ਲਾਲੀ ਬਾਜਵਾ ਦੀ ਅਗਵਾਈ ’ਚ ਭਾਰਜ ਤੇ ਸੰਤਵੀਰ ਸਨਮਾਨਤ

Saturday, Apr 13, 2019 - 04:00 AM (IST)

ਲਾਲੀ ਬਾਜਵਾ ਦੀ ਅਗਵਾਈ ’ਚ ਭਾਰਜ ਤੇ ਸੰਤਵੀਰ ਸਨਮਾਨਤ
ਹੁਸ਼ਿਆਰਪੁਰ (ਘੁੰਮਣ)-ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਤਿੰਦਰ ਸਿੰਘ ਲਾਲੀ ਬਾਜਵਾ ਦੀ ਅਗਵਾਈ ਵਿਚ ਅਕਾਲੀ ਦਲ ਵੱਲੋਂ ਨਵ-ਨਿਯੁਕਤ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਰਣਧੀਰ ਸਿੰਘ ਭਾਰਜ ਅਤੇ ਸੰਤਵੀਰ ਬਾਜਵਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਲਾਲੀ ਬਾਜਵਾ ਨੇ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਉਹ ਪਾਰਟੀ ਹੈ ਜਿਹਡ਼ੀ ਆਪਣੇ ਹਰ ਮਿਹਨਤੀ ਵਰਕਰ ਨੂੰ ਮਾਣ-ਸਨਮਾਨ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਉਂਦੀ ਹੈ। ਬਾਜਵਾ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਨਿਯੁਕਤੀ ਨਾਲ ਯੂਥ ਅਕਾਲੀ ਦਲ ਬਹੁਤ ਮਜ਼ਬੂਤ ਹੋਇਆ ਤੇ ਨੌਜਵਾਨਾਂ ਵਿਚ ਇਸ ਨਿਯੁਕਤੀ ਨੂੰ ਲੈ ਕੇ ਬਹੁਤ ਉਤਸ਼ਾਹ ਪੈਦਾ ਹੋਇਆ। ਭਾਰਜ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਪਾਰਟੀ ਨੇ ਉਨ੍ਹਾਂ ਨੂੰ ਦਿੱਤੀ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕ ਸਭਾ ਚੋਣਾਂ ’ਚ ਯੂਥ ਅਕਾਲੀ ਦਲ ਪੂਰਾ ਸਰਗਰਮ ਹੋ ਕੇ ਮੋਦੀ ਦੀ ਦੁਬਾਰਾ ਸਰਕਾਰ ਬਣਾਉਣ ’ਚ ਅਹਿਮ ਰੋਲ ਅਦਾ ਕਰੇਗਾ। ਭਾਰਜ ਤੇ ਸੰਤਵੀਰ ਨੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਸਮੇਂ ਹਰਜੀਤ ਸਿੰਘ ਮਠਾਰੂ, ਬਲਰਾਜ ਸਿੰਘ ਚੌਹਾਨ, ਸੁਖਜਿੰਦਰ ਸਿੰਘ ਔਜਲਾ, ਅਜਮੇਰ ਸਹੋਤਾ, ਪੁਨੀਤ ਇੰਦਰ ਕੰਗ, ਜੱਗੀ ਕੰਗ, ਮਨਦੀਪ ਅਸਲਪੁਰ, ਕੁਲਦੀਪ ਸਿੰਘ ਬੱਬੂ ਬਜਵਾਡ਼ਾ, ਪ੍ਰਭਪਾਲ ਬਾਜਵਾ, ਗੁਰਪਾਲ ਲਾਚੋਵਾਲ, ਰਾਜਾ ਸਿਕਰੀ, ਇੰਦਰਜੀਤ ਕੰਗ, ਗੁਰਪ੍ਰੀਤ ਕੋਹਲੀ, ਜੁਪਿੰਦਰ ਪਾਲ ਸਿੰਘ, ਜਸਪਾਲ ਸਿੰਘ ਕੋਹਲੀ, ਪਰਮਜੀਤ ਕਲਯਾਨ, ਰਵਿੰਦਰਪਾਲ ਸਿੰਘ ਮਿੰਟੂ, ਸਤਵਿੰਦਰ ਵਾਲਿਆ ਆਦਿ ਵੀ ਹਾਜ਼ਰ ਸਨ।

Related News