ਸਿਹਤ ਵਿਭਾਗ ਨੇ ਪਿੰਡ ਕਾਲੇਕੇ ''ਚ ਕੈਂਪ ਲਗਾ ਕੇ 1190 ਲੋਕਾਂ ਦਾ ਕੀਤਾ ਚੈੱਕਅਪ
Friday, Apr 22, 2022 - 05:23 PM (IST)
ਧਨੌਲਾ (ਰਾਈਆਂ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਨਿਰਦੇਸ਼ਾਂ ਅਨੁਸਾਰ ਧਨੌਲਾ ਦੇ ਐੱਸ. ਐੱਮ. ਓ. ਡਾ. ਸਤਵੰਤ ਸਿੰਘ ਔਜਲਾ ਦੀ ਅਗਵਾਈ ਹੇਠ ਪਿੰਡ ਕਾਲੇਕੇ ਵਿਖੇ ਬਲਾਕ ਪੱਧਰੀ ਸਿਹਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਐੱਮ. ਐੱਲ. ਏ. ਲਾਭ ਸਿੰਘ ਉਗੋਕੇ ਨੇ ਕੀਤਾ। ਇਸ ਸਮੇਂ ਜ਼ਿਲ੍ਹਾ ਪੱਧਰ ਦੇ ਡਾ. ਅਬਨਾਸ਼, ਡਾ. ਪ੍ਰਵੇਸ਼, ਕੁਲਦੀਪ ਸਿੰਘ ਮਾਸ ਮੀਡੀਆ ਅਫ਼ਸਰ, ਹਰਜੀਤ ਸਿੰਘ ਬੀ. ਸੀ. ਸੀ. ਵਿਸ਼ੇਸ਼ ਤੌਰ ’ਤੇ ਆਏ।
ਇਸ ਸਮੇਂ ਬੱਚਿਆਂ ਦੇ ਮਾਹਿਰ ਡਾ. ਰਵਿੰਦਰ ਮਹਿਤਾ ਗਾਇਨੀ ਡਾ. ਅੰਜੂ ਵਰਮਾ, ਅੱਖਾਂ ਦੇ ਡਾ. ਅਨਮੋਲਦੀਪ ਕੌਰ, ਦੰਦਾਂ ਦੇ ਡਾ. ਦਿਨੇਸ਼ ਜਿੰਦਲ ਅਤੇ ਡਾ. ਜਸਪਿੰਦਰਜੀਤ ਕੌਰ ਨੇ ਲੋਕਾਂ ਦਾ ਚੈੱਕਅਪ ਕੀਤਾ। ਬਲਾਕ ਐਜੂਕੇਟਰ ਬਲਰਾਜ ਸਿੰਘ ਕਾਲੇਕੇ ਨੇ ਸਾਰੇ ਮੁੱਖ ਮਹਿਮਾਨਾਂ ਅਤੇ ਪਿੰਡ ਦੇ ਲੋਕਾਂ ਦਾ ਕੈਂਪ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਇਸ ਕੈਂਪ ’ਚ 1190 ਓ. ਪੀ. ਡੀ. ਹੋਈ। ਇਸ ਸਿਹਤ ਕੈਂਪ ਨੂੰ ਸਫ਼ਲ ਬਣਾਉਣ ਲਈ ਸੁਰਿੰਦਰ ਸਿੰਘ, ਜਗਰਾਜ ਸਿੰਘ, ਦਰਸ਼ਪ੍ਰੀਤ ਸਿੰਘ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ, ਹਰਪ੍ਰੀਤ ਕੌਰ ਤੇ ਮਨਜਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।