ਸੇਵਾ ਤੇ ਸਿਮਰਨ ਦੇ ਵਿਲੱਖਣ ਯੋਗਦਾਨ ਦੀ ਪ੍ਰਤੀਕ ਹਰਖੋਵਾਲ ਸੰਪ੍ਰਦਾਇ ਸਿੱਖ ਪੰਥ ਦੀ ਸਿਰਮੌਰ ਸੰਸਥਾ : ਗਿਆਨੀ ਹਰਪ੍ਰੀਤ ਸਿੰਘ
Saturday, Mar 14, 2026 - 10:58 AM (IST)
ਜਲੰਧਰ (ਅਰੋੜਾ)-ਸੇਵਾ ਅਤੇ ਸਿਮਰਨ ਦੇ ਵਿਲੱਖਣ ਯੋਗਦਾਨ ਦੀ ਪ੍ਰਤੀਕ ਹਰਖੋਵਾਲ ਸੰਪ੍ਰਦਾਇ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ। ਉਕਤ ਵਿਚਾਰ ਧੰਨ-ਧੰਨ ਬਾਬਾ ਜਵਾਲਾ ਸਿੰਘ ਦੀ ਹਰਖੋਵਾਲ ਤੋਂ ਵਰੋਸਾਏ ਸੰਤ ਬਾਬਾ ਮੁਹਿੰਦਰ ਸਿੰਘ ਜੀ ਅਤੇ ਉਨ੍ਹਾਂ ਤੋਂ ਵਰੋਸਾਏ ਧੰਨ-ਧੰਨ ਬਾਬਾ ਦੀਦਾਰ ਸਿੰਘ ਜੀ ਹਰਖੋਵਾਲਿਆਂ ਦੀ ਸਾਲਾਨਾ ਯਾਦ ਮੌਕੇ ਸਥਾਨਕ ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ, ਕਪੂਰਥਲਾ ਰੋਡ ਵਿਖੇ ਕਰਵਾਏ 3 ਰੋਜ਼ਾ ਸਮਾਗਮਾਂ ਦੀ ਸੰਪੂਰਨਤਾ ਮੌਕੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਸਿਮਰਨ ਸਾਧਨਾ ਅਤੇ ਤਪੱਸਿਆ ਕਰਕੇ ਹੀ ਹਰਖੋਵਾਲ ਸੰਪ੍ਰਦਾਇ ਕੌਮ ਦੀ ਸਿਰਮੌਰ ਸੰਸਥਾ ਦੇ ਤੌਰ ’ਤੇ ਸੇਵਾ ਦੇ ਮਹਾਨ ਕਾਰਜ ਕਰ ਰਹੀ ਹੈ। ਉਨ੍ਹਾਂ ਮੌਜੂਦਾ ਡੇਰਾ ਮੁਖੀ ਸੰਤ ਬਾਬਾ ਭਗਵਾਨ ਸਿੰਘ ਜੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਬਚਪਨ ਤੋਂ ਲੈ ਕੇ ਲਗਾਤਾਰ ਹਰਖੋਵਾਲ ਸੰਸਥਾ ਅਤੇ ਸੰਗਤਾਂ ਦੀ ਸੇਵਾ ਲਈ ਮਹਾਨ ਪਰਉਪਕਾਰੀ ਕਾਰਜ ਕੀਤੇ। 3 ਰੋਜ਼ਾ ਸਮਾਗਮਾਂ ਦੇ ਆਖਰੀ ਦਿਨ ਵੀਰਵਾਰ ਨੂੰ ਸੰਤ ਸਮਾਗਮ ਕਰਵਾਇਆ ਗਿਆ। ਸਮੁੱਚੇ ਦੀਵਾਨਾਂ ਦੌਰਾਨ ਰਛਪਾਲ ਸਿੰਘ ਪਾਲ ਨੇ ਸ਼ਿੱਦਤ ਤੇ ਤਨਦੇਹੀ ਨਾਲ ਨਿਭਾਈ। ਲੈਸਟਰ (ਯੂ. ਕੇ.) ਤੋਂ ਫੋਨ ਰਾਹੀਂ ਪ੍ਰਸਿੱਧ ਵਿਦਵਾਨ ਲਿਖਾਰੀ ਗਿਆਨੀ ਰਣਧੀਰ ਸਿੰਘ ਸੰਭਲ ਨੇ ਵੀ ਮਹਾਪੁਰਖਾਂ ਦੇ ਬਰਸੀ ਸਮਾਗਮਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ ਆਪਣੀ ਅਕੀਦਤ ਦੇ ਫੁੱਲ ਭੇਟ ਕੀਤੇ। ਇਲਾਕਾ ਕੌਂਸਲਰ ਬੰਟੀ ਨੀਲਕੰਠ ਦਾ ਵੀ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਿਚ ਵਿਸ਼ੇਸ਼ ਯੋਗਦਾਨ ਰਿਹਾ।
ਇਹ ਵੀ ਪੜ੍ਹੋ: Punjab:ਰੇਲਵੇ ਸਟੇਸ਼ਨ 'ਤੇ ਹੰਗਾਮਾ! ਮਹਿਲਾ ਕਲਰਕ ਯਾਤਰੀ ਨੂੰ ਬੋਲੀ ਨਹੀਂ ਦੇਵਾਂਗੀ ਟਿਕਟ, ਫਿਰ ਹੋਇਆ...
ਸੰਤ ਸਮਾਗਮ ਵਿਚ ਪੰਥ ਦੇ ਮਹਾਨ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇ. ਕੁਲਵੰਤ ਸਿੰਘ ਮੰਨਣ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਸੰਤ ਜਗਜੀਤ ਸਿੰਘ ਲੋਪੋਕੇ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੰਤੋਖ ਸਿੰਘ ਡੱਲੇ ਵਾਲੇ, ਨਿਰਮਲ ਮੰਡਲ ਦੇ ਪ੍ਰਧਾਨ ਸੰਤ ਬਾਬਾ ਸਰਬਜੀਤ ਸਿੰਘ, ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਬਾਬਾ ਬਾਬਾ ਸ਼ਮਸ਼ੇਰ ਸਿੰਘ ਭਿੱਟੀ ਪਿੰਡ ਵਾਲੇ, ਅਜੀਤ ਸਿੰਘ ਜੀ, ਸੰਤ ਰਣਜੀਤ ਸਿੰਘ ਲਾਇਲਪੁਰੀ, ਸੰਤ ਮਨਜੀਤ ਸਿੰਘ ਬਸ਼ੀਰਪੁਰਾ ਵਾਲੇ, ਬਾਬਾ ਬਲਰਾਜ ਸਿੰਘ, ਮਾਤਾ ਜਸਪ੍ਰੀਤ ਕੌਰ ਗੁਰਦੁਆਰਾ ਬੁੰਗਾ ਸਾਹਿਬ ਮਾਹਿਲਪੁਰ, ਸੰਤ ਬਾਬਾ ਅਨਹਦ ਰਾਜ ਸਿੰਘ ਲੁਧਿਆਣਾ, ਸੰਤ ਬਾਬਾ ਝੰਡਾ ਸਿੰਘ ਟਾਂਡੇ ਵਾਲੇ, ਸੰਤ ਨਿਰਮਲ ਸਿੰਘ ਭੋਏਵਾਲੀ, ਸੰਤ ਭਾਗ ਸਿੰਘ ਪ੍ਰਧਾਨ ਨਿਰਮਲੇ ਮੰਡਲ, ਸੰਤ ਗੁਰਬਚਨ ਸਿੰਘ ਪਠਲਾਵੇ ਵਾਲੇ, ਸੰਤ ਤੇਜਾ ਸਿੰਘ ਖੁੱਡੇ ਵਾਲੇ, ਸੰਤ ਤਰਸੇਮ ਸਿੰਘ ਆਦਮਪੁਰ, ਵੈਦ ਸੰਤ ਬਲਵਿੰਦਰ ਸਿੰਘ ਖਡੂਰ ਸਾਹਿਬ ਵਾਲੇ, ਸੰਤ ਭੁਪਿੰਦਰ ਸਿੰਘ ਰਾਮਪੁਰ ਖੇੜੇ ਵਾਲੇ, ਸੰਤ ਬਾਬਾ ਭਾਗ ਸਿੰਘ ਬੰਗਾ, ਸੰਤ ਮੱਖਣ ਸਿੰਘ, ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਸੰਤ ਬਾਬਾ ਬਲਵੰਤ ਸਿੰਘ ਹਰਖੋਵਾਲ ਵਾਲੇ, ਸੰਤ ਅਮੀਰ ਸਿੰਘ ਜਵੱਦੀ ਟਕਸਾਲ ਵਾਲੇ, ਸੰਤ ਬਾਬਾ ਜਗਤਾਰ ਸਿੰਘ ਲੁਧਿਆਣਾ ਵਾਲੇ, ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਸਾਬਕਾ ਹੈੱਡ ਗ੍ਰੰਥੀ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਸੰਤ ਸਤਨਾਮ ਸਿੰਘ ਕਿਲਾ ਆਨੰਦਗੜ੍ਹ (ਸ੍ਰੀ ਅਨੰਦਪੁਰ ਸਾਹਿਬ) ਆਦਿ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲੁਆਈ।
ਇਹ ਵੀ ਪੜ੍ਹੋ: ਕਰਜ਼ੇ ਹੇਠ ਦੱਬੇ ਪੰਜਾਬ 'ਚ ਕਰੋੜਾਂ ਦੀ ਫਜ਼ੂਲਖ਼ਰਚੀ! ਪ੍ਰਤਾਪ ਬਾਜਵਾ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ
ਸੰਤ ਬਾਬਾ ਭਗਵਾਨ ਸਿੰਘ ਜੀ ਨੇ ਸਮੂਹ ਸੰਗਤਾਂ ਅਤੇ ਰਾਗੀ-ਢਾਡੀ ਅਤੇ ਕਵੀਸ਼ਰੀ ਜਥਿਆਂ ਅਤੇ ਪੁੱਜੇ ਸਮੂਹ ਸੰਤਾਂ-ਮਹਾਪੁਰਖਾਂ ਦਾ ਧੰਨਵਾਦ ਤੇ ਸਨਮਾਨ ਕੀਤਾ। ਦਮਨਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਿੰਦਰ ਸਿੰਘ ਮਝੈਲ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗਤਕਾ ਮਾਸਟਰ, ਹਰਸਿਮਰਨ ਸਿੰਘ ਕਾਕੂ, ਸੁਰਜੀਤ ਸਿੰਘ ਸੇਵਕ, ਅਵਤਾਰ ਸਿੰਘ ਸ਼ੈੱਟੀ, ਗੁਰਿੰਦਰਪਾਲ ਸਿੰਘ, ਗੋਬਿੰਦ ਸਿੰਘ ਆਦਿ ਧਾਰਮਿਕ ਅਤੇ ਸਮਾਜਿਕ ਨੁਮਾਇੰਦਿਆਂ ਨੇ ਸੰਗਤਾਂ ਦੀ ਅਸੀਸ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ: Punjab: ਰਾਧਾ ਸਵਾਮੀ ਸਤਿਸੰਗ ਘਰ ਨੇੜੇ ਵੱਡਾ ਹਾਦਸਾ! ਰੋਡ ਕਰ ਦਿੱਤੀ ਬਲਾਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
