ਅੰਬੇਡਕਰ ਜੈਅੰਤੀ ’ਤੇ ਮਾਹਿਲਪੁਰ ਵਿਖੇ ਚੇਤਨਾ ਮਾਰਚ ਕੱਢਣ ਸਬੰਧੀ ਮੀਟਿੰਗ

Friday, Mar 29, 2019 - 04:51 AM (IST)

ਅੰਬੇਡਕਰ ਜੈਅੰਤੀ ’ਤੇ ਮਾਹਿਲਪੁਰ ਵਿਖੇ ਚੇਤਨਾ ਮਾਰਚ ਕੱਢਣ ਸਬੰਧੀ ਮੀਟਿੰਗ
ਹੁਸ਼ਿਆਰਪੁਰ (ਮੁੱਗੋਵਾਲ)-ਅੰਬੇਡਕਰ ਜੈਅੰਤੀ ’ਤੇ ਮਾਹਿਲਪੁਰ ਵਿਖੇ ਚੇਤਨਾ ਮਾਰਚ ਕੱਢਣ ਦੇ ਸਬੰਧ ਵਿਚ ਜੈ ਭੀਮ ਕਾਰਵਾਂ ਚੈਰੀਟੇਬਲ ਸੋਸਾਇਟੀ (ਰਜਿ.) ਮਾਹਿਲਪੁਰ ਦੀ ਵਿਸ਼ੇਸ਼ ਮੀਟਿੰਗ ਨਿਰਵਾਣੁ ਕੁਟੀਆ ਵਿਖੇ ਹੋਈ। ਜਿਸ ਵਿਚ ਸੰਸਥਾ ਦੀ ਪ੍ਰਧਾਨ ਨਿਰਮਲ ਕੌਰ ਬੋਧ, ਮਾਸਟਰ ਜੈ ਰਾਮ ਬੋਧ, ਜਗਤਾਰ ਸਿੰਘ, ਗਿਆਨ ਚੰਦ ਬੋਧ, ਰਾਜਿੰਦਰ ਰਾਣਾ, ਸੀਮਾ ਰਾਣੀ, ਬਲਵਿੰਦਰ ਮਰਵਾਹਾ ਪ੍ਰਧਾਨ ਭਗਵਾਨ ਵਾਲਮੀਕਿ ਰਕਸ਼ਾ ਸੰਮਤੀ, ਰਾਕੇਸ਼ ਕੁਮਾਰ ਮਰਵਾਹਾ ਪ੍ਰਧਾਨ ਵਾਲਮੀਕਿ ਮੰਦਰ ਸਭਾ, ਰਾਮ ਲੁਭਾਇਆ, ਜਸਵੰਤ ਸਿੰਘ ਭਾਰਟਾ ਆਦਿ ਵਿਅਕਤੀ ਹਾਜ਼ਰ ਹੋਏ। ਇਸ ਮੌਕੇ 14 ਅਪ੍ਰੈਲ ਨੂੰ ਅੰਬੇਡਕਰ ਜੈਅੰਤੀ ’ਤੇ ਮਾਹਿਲਪੁਰ ਵਿਖੇ ਵਿਸ਼ਾਲ ਚੇਤਨਾ ਮਾਰਚ ਕੱਢਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਸੰਸਥਾ ਦੀ ਪ੍ਰਧਾਨ ਨਿਰਮਲ ਕੌਰ ਬੋਧ ਅਤੇ ਸੀਮਾ ਰਾਣੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅੰਬੇਡਕਰ ਜੈਅੰਤੀ ’ਤੇ 14 ਅਪ੍ਰੈਲ ਨੂੰ ਕੱਢਿਆ ਜਾ ਰਿਹਾ ਚੇਤਨਾ ਮਾਰਚ ਬੀ.ਡੀ.ਓ. ਕਾਲੋਨੀ ਮਾਹਿਲਪੁਰ ਤੋਂ ਠੀਕ 2 ਵਜੇ ਸ਼ੁਰੂ ਹੋਵੇਗਾ। ਸਾਰੇ ਸ਼ਹਿਰ ਵਿਚੋਂ ਗੁਜ਼ਰਦਾ ਬਾਬਾ ਸਾਹਿਬ ਦੇ ਮਿਸ਼ਨ ਦਾ ਸੁਨੇਹਾ ਦਿੰਦਾ ਇਹ ਚੇਤਨਾ ਮਾਰਚ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਸਮਾਪਤ ਹੋਵੇਗਾ। ਇੱਥੇ ਅੰਬੇਡਕਰੀ ਵਿਦਵਾਨ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ ’ਤੇ ਚਾਨਣਾ ਪਾਉਣਗੇ। ਇਸ ਜਗ੍ਹਾ ’ਤੇ ਖਾਣ੍ਯ –ਪੀਣ ਦਾ ਉਚਿਤ ਪ੍ਰਬੰਧ ਹੋਵੇਗਾ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਅਸਥਾਨਾਂ ’ਤੇ ਬਾਬਾ ਸਾਹਿਬ ਦੇ ਉਪਾਸ਼ਕ ਫਰੂਟ ਅਤੇ ਖਾਣ–ਪੀਣ ਦਾ ਹੋਰ ਸਾਮਾਨ ਵੰਡਣਗੇ। ਇਸ ਮੀਟਿੰਗ ਵਿਚ ਬਾਬਾ ਸਾਹਿਬ ਦੇ ਮਿਸ਼ਨ ’ਤੇ ਕੰਮ ਕਰ ਰਹੇ ਸਾਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ।

Related News