ਮਿਲਟਰੀ ਬੇਸ ਤੋਂ ਹਜ਼ਾਰਾਂ ਗੋਲੇ, ਗੋਲੀਆਂ ਤੇ 37 ਮਿਜ਼ਾਈਲਾਂ ਚੋਰੀ
Wednesday, May 01, 2024 - 12:01 PM (IST)
ਬੋਗੋਟਾ (ਏਜੰਸੀ) : ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੇ ਦੋ ਫੌਜੀ ਠਿਕਾਣਿਆਂ ਤੋਂ ਹਜ਼ਾਰਾਂ ਗੋਲੇ (ਗਰਨੇਡ) ਅਤੇ ਗੋਲੀਆਂ ਚੋਰੀ ਹੋ ਗਈਆਂ ਹਨ। ਪੈਟਰੋ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਫੌਜ ਨੇ ਇਸ ਮਹੀਨੇ ਨਿਰੀਖਣ ਕੀਤਾ ਅਤੇ ਪਾਇਆ ਕਿ ਫੌਜੀ ਠਿਕਾਣਿਆਂ ਤੋਂ ਹਜ਼ਾਰਾਂ ਗੋਲੀਆਂ, ਹਜ਼ਾਰਾਂ ਗੋਲੇ ਅਤੇ 37 ਐਂਟੀ-ਆਰਟੀਲਰੀ ਮਿਜ਼ਾਈਲਾਂ ਚੋਰੀ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਫੌਜੀ ਠਿਕਾਣਾ ਦੇਸ਼ ਦੇ ਮੱਧ ਹਿੱਸੇ ਵਿੱਚ ਸਥਿਤ ਹੈ ਜਦੋਂ ਕਿ ਦੂਜਾ ਕੈਰੇਬੀਅਨ ਤੱਟ ਨੇੜੇ ਸਥਿਤ ਹੈ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਦਾ ਨਵਾਂ ਕਦਮ, ਤੀਜੇ ਜਹਾਜ਼ ਕੈਰੀਅਰ ਦਾ ਸਮੁੰਦਰੀ ਪ੍ਰੀਖਣ ਕੀਤਾ ਸ਼ੁਰੂ
ਰਾਸ਼ਟਰਪਤੀ ਨੇ ਕਿਹਾ ਕਿ ਗੋਲਾ ਬਾਰੂਦ ਕੋਲੰਬੀਆ ਦੇ ਵਿਦਰੋਹੀ ਸੰਗਠਨਾਂ ਦੇ ਹੱਥਾਂ ਵਿੱਚ ਪੈ ਗਿਆ ਹੈ ਜਾਂ ਗੈਰ-ਕਾਨੂੰਨੀ ਤੌਰ 'ਤੇ ਹੈਤੀ ਵਿਦਰੋਹੀਆਂ ਸਮੇਤ ਦੂਜੇ ਦੇਸ਼ਾਂ ਦੇ ਅਪਰਾਧਿਕ ਸਮੂਹਾਂ ਨੂੰ ਵੇਚਿਆ ਗਿਆ ਹੈ। ਉਨ੍ਹਾਂ ਕਿਹਾ, "ਗੁੰਮ ਹੋਈਆਂ ਵਸਤੂਆਂ ਦੇ ਸਬੰਧ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਹਥਿਆਰਬੰਦ ਬਲਾਂ ਵਿੱਚ ਅਜਿਹੇ ਲੋਕਾਂ ਦੇ ਨੈੱਟਵਰਕ ਹਨ ਜੋ ਹਥਿਆਰਾਂ ਦੀ ਗੈਰ-ਕਾਨੂੰਨੀ ਖਰੀਦ ਅਤੇ ਵਿਕਰੀ ਵਿੱਚ ਸ਼ਾਮਲ ਹਨ।" ਰਾਸ਼ਟਰਪਤੀ ਨੇ ਕਿਹਾ ਕਿ ਹਥਿਆਰਬੰਦ ਬਲਾੰ ਨੂੰ ਕਿਸੇ ਵੀ ਅਪਰਾਧਿਕ ਸੰਗਠਨ ਤੋਂ ਦੂਰ ਰੱਖਣ ਲਈ ਮਿਲਟਰੀ ਅੱਡਿਆਂ ਦਾ ਨਿਰੀਖਣ ਜਾਰੀ ਰਹੇਗਾ। ਫੌਜੀ ਠਿਕਾਣਿਆਂ ਦਾ ਨਿਰੀਖਣ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਕੋਲੰਬੀਆ ਨੇ ਦੇਸ਼ ਦੇ ਦੱਖਣ-ਪੱਛਮ 'ਚ ਬਾਗੀ ਸੰਗਠਨ 'ਫਾਰਕ-ਈਐੱਮਸੀ' ਵਿਰੁੱਧ ਲੜਾਈ ਮੁੜ ਸ਼ੁਰੂ ਕਰ ਦਿੱਤੀ ਹੈ। 2016 ਵਿੱਚ 'ਰਿਵੋਲਿਊਸ਼ਨਰੀ ਆਰਮਡ ਫੋਰਸਿਜ਼ ਆਫ ਕੋਲੰਬੀਆ' ਅਤੇ ਸਰਕਾਰ ਵਿਚਕਾਰ ਸ਼ਾਂਤੀ ਸਮਝੌਤੇ 'ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਇਸ ਵਿਦਰੋਹੀ ਸੰਗਠਨ ਤੋਂ ਵੱਖ ਹੋ ਕੇ 'FARC-EMC' ਬਣਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।