ਵਿਕਲਾਂਗ ਕੈਂਪ ’ਚ 300 ਮਰੀਜ਼ਾਂ ਨੂੰ ਕੀਤਾ ਚੈੱਕ
Friday, Feb 01, 2019 - 09:19 AM (IST)

ਹੁਸ਼ਿਆਰਪੁਰ (ਝਾਵਰ)-ਰੀਅਲ ਵੈੱਲਫ਼ੇਅਰ ਕਲੱਬ ਵੱਲੋਂ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਵਿਕਲਾਂਗ ਵਿਅਕਤੀਆਂ ਦੀ ਮਦਦ ਲਈ ਇਕ ਵਿਸ਼ੇਸ਼ ਮੈਡੀਕਲ ਕੈਂਪ ਲੰਗਰ ਹਾਲ ਦਸੂਹਾ ਵਿਖੇ ਨਗਰ ਕੌਂਸਲ ਪ੍ਰਧਾਨ ਡਾ. ਹਰਸਿਮਰਤ ਸਿੰਘ ਸਾਹੀ ਤੇ ਕਲੱਬ ਪ੍ਰਧਾਨ ਰਿਪਾ ਸ਼ਰਮਾ ਦੀ ਅਗਵਾਈ ਹੇਠ ਲਾਇਆ ਗਿਆ। ਕਲੱਬ ਦੇ ਚੇਅਰਮੈਨ ਪ੍ਰੋ. ਪਵਨ ਪਲਟਾ ਨੇ ਦੱਸਿਆ ਕਿ ਇਸ ਕੈਂਪ ’ਚ ਡਾਕਟਰਾਂ ਵੱਲੋਂ ਲਗਭਗ 300 ਵਿਕਲਾਂਗ ਵਿਅਕਤੀਆਂ ਨੂੰ ਚੈੱਕ ਕੀਤਾ ਤੇ ਇਨ੍ਹਾਂ ਨੂੰ ਵੀਲ੍ਹ ਚੇਅਰ, ਕੰਨਾਂ ਦੀਆਂ ਮਸ਼ੀਨਾਂ ਤੇ ਹੋਰ ਵਿਕਲਾਂਗ ਅੰਗ ਦਿੱਤੇ ਜਾਣਗੇ। ਇਸ ਮੌਕੇ ਪ੍ਰਿੰ. ਬਲਕੀਸ਼ ਰਾਜ, ਸੰਜੀਵ ਮਿਨਹਾਸ, ਮੁਕੇਸ਼ ਗੌਤਮ, ਮਨੂ ਖੁੱਲਰ ਆਦਿ ਹਾਜ਼ਰ ਸਨ। ਵਿਕਲਾਂਗ ਕੈਂਪ ਦੌਰਾਨ ਅਧਿਕਾਰੀ, ਡਾਕਟਰ ਤੇ ਹੋਰ।