ਹਾਈਟੈੱਕ ਹੋਣਗੀਆਂ ਪੰਜਾਬ ਦੀਆਂ ਜੇਲਾਂ, ਲੱਗਣਗੇ ਸੈਂਸਰ ਤੇ ਹਾਈ ਵਿਜ਼ੀਬਿਲਟੀ ਕੈਮਰੇ

Wednesday, Mar 24, 2021 - 10:02 PM (IST)

ਫਿਰੋਜ਼ਪੁਰ (ਕੁਮਾਰ)– ਪੰਜਾਬ ਦੀਆਂ ਜੇਲਾਂ ਵਿਚ ਸੁਰੱਖਿਆ ਹੋਰ ਪੁਖ਼ਤਾ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਜੇਲਾਂ ਅੰਦਰ ਤੇ ਬਾਹਰ ਹਾਈ ਵਿਜ਼ੀਬਿਲਟੀ ਕੈਮਰੇ ਲਗਾਏ ਜਾਣਗੇ। ਇਨ੍ਹਾਂ ਦੀ ਮਾਨੀਟਰਿੰਗ ਹੈੱਡ ਕੁਆਰਟਰ ’ਤੇ ਹੋਵੇਗੀ। ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਨਿਵਾਸ ’ਤੇ ‘ਜਗ ਬਾਣੀ’ ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਇਨ੍ਹਾਂ ਕੈਮਰਿਆਂ ’ਚ ਜੇਲ ਦੇ ਅੰਦਰ ਤੇ ਬਾਹਰ ਦੀਆਂ ਸਾਰੀਆਂ ਗਤੀਵਿਧੀਆਂ ਕੈਦ ਹੋਣਗੀਆਂ, ਇਨ੍ਹਾਂ ’ਚ ਇਕ ਵਿਸ਼ੇਸ਼ ਤਰ੍ਹਾਂ ਦਾ ਸੈਂਸਰ ਲੱਗਿਆ ਹੋਵੇਗਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਲੈ ਕੇ ਕਾਂਗਰਸ ’ਚ ਫਿਰ ਫਸਿਆ ਪੇਚ, ਕੀਤੇ ਟਵੀਟ ਨੇ ਛੇੜੀ ਨਵੀਂ ਚਰਚਾ

ਜੇਕਰ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਚੀਜ਼ ਜੇਲ ਦੇ ਅੰਦਰ ਕਿਸੇ ਵਿਅਕਤੀ ਵਲੋਂ ਲਿਆਈ ਜਾਂਦੀ ਹੈ ਤਾਂ ਤੁਰੰਤ ਹੀ ਸਾਇਰਨ ਵੱਜਣਾ ਸ਼ੁਰੂ ਹੋ ਜਾਵੇਗਾ। ਹੁਣ ਤੱਕ ਪੰਜਾਬ ਭਰ ਦੀਆਂ ਜੇਲਾਂ 'ਚੋਂ ਕਰੀਬ 3 ਹਜ਼ਾਰ ਮੋਬਾਇਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ।
ਜੇਲ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜੇਲ ਐਕਟ ਅਨੁਸਾਰ ਜੇਕਰ ਜੇਲ ’ਚ ਬੰਦ ਕਿਸੇ ਕੈਦੀ ਜਾਂ ਹਵਾਲਾਤੀ ਕੋਲੋਂ ਮੋਬਾਇਲ ਫੋਨ ਬਰਾਮਦ ਹੁੰਦਾ ਹੈ ਤਾਂ ਉਸ ਨੂੰ ਪੰਜ ਸਾਲ ਦੀ ਸਜ਼ਾ ਵੱਖਰੀ ਕੱਟਣੀ ਪਵੇਗੀ ਤੇ ਜਿਸ ਵਿਅਕਤੀ ਦੇ ਨਾਮ ਸਿਮ ਹੋਵੇਗੀ ਉਸਨੂੰ ਵੀ ਕੈਦ ਕੱਟਣੀ ਪਵੇਗੀ।

ਇਹ ਵੀ ਪੜ੍ਹੋ : ਪਟਿਆਲਾ ਦੇ ਐੱਸ.ਐੱਸ.ਪੀ. ਦੀ ਸਖ਼ਤ ਕਾਰਵਾਈ, 7 ਪੁਲਸ ਅਧਿਕਾਰੀ ਨੌਕਰੀ ਤੋਂ ਕੀਤੇ ਬਰਖਾਸਤ


author

Sunny Mehra

Content Editor

Related News