ਟਾਂਡਾ ਵਿਖੇ ਅੱਗ ਲੱਗਣ ਕਾਰਨ ਗੁੱਜਰਾਂ ਦਾ ਕੁੱਲ ਸੜਿਆ, ਨਕਦੀ, ਘਰੇਲੂ ਸਾਮਾਨ ਸੜਨ ਸਣੇ ਕਈ ਪਸ਼ੂ ਝੁਲਸੇ
Friday, Apr 26, 2024 - 04:29 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)- ਚੌਲਾਂਗ ਟੋਲ ਪਲਾਜ਼ਾ ਨੇੜੇ ਪੈਂਦੇ ਪਿੰਡ ਚਕ ਸ਼ਕੂਰ ਵਿੱਚ ਅੱਜ ਦੁਪਹਿਰ ਸਮੇਂ ਗੁਜਰਾਂ ਦੇ ਇਕ ਕੁੱਲ ਨੂੰ ਅੱਗ ਲੱਗ ਗਈ। ਨਾ ਮਾਲੂਮ ਕਾਰਨਾਂ ਕਰਕੇ ਲੱਗੀ ਅੱਗ ਨਹੀਂ ਵੇਖਦੇ ਹੀ ਵੇਖਦੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਪਲਾਂ ਵਿੱਚ ਹੀ ਗੁੱਜਰਾਂ ਵੱਲੋਂ ਬਣਾਇਆ ਗਿਆ ਕੁੱਲ ਸਾੜ ਕੇ ਸੁਆਹ ਕਰ ਦਿੱਤਾ। ਇਸ ਸਬੰਧੀ ਇਸ ਅਗਜਨੀ ਦੀ ਘਟਨਾ ਦਾ ਸ਼ਿਕਾਰ ਹੋਏ ਪੀੜਤ ਰੋਸ਼ਨਦੀਨ ਪੁੱਤਰ ਸਰਾਇਲ ਮੁਹੰਮਦ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਲੱਗੀ ਅੱਗ ਕਾਰਨ ਕੁਲ ਅੰਦਰ ਪਏ ਉਨ੍ਹਾਂ ਦੇ 50 ਹਜ਼ਾਰ ਰੁਪਏ ਦੀ ਨਕਦੀ, ਘਰ ਦਾ ਸਾਰਾ ਸਾਮਾਨ ਕੱਪੜੇ, ਸੱਤ ਮੱਝਾ, ਗਊਆਂ ਅਤੇ ਹੋਰ ਪਸ਼ੂ ਝੁਲਸ ਗਏ।
ਪੀੜਤ ਰੋਸ਼ਨਦੀਨ ਨੇ ਹੋਰ ਦੱਸਿਆ ਝੁਲਸੇ ਹੋਏ ਪਸ਼ੂਆਂ ਤੋਂ ਕੁਝ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਇਸ ਅਗਜਨੀ ਦੀ ਘਟਨਾ ਸਬੰਧੀ ਸੂਚਨਾ ਪ੍ਰਾਪਤ ਹੋਣ ਤੇ ਟਾਂਡਾ ਅਤੇ ਦਸੂਹਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਤਕ ਅੱਗ ਨੇ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਸੀ। ਇਸ ਸਬੰਧੀ ਸੂਚਨਾ ਪ੍ਰਾਪਤ ਹੋਣ 'ਤੇ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ ਲੱਗਣ ਦੇ ਕਾਰਨਾ ਦੀ ਜਾਂਚ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਲੰਧਰ ਦੇ ਪਠਾਨਕੋਟ ਚੌਂਕ 'ਤੇ ਵੱਡਾ ਹਾਦਸਾ, ਟੈਂਕਰ ਨੇ ਭੰਨ 'ਤੀਆਂ ਲਗਜ਼ਰੀ ਗੱਡੀਆਂ, ਮਚਿਆ ਚੀਕ-ਚਿਹਾੜਾ
ਇਸ ਅਗਜਨੀ ਦੀ ਘਟਨਾ ਵਿੱਚ ਆਪਣਾ ਸਭ ਕੁਝ ਗਵਾ ਚੁੱਕੇ ਪੀੜਤ ਰੋਸ਼ਨਦੀਨ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਉਧਰ ਦੂਜੇ ਪਾਸੇ ਸਮਾਧ ਬਾਬਾ ਲੱਖ ਦਾਤਾ ਨਜ਼ਦੀਕ ਅੱਜ ਦੁਪਹਿਰ ਸਮੇਂ ਕੱਪੜਿਆਂ ਦੇ ਇਕ ਮਸ਼ਹੂਰ ਸ਼ੋਅਰੂਮ ਦੇ ਉੱਪਰਲੇ ਗੁਦਾਮ ਵਿੱਚ ਅਗਿਆਤਕਾਰ ਨਾ ਕਰਕੇ ਅੱਗ ਲੱਗ ਗਈ ਗਨੀਮਤ ਰਹੀ ਕਿ ਸਮਾਂ ਰਹਿੰਦਿਆਂ ਹੀ ਅੱਗ ਦੇ ਭਿਆਨਕ ਰੂਪ ਧਾਰਨ ਕਰਨ ਤੋਂ ਪਹਿਲਾਂ ਕਾਬੂ ਪਾ ਲਿਆ, ਜਿਸ ਕਾਰਨ ਕੋਈ ਜ਼ਿਆਦਾ ਨੁਕਸਾਨ ਹੋਣ ਦਾ ਸਮਚਾਰ ਨਹੀਂ ਹੈ। ਨੇੜਲੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ।
ਇਹ ਵੀ ਪੜ੍ਹੋ- ਜ਼ੀਰਕਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼, ਵੇਖ ਹੈਰਾਨ ਰਹਿ ਗਏ ਸਭ
ਇਹ ਵੀ ਪੜ੍ਹੋ-ਪੋਸਟਰ ਵਾਇਰਲ ਹੋਣ ਮਗਰੋਂ ਸਾਬਕਾ CM ਚੰਨੀ ਨੇ ਤੋੜੀ ਚੁੱਪੀ, ਕਿਹਾ-ਪੋਸਟਰ ਪ੍ਰਚਾਰ ਚੌਧਰੀ ਪਰਿਵਾਰ ਦੀ ਸਾਜ਼ਿਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8