ਭਗੌੜੇ ਪਤੀ ਨੇ ਪਤਨੀ ਤੇ ਧੀ ਨੂੰ ਮਾਰੀਆਂ ਗੋਲੀਆਂ, ਧੀ ਦੀ ਮੌਤ (ਵੀਡੀਓ)

03/22/2019 5:44:03 PM

ਹੁਸ਼ਿਆਰਪੁਰ (ਅਮਰੀਕ)—ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ਕੰਰ ਦੇ ਪਿੰਡ ਬਸਤੀ ਸੋਸਿਆ 'ਚ ਇਕ ਮੇਜਰ ਨਾਂ ਦੇ ਵਿਅਕਤੀ ਵਲੋਂ ਆਪਣੀ ਪਤਨੀ ਤੇ ਧੀ 'ਤੇ ਅੰਨ੍ਹੇਵਾਹ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮੇਜਰ ਆਪਣੀ ਪਤਨੀ 'ਤੇ ਸ਼ੱਕ ਕਰਦਾ ਸੀ ਜਿਸ ਕਾਰਨ ਦੋਹਾਂ ਵਿਚਾਲੇ ਝਗੜਾ ਹੋ ਗਿਆ ਤੇ ਗੱਲ ਇਥੋਂ ਤੱਕ ਵੱਧ ਗਈ ਕਿ ਦੋਸ਼ੀ ਨੇ ਪਤਨੀ ਤੇ ਆਪਣੀ ਧੀ 'ਤੇ ਗੋਲੀਆਂ ਚਲਾ ਦਿੱਤੀਆਂ,ਜਿਸ ਦੌਰਾਨ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡੀ. ਐੱਸ.ਪੀ. ਸਤੀਸ਼ ਕੁਮਾਰ ਨੇ ਦੱਸਿਆ ਕਿ ਮੇਜਰ 'ਤੇ ਪਹਿਲਾਂ ਵੀ 7 ਮੁਕੱਦਮੇ ਦਰਜ ਹਨ ਤੇ ਪੇਸ਼ੀ ਦੌਰਾਨ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ।

ਜਾਣਕਾਰੀ ਮੁਤਾਬਕ ਦੋਸ਼ੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।


Shyna

Content Editor

Related News