ਹਰਿਆਣਾ ਸ਼ਰਾਬ ਬਰਾਮਦ, 1 ਔਰਤ ਸਣੇ 3 ਗ੍ਰਿਫ਼ਤਾਰ

Friday, Aug 11, 2017 - 02:24 AM (IST)

ਹਰਿਆਣਾ ਸ਼ਰਾਬ ਬਰਾਮਦ, 1 ਔਰਤ ਸਣੇ 3 ਗ੍ਰਿਫ਼ਤਾਰ

ਬਠਿੰਡਾ,   (ਸੁਖਵਿੰਦਰ)-  ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਹਰਿਆਣਾ ਸ਼ਰਾਬ ਬਰਾਮਦ ਕਰ ਕੇ ਇਕ ਔਰਤ ਸਣੇ 3 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਹਰਿੰਦਰ ਸਿੰਘ ਨੇ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਪਿੰਡ ਨਰੂਆਣਾ ਤੋਂ ਸ਼ੱਕ ਦੇ ਆਧਾਰ 'ਤੇ ਹਰਜਿੰਦਰ ਸਿੰਘ ਅਤੇ ਰਾਜਦੀਪ ਕੌਰ ਵਾਸੀ ਢਿੱਲਵਾਂ ਕਲਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ 156 ਬੋਤਲਾਂ ਹਰਿਆਣਾ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ।
ਇਕ ਹੋਰ ਮਾਮਲੇ 'ਚ ਕੈਨਾਲ ਕਾਲੋਨੀ ਪੁਲਸ ਨੇ ਜਸਵੰਤ ਸਿੰਘ ਵਾਸੀ ਬਠਿੰਡਾ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਬਾਅਦ 'ਚ ਪੁਲਸ ਨੇ ਮੁਲਜ਼ਮ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਪੁਲਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News