ਸੇਂਟ ਸੋਲਜਰ ਦੇ ਵਿਦਿਆਰਥੀਆਂ ਮਨਾਇਆ ਯੈਲੋ ਡੇਅ

Thursday, Apr 11, 2019 - 04:34 AM (IST)

ਸੇਂਟ ਸੋਲਜਰ ਦੇ ਵਿਦਿਆਰਥੀਆਂ ਮਨਾਇਆ ਯੈਲੋ ਡੇਅ
ਹੁਸ਼ਿਆਰਪੁਰ (ਜਸਵਿੰਦਰਜੀਤ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਹਿਲਪੁਰ ’ਚ ਯੈਲੋ ਡੇਅ ਮਨਾਇਆ ਗਿਆ। ਪ੍ਰਿੰ. ਸੁਖਜਿੰਦਰ ਕੌਰ ਦੀ ਅਗਵਾਈ ’ਚ ਮਨਾਏ ਗਏ ਇਸ ਦਿਹਾਡ਼ੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੀਲੇ ਰੰਗ ਦੇ ਮਹੱਤਵ ਸਬੰਧੀ ਜਾਣਕਾਰੀ ਦੇਣਾ ਸੀ। ਇਸ ਦਿਨ ਦੀ ਖਾਸ ਗੱਲ ਇਹ ਰਹੀ ਕਿ ਸਾਰੇ ਵਿਦਿਆਰਥੀ ਤੇ ਅਧਿਆਪਕ ਪੀਲੇ ਰੰਗ ਦੇ ਕੱਪਡ਼ੇ ਪਹਿਨ ਕੇ ਸਕੂਲ ਪੁੱਜੇ ਸਨ। ਇਸ ਮੌਕੇ ਸਕੂਲ ਪ੍ਰਿੰ. ਸੁਖਜਿੰਦਰ ਕੌਰ ਨੇ ਦੱਸਿਆ ਕਿ ਪੀਲਾ ਰੰਗ ਖੁਸ਼ੀ ਦਾ ਪ੍ਰਤੀਕ ਹੈ। ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਲਈ ਵਿਸਾਖੀ ਦਾ ਤਿਉਹਾਰ ਬਹੁਤ ਮਹੱਤਵ ਰੱਖਦਾ ਹੈ। 1699 ਈ. ਨੂੰ ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਵਿਸਾਖੀ ਤੱਕ ਕਣਕ ਦੀ ਫ਼ਸਲ ਵੀ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸੇ ਲਈ ਲੋਕਾਂ ’ਚ ਇਕ ਅਲੱਗ ਹੀ ਉਤਸ਼ਾਹ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੀ ਵਧਾਈ ਦਿੰਦੇ ਹੋਏ ਸਾਰੇ ਤਿਉਹਾਰ ਮਿਲ ਕੇ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ’ਚ ਅਧਿਆਪਿਕਾ ਮਨਿੰਦਰ ਕੌਰ, ਮਿਸ ਮੀਰਾ, ਰੇਨੂ ਸ਼ਰਮਾ, ਮੰਜੂ, ਰੋਜ਼ੀ, ਮਿਸ ਰੇਨੂ ਅਤੇ ਮਿਸ ਗਗਨ ਵੀ ਹਾਜ਼ਰ ਸਨ। ਫੋਟੋ

Related News