਮੌਕੇ ਪੁੱਜੇ ਏ. ਐੱਸ. ਆਈ. ਸੰਤੋਖ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


Related News