ਚੰਡੀਗੜ੍ਹ 'ਚ ਗਰਮੀ ਦਾ ਕਹਿਰ : 10 ਸਾਲਾਂ ਬਾਅਦ ਚੱਲੀ ਸਭ ਤੋਂ ਵੱਧ 'ਲੂ', ਪਾਰਾ 44 ਡਿਗਰੀ ਤੋਂ ਪਾਰ

Saturday, Jun 11, 2022 - 12:43 PM (IST)

ਚੰਡੀਗੜ੍ਹ 'ਚ ਗਰਮੀ ਦਾ ਕਹਿਰ : 10 ਸਾਲਾਂ ਬਾਅਦ ਚੱਲੀ ਸਭ ਤੋਂ ਵੱਧ 'ਲੂ', ਪਾਰਾ 44 ਡਿਗਰੀ ਤੋਂ ਪਾਰ

ਚੰਡੀਗੜ੍ਹ (ਪਾਲ) : ਸ਼ਹਿਰ ਦਾ ਤਾਪਮਾਨ ਰੋਜ਼ਾਨਾ 42 ਡਿਗਰੀ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ। ਤਾਪਮਾਨ ਦੇ ਨਾਲ ਹੀ ਲੂ (ਹੀਟ ਵੇਵਸ) ਨੇ ਪਰੇਸ਼ਾਨੀ ਵਧਾ ਦਿੱਤੀ ਹੈ। ਮੌਸਮ ਕੇਂਦਰ ਦੇ ਅੰਕੜੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਕਈ ਸਾਲਾਂ ਬਾਅਦ ਸ਼ਹਿਰ ਵਿਚ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ। ਨਾਲ ਹੀ 10 ਸਾਲਾਂ ਵਿਚ ਪਹਿਲੀ ਵਾਰ 'ਲੂ' ਸਭ ਤੋਂ ਜ਼ਿਆਦਾ ਚੱਲ ਰਹੀ ਹੈ। ਡਾਇਰੈਕਟਰ ਮਨਮੋਹਨ ਸਿੰਘ ਕਹਿੰਦੇ ਹਨ ਕਿ ਪਿਛਲੇ ਸਾਲਾਂ ਦੌਰਾਨ ਚੰਡੀਗੜ੍ਹ ਵਿਚ ਸਭ ਤੋਂ ਜ਼ਿਆਦਾ 'ਲੂ' ਇਸ ਵਾਰ ਰਿਕਾਰਡ ਕੀਤੀ ਜਾ ਰਹੀ ਹੈ। ਆਮ ਤੌਰ ’ਤੇ 6 ਦਿਨ ਔਸਤਨ ਰਹਿੰਦੇ ਹਨ ਪਰ ਇਸ ਵਾਰ ਇਕ ਹਫ਼ਤੇ ਤੋਂ ਉੱਪਰ ਰਿਕਾਰਡ ਹੋ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ

ਸ਼ੁੱਕਰਵਾਰ ਸ਼ਹਿਰ ਦਾ ਤਾਪਮਾਨ ਫਿਰ 44 ਡਿਗਰੀ ਤੋਂ ਉੱਪਰ ਰਿਹਾ। ਦਿਨ ਦਾ ਵੱਧ ਤੋਂ ਵੱਧ ਪਾਰਾ 44.3 ਡਿਗਰੀ ਰਿਹਾ, ਜੋ ਆਮ ਨਾਲੋਂ 5 ਡਿਗਰੀ ਜ਼ਿਆਦਾ ਸੀ। ਜਦੋਂ ਕਿ ਹੇਠਲਾ ਤਾਪਮਾਨ 29.8 ਡਿਗਰੀ ਰਿਕਾਰਡ ਹੋਇਆ, ਜੋ ਆਮ ਨਾਲੋਂ 5 ਡਿਗਰੀ ਵੱਧ ਸੀ। ਕੇਂਦਰ ਦੇ ਡਾਇਰੈਕਟਰ ਦੀ ਮੰਨੀਏ ਤਾਂ ਸ਼ਨੀਵਾਰ ਪੱਛਮੀ ਪੌਣਾਂ ਸਰਗਰਮ ਹੋ ਰਹੀਆਂ ਹਨ, ਜਿਸ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਨਾਲ ਹੀ ਚੰਡੀਗੜ੍ਹ ਵਿਚ ਗਰਜ ਨਾਲ ਹਲਕੇ ਮੀਂਹ ਦੇ ਆਸਾਰ ਬਣੇ ਹੋਏ ਹਨ।

ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ ਬਾਰੇ ਕੇਂਦਰ ਤੋਂ ਆਈ ਖ਼ੁਫ਼ੀਆ ਰਿਪੋਰਟ, ਟੈਨਸ਼ਨ 'ਚ ਪਈ ਭਗਵੰਤ ਮਾਨ ਸਰਕਾਰ

ਹਾਲਾਂਕਿ ਤਾਪਮਾਨ 44 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ ਪਰ ਹਲਕੀ ਰਾਹਤ ਵੀ ਰਹੇਗੀ। ਆਉਣ ਵਾਲੇ ਦਿਨਾਂ ਵਿਚ ਕੀ ਸ਼ਹਿਰ ਵਿਚ 'ਲੂ' ਤੋਂ ਕੁੱਝ ਰਾਹਤ ਰਹੇਗੀ? ਡਾਇਰੈਕਟਰ ਦਾ ਕਹਿਣਾ ਹੈ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਤਿੰਨ-ਚਾਰ ਦਿਨਾਂ ਵਿਚ 'ਲੂ' ਚੱਲਣੀ ਬੰਦ ਹੋ ਜਾਵੇਗੀ। ਪੱਛਮੀ ਪੌਣਾਂ ਕਾਰਨ ਪੂਰਬੀ ਹਵਾਵਾਂ ਚੱਲਣੀਆਂ ਸ਼ੁਰੂ ਹੋਣਗੀਆਂ, ਜਿਸ ਕਾਰਨ ਤਾਪਮਾਨ ਵਿਚ ਥੋੜ੍ਹੀ ਨਮੀ ਵੇਖੀ ਜਾ ਸਕਦੀ ਹੈ।
ਪ੍ਰੀ-ਮਾਨਸੂਨ ਸ਼ਾਵਰ ਅਜੇ ਨਹੀਂ
ਗਰਮੀ ਤੋਂ ਬਾਅਦ ਹੁਣ ਲੋਕਾਂ ਨੂੰ ਮਾਨਸੂਨ ਦੀ ਉਡੀਕ ਹੈ ਪਰ ਅਜੇ ਕੋਈ ਭਵਿੱਖਬਾਣੀ ਨਹੀਂ ਹੈ। ਕੇਂਦਰ ਮੁਤਾਬਕ ਅਜੇ ਜੋ ਵਿਭਾਗ ਵੇਖ ਰਿਹਾ ਹੈ, ਇਹ ਉਸ ਵਿਚ ਮਾਨਸੂਨ ਤੋਂ ਪਹਿਲਾਂ ਹੋਣ ਵਾਲਾ ਪ੍ਰੀ-ਮਾਨੂਸਨ ਸ਼ਾਵਰ ਵੀ ਨਹੀਂ ਹੈ। ਇਸ ਲਈ ਅਜੇ ਇਹ ਕਹਿਣਾ ਕਿ ਮਾਨੂਸਨ ਕਦੋਂ ਆਵੇਗਾ, ਥੋੜ੍ਹਾ ਜਲਦੀ ਹੋਵੇਗਾ ਪਰ 15 ਤਾਰੀਖ਼ ਤੋਂ ਬਾਅਦ ਚੀਜ਼ਾਂ ਥੋੜ੍ਹੀਆਂ ਹੋਰ ਸਾਫ਼ ਹੋ ਜਾਣਗੀਆਂ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News