ਪੰਥ ''ਚੋਂ ਛੇਕੇ ਜਾਣ ਦੇ ਮਾਮਲੇ ''ਤੇ ਹਾਈਕੋਰਟ ਵਲੋਂ ਐੱਸ. ਜੀ. ਪੀ. ਸੀ. ਨੂੰ ਨੋਟਿਸ

11/13/2017 7:40:37 PM

ਚੰਡੀਗੜ੍ਹ : ਸਿੱਖ ਪੰਥ 'ਚੋਂ ਛੇਕੇ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਵਲੋਂ ਹਾਈਕੋਰਟ ਵਿਚ ਦਾਇਰ ਕੀਤੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ 29 ਨਵੰਬਰ ਨੂੰ ਹੋ ਰਹੀ ਅਗਲੀ ਸੁਣਵਾਈ ਦੌਰਾਨ ਜਵਾਬ ਦਾਖਲ ਕਰਨ ਲਈ ਵੀ ਕਿਹਾ ਹੈ।
ਦਰਅਸਲ ਡਾ. ਦਿਲਗੀਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਅਤੇ ਪਰੰਪਰਾਵਾਂ 'ਤੇ ਇਕ ਕਿਤਾਬ ਲਿਖੀ ਸੀ। ਦੋਸ਼ ਹੈ ਕਿ ਇਸ ਵਿਚ ਗਲਤ ਟਿੱਪਣੀਆਂ ਕੀਤੀਆਂ ਗਈਆਂ ਹਨ ਅਤੇ ਇਸੇ ਦੇ ਚੱਲਦੇ ਪੰਜ ਸਿੰਘ ਸਾਹਿਬਾਨਾਂ ਵਲੋਂ 27 ਜੁਲਾਈ 2017 ਨੂੰ ਸਮੁੱਚੇ ਸਿੱਖ ਪੰਥ ਨੂੰ ਦਿਲਗੀਰ ਦੇ ਨਾਲ ਸਮਾਜਿਕ, ਧਾਰਮਿਕ ਅਤੇ ਸਿਆਸੀ ਸਾਂਝ ਨਾ ਰੱਖਣ ਦੀ ਹਦਾਇਤ ਦਿੱਤੀ ਸੀ।


Related News